16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਸ਼ਾ ਵਿਰੋਧੀ ਮੁਹਿੰਮ ਤਹਿਤ ਮਲੋਟ ਦੀ ਪੁਲਿਸ ਵੱਲੋਂ ਤਿੰਨ ਮਾਮਲਿਆਂ ਵਿੱਚ...

ਨਸ਼ਾ ਵਿਰੋਧੀ ਮੁਹਿੰਮ ਤਹਿਤ ਮਲੋਟ ਦੀ ਪੁਲਿਸ ਵੱਲੋਂ ਤਿੰਨ ਮਾਮਲਿਆਂ ਵਿੱਚ ਤਿੰਨ ਦੋਸ਼ੀ ਕਾਬੂ

1 ਕਿਲੋ ਅਫੀਮ , ਪੋਸਤ ਅਤੇ ਸ਼ਰਾਬ ਬਰਾਮਦ ਕਰਕੇ 1 ਔਰਤ ਸਮੇਤ ਤਿੰਨ ਲੋਕਾ ਤੇ ਪਰਚਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਪੁਲਿਸ ਮੁਖੀ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਤਿੰਨ ਅਲੱਗ ਅਲੱਗ ਮਾਮਲਿਆਂ ਵਿਚ 1 ਕਿਲੋ ਅਫੀਮ , ਪੋਸਤ ਅਤੇ ਸ਼ਰਾਬ ਬਰਾਮਦ ਕਰਕੇ 1 ਔਰਤ ਸਮੇਤ ਤਿੰਨ ਲੋਕਾ ਨੂੰ ਕਾਬੂ ਕੀਤਾ ।

ਥਾਣਾ ਸਿਟੀ ਮਲੋਟ ਦੇ ਥਾਣਾ ਮੁਖੀ ਹਰਜੀਤ ਸਿੰਘ ਨੇ ਇਕ ਪ੍ਰੇਸ਼ ਵਾਰਤਾ ਰਾਹੀਂ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿਮ ਤਹਿਤ ਇਕ ਨੌਜਵਾਨ ਨੂੰ ਪੁਲਿਸ ਨਾਕੇ ਦੌਰਾਨ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਦੂਸਰੇ ਮਾਮਲੇ ਵਿਚ ਇਕ ਵਿਅਕਤੀ ਤੋਂ  ਢਾਈ ਪੇਟੀ ਨਜਾਇਜ  ਸ਼ਰਾਬ ਸਮੇਤ ਅਤੇ ਇਕ ਹੋਰ ਮਾਮਲੇ ਵਿਚ ਇਕ ਔਰਤ ਨੂੰ ਇਕ ਕਿਲੋ ਪੋਸਤ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS