ਸਿਵਲ ਪ੍ਰਸਾਸ਼ਨ ਨੂੰ ਮੰਗ ਪੱਤਰ ਦੇ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਫੁਰਮਾਨ ਵਾਪਸ ਲੈਣ ਦੀ ਮੰਗ ਕੀਤੀ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਖਾਤਿਆਂ ਵਿਚ ਫ਼ਸਲਾ ਦੀ ਸਿੱਧੀ ਅਦਾਇਗੀ ਦੇ ਵਿਰੋਧ ਵਿਚ ਕਿਸਾਨ ਸਿਜੁਕਤ ਮੋਰਚੇ ਦੇ ਏਲਾਨ ਤੇ ਅੱਜ ਕਿਸਾਨਾਂ ਅਤੇ ਆੜਤੀਆ ਵਲੋਂ ਮਲੋਟ ਦੀ ਅਨਾਜ ਮੰਡੀ ਵਿਚ ਰੋਸ਼ ਧਰਨਾ ਦਿੱਤਾ ਅਤੇ ਸਿਵਲ ਪ੍ਰਸਾਸ਼ਨ ਨੂੰ ਮੰਗ ਪੱਤਰ ਦਿੱਤਾ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਫੁਰਮਾਨ ਵਾਪਸ ਲੈਣ ਦੀ ਮੰਗ ਕੀਤੀ ।
ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਖਾਤਿਆਂ ਵਿਚ ਫ਼ਸਲ ਦੀ ਅਦਾਇਗੀ ਸਿੱਧੀ ਖਾਤਿਆਂ ਵਿਚ ਪਾਉਣ ਦੇ ਵਿਰੋਧ ਵਿਚ ਜਿਥੇ ਆੜਤੀਆ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਕਿਸਾਨ ਸਿਜੁਕਤ ਮੋਰਚੇ ਵਲੋਂ ਕੀਤੇ ਏਲਾਨ ਤੇ ਆੜਤੀਆ ਦੇ ਹੱਕ ਵਿਚ ਮਲੋਟ ਦੀ ਅਨਾਜ ਮੰਡੀ ਵਿਚ ਰੋਸ਼ ਧਰਨਾ ਦਿੱਤਾ ਗਿਆ ਇਸ ਮੌਕੇ ਕਿਸਾਨ ਅਤੇ ਆੜਤੀਆ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਆੜਤੀਆ ਵਿਚ ਦਰਾੜ ਪੈਦਾ ਕਰਨਾ ਚਉਦੀ ਹੈ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਜਿਥੇ ਆੜਤੀਆ ਕਿਸਾਨਾਂ ਦਾ ਨੁਕਸਾਨ ਹੋਵੇਗਾ ਉਥੇ ਮਜਦੂਰਾ ਦੀ ਵੀ ਨੁਕਸਾਨ ਹੋਵੇਗਾ । ਆੜਤੀਆ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿਤੀ ਕੇ ਉਹ ਕਿਸਾਨਾਂ ਦੇ ਨਾਲ ਹਨ ਅਤੇ 26 ਤਰੀਕ ਦੇ ਭਾਰਤ ਬੰਦ ਵਿਚ ਪੁਰਾ ਸਾਥ ਦੇਣਗੇ ।






