ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਤੋਂ ਮੁੱਖ ਮੰਤਰੀ ਬਣਨ ਦੀ ਫਿਰਾਕ ਵਿੱਚ ਸੀ। ਇਸ ਤਹਿਤ ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਪਾਸੇ ਕਰਵਾ ਦਿੱਤਾ। ਪਰੰਤੂ ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਹਸਰਤ ਪੂਰੀ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਸਿੱਧੂ ਦੀ ਜਿੱਦ ਕਾਰਨ ਹੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ, ਜਿਸ ਪਿਛੋਂ ਚੰਨੀ ਨੂੰ ਸਿੱਧੂ ਨੇ ਬਾਂਹ ਫੜ ਕੇ ਘੜੀਸਿਆ ਵੀ ਬਥੇਰਾ ਅਤੇ ਇਹ ਸੰਦੇਸ਼ ਦਿੱਤਾ ਕਿ ਉਹ ਹੀ ਸੁਪਰ ਸੀਐਮ ਹਨ। ਪਰੰਤੂ ਸਿੱਧੂ ਦੀ ਗੱਲ ਨਹੀਂ ਬਣੀ।
ਅਕਾਲੀ ਆਗੂ ਨੇ ਕਿਹਾ ਕਿ ਰੋਜ਼ਾਨਾ ਹੀ ਪੰਜਾਬ ਨੂੰ ਨਵਜੋਤ ਸਿੱਧੂ ਦਾ ਰਾਗ ਸੁਣਨ ਨੂੰ ਮਿਲ ਰਿਹਾ ਹੈ, ਜਿਸ ਕਰਕੇ ਉਹ ਕਾਂਗਰਸ ਨੂੰ ਅਪੀਲ ਕਰਦੇ ਹਨ ਕਿ ਪੰਜਾਬੀਆਂ ਨੂੰ ਇਸ ਨਾਟਕ ਤੋਂ ਮੁਕਤੀ ਦਿਵਾਓ ਅਤੇ ਨਵਜੋਤ ਸਿੰਘ ਸਿੱਧੂ ਨੂੰ 20 ਕੁ ਦਿਨਾਂ ਲਈ ਮੁੱਖ ਮੰਤਰੀ ਬਣਾ ਦਿਓ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਨੂੰ ਤਰਲਾ ਕਰਦੇ ਹਨ ਕਿ ਪੰਜਾਬੀਆਂ ਨੂੰ ਰੋਜ਼ਾਨਾ ਦੀ ਇਸ ਬਿਆਨਬਾਜ਼ੀ ਸੁਣਨ ਤੋਂ ਮੁਕਤ ਕਰੋ।

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਰੋਜ਼ਾਨਾ ਹੀ ਆਪਣੀ ਕਾਂਗਰਸ ਸਰਕਾਰ ਨੂੰ ਘੇਰੇ ਜਾਣ ‘ਤੇ ਅਕਾਲੀ ਦਲ ਨੇ ਵਿਅੰਗ ਕੀਤਾ ਹੈ ਕਿ ਸਿੱਧੂ ਨੂੰ ਕਾਂਗਰਸ ਨੂੰ ਚਾਹੀਦਾ ਹੈ ਕਿ ਸਿੱਧੂ ਨੂੰ ਮੁੱਖ ਮੰਤਰੀ ਬਣਾ ਦੇਣ ਅਤੇ ਉਸ ਦਾ ਸੁਪਨਾ ਪੂਰਾ ਕਰ ਦੇਣ, ਜਿਸ ਲਈ ਉਹ ਇਹ ਸਭ ਕਰ ਰਿਹਾ ਹੈ।