ਮਲੇਰਕੋਟਲਾ 22 ਫਰਵਰੀ 16ਵੀਂ ਵਿਧਾਨ ਸਭਾ ਦੇ ਗਠਨ ਲਈ ਕੁੱਲ 117 ਵਿਧਾਇਕਾਂ ਚੋਂ ਮਲੇਰਕੋਟਲਾ ਦੇ 2 ਵਿਧਾਨ ਸਭਾ ਹਲਕਿਆਂ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ -106 ਅਮਰਗੜ੍ਹ ਲਈ ਨੁਮਾਇੰਦਿਆਂ ਦੀ ਚੋਣ ਵਾਸਤੇ ਸ਼ਾਂਤਮਈ ਢੰਗ ਨਾਲ ਇੱਕੋ ਪੜਾਅ ਵਿੱਚ ਮਤਦਾਨ ਹੋਇਆ ।

ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਿਹਾ ਕਿ ਵੋਟਾਂ ਵਿੱਚ ਵਧ-ਚੜ੍ਹਦੇ ਹਿੱਸਾ ਪਾ ਕੇ ਜ਼ਿਲ੍ਹੇ ਦੇ ਲੋਕਾਂ ਨੇ 78.14 ਫ਼ੀਸਦੀ ਮਤਦਾਨ ਕਰਕੇ ਪੰਜਾਬ ਭਰ ਵਿੱਚ ਦੂਜੇ ਸਥਾਨ ਤੇ ਰਿਹਾ ਹੈ। ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਧਿਆਨ ਸ਼ਾਂਤੀਪੂਰਨ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਯਕੀਨੀ ਬਣਾਉਣਾ ਸੀ। ਉਨ੍ਹਾਂ ਵਧਾਈ ਦਿੰਦਿਆ ਕਿਹਾ ਵੋਟਾਂ ਦੀ ਸਮੁੱਚੀ ਪ੍ਰਕ੍ਰਿਆ ਸਖ਼ਤ ਸੁਰੱਖਿਆ ਇੰਤਜਾਮਾਤਾ ਦੇ ਚੱਲਦਿਆਂ ਪੂਰੇ ਅਮਨ ਅਮਾਨ ਨਾਲ ਹੋ ਨਿੱਬੜੀ।
ਇੱਥੇ ਜ਼ਿਕਰਯੋਗ ਹੈ ਕਿ ਵੋਟਰ ਸੂਚੀ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਵਿੱਚ ਕੁੱਲ 3,25,809 ਵੋਟਰ ਦਰਜ ਹਨ। ਇਹਨਾਂ ਵਿੱਚ 1,72,373 ਮਰਦ ,1,53,425 ਔਰਤ ਵੋਟਰ ਅਤੇ 11 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਜਿਨ੍ਹਾਂ ਵਿੱਚੋਂ 2,55,058 (72.28ਫ਼ੀਸਦੀ )ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਕੇ ਜ਼ਿਲ੍ਹੇ ਨੂੰ ਪੰਜਾਬ ਭਰ ਦੀ ਵੋਟਿੰਗ ਵਿੱਚ ਦੂਜੇ ਸਥਾਨ ਲਿਆ ਦਾ । ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਕੁਲ 1,37,036 ਮਰਦ ਵੋਟਰਾਂ ,1,18,015 ਔਰਤ ਵੋਟਰਾਂ ਅਤੇ 07 ਟ੍ਰਾਂਸਜੈਂਡਰ ਨੇ ਲੋਕਤੰਤਰ ਦੇ ਤਿਉਹਾਰ ਮੌਕੇ ਆਪਣੇ ਵੋਟ ਦੇ ਹੱਕ ਦੀ ਵਰਤੋ ਕੀਤੀ।
ਸ੍ਰੀਮਤੀ ਕਟਾਰੀਆ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ -105 ਮਲੇਰਕੋਟਲਾ ਵਿਖੇ ਵੋਟਰ ਸੂਚੀ ਵਿੱਚ ਕੁਲ ਵੋਟਰ 159900 ਦਰਜ ਹਨ ਜਿਸ ਵਿੱਚ 84724 ਮਰਦ ,75168 ਔਰਤ ਵੋਟਰ ਅਤੇ 08 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਜਿਨ੍ਹਾਂ ਵਿਚੋਂ ਕੁਲ 125580 (78.60 ਫ਼ੀਸਦੀ) ਵੋਟਰਾਂ ਨੇ ਆਪਣੇ ਲੋਕਤੰਤਰਿਕ ਹੱਕ ਦੀ ਵਰਤੋ ਕੀਤੀ ਜਿਸ ਵਿੱਚੋਂ ਵਿੱਚ ਕੁਲ 67,546(79.72 ਫ਼ੀਸਦੀ) ਮਰਦ ਵੋਟਰਾਂ ,58128 (77.33 ਫ਼ੀਸਦੀ) ਔਰਤ ਵੋਟਰਾਂ ਅਤੇ 06 ਟ੍ਰਾਂਸਜੈਂਡਰ ਸ਼ਾਮਲ ਹਨ । ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 106 ਅਮਰਗੜ੍ਹ ਵਿਖੇ ਵੋਟਰ ਸੂਚੀ ਵਿੱਚ ਕੁਲ ਵੋਟਰ 165909 ਦਰਜ ਹਨ ਜਿਸ ਵਿੱਚ 87649 ਮਰਦ ,78257 ਔਰਤ ਵੋਟਰ ਅਤੇ 03 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਜਿਨ੍ਹਾਂ ਵਿਚੋਂ ਕੁਲ 129378(79.28 ਫ਼ੀਸਦੀ) ਵੋਟਰਾਂ ਨੇ ਆਪਣੇ ਲੋਕਤੰਤਰਿਕ ਹੱਕ ਦੀ ਵਰਤੋ ਕੀਤੀ, ਜਿਸ ਵਿੱਚੋਂ ਕੁਲ69,490 (76.52 ਫ਼ੀਸਦੀ) ਮਰਦ ਵੋਟਰਾਂ , 59,887 (76.52 ਫ਼ੀਸਦੀ) ਔਰਤ ਵੋਟਰਾਂ ਅਤੇ 01 ਟ੍ਰਾਂਸਜੈਂਡਰ ਸ਼ਾਮਲ ਹੈ।
ਚੋਣਾਂ ਦੀ ਅਹਿਮ ਪ੍ਰਕ੍ਰਿਆ ਨੂੰ ਨਿਰਵਿਘਨ, ਬਿਨਾਂ ਕਿਸੇ ਦਬਾਅ ਅਤੇ ਡਰ ਤੋਂ ਸੁਚੱਜੇ ਢੰਗ ਨਾਲ ਨੇਪਰੇ ਚਾੜਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਨੇ ਅੱਗੇ ਹੋ ਕੇ ਮੋਰਚਾ ਸੰਭਾਲਦਿਆਂ ਹਰ ਕਿਸਮ ਦੀ ਛੋਟੀ ਵੱਡੀ ਸ਼ਿਕਾਇਤ ਤੇ ਖ਼ੁਦ ਨਿਗਰਾਨੀ ਰੱਖੀ।
ਜ਼ਿਲ੍ਹਾ ਚੋਣ ਅਫ਼ਸਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਅਮਨ ਅਮਾਨ ਨਾਲ ਵੋਟ ਪ੍ਰਕ੍ਰਿਆ ਮੁਕੰਮਲ ਹੋਣ ਤੇ ਸਮੂਹ ਜ਼ਿਲ੍ਹਾ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ






