16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਤਬਾਹ ਕਰਨ ਵਿੱਚ ਕਾਂਗਰਸ ਸਰਕਾਰ ਦਾ...

ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਤਬਾਹ ਕਰਨ ਵਿੱਚ ਕਾਂਗਰਸ ਸਰਕਾਰ ਦਾ ਵੱਡਾ ਰੋਲ :-ਨਿਹਾਲ ਸਿੰਘ ਭੁੱਲਰ ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਰੋੜਾਂ ਰੁਪਏ ਗਰੀਬ ਬੱਚਿਆਂ ਦਾ ਵਜ਼ੀਫਾ ਗਬਨ ਕਰਕੇ ਲੋੜਵੰਦ ਬੱਚਿਆਂ ਦਾ ਭਵਿੱਖ  ਕੀਤਾ ਬਰਬਾਦ ।
ਕੈਪਟਨ ਸਰਕਾਰ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਕੈਬਨਿਟ ਅਹੁੱਦੇ ਤੋਂ ਬਰਖਾਸਤ ਕਰੇ । 
ਪਿੰਡ ਕਪੂਰੇ ਵਿੱਚ ਸ੍ਰੋਮਣੀ ਅਕਾਲੀਦਲ ਨੇ ਦੋ ਦਰਜਨ ਦੇ ਕਰੀਬ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨ ।

ਮੋਗਾ (ਹਰਪਾਲ ਸਹਾਰਨ) : ਹਲਕਾ ਧਰਮਕੋਟ ਅੰਦਰ ਮਾਣਯੋਗ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਸਰਪ੍ਰਸਤੀ ਹੇਠ ਪਿੰਡ ਪਿੰਡ ਸਰਕਲ ਪ੍ਰਧਾਨਾ ਵਲੋ ਵੱਡੇ ਇਕੱਠ ਕਰਕੇ ਅਕਾਲੀ ਦਲ  ਦੇ ਵਰਕਰਾ ਨਾਲ ਮੀਟਿੰਗਾ ਕਰਕੇ ਪਿੰਡਾ ਦੇ ਲੋਕਾ ਨੂੰ ਅਕਾਲੀਦਲ ਦੀ ਸਰਕਾਰ ਸਮੇ ਕਰਵਾਏ ਕੰਮਾ ਤੋ ਜਾਣੂੰ ਕਰਵਾਇਆ ਜਾ ਸਕੇ । ਇਸੇ ਹੀ ਮੱਕਸ਼ਦ ਤਹਿਤ ਅੱਜ ਸਰਕਲ ਮੈਹਿਣਾ ਦੇ ਪਿੰਡ ਕਪੂਰੇ ਵਿਖੇ  ਸਰਕਲ ਮੈਹਿਣਾ ਦੇ ਮੀਤ ਪ੍ਰਧਾਨ  ਕਰਮਜੀਤ ਸਿੰਘ ਕਪੂਰੇ ਦੇ ਗ੍ਰਹਿ ਵਿਖੇ ਰਾਜਿੰਦਰ ਸਿੰਘ ਸਾਬਕਾ ਡਾਇਰੈਕਟਰ ਸਹਿਕਾਰੀ ਬੈਂਕਾ ਮੋਗਾ ਅਤੇ ਸਾਬਕਾ ਸਰਪੰਚ ਪਾਰਟੀ ਸਰਪ੍ਰਸਤ ਗੁਰਚਰਨ  ਸਿੰਘ ਕਪੂਰੇ ,ਸਰਕਲ ਸ੍ਰਪ੍ਰਸਤ ਸੋਹਣ ਸਿੰਘ ਕਪੂਰੇ ਦੀ ਅਗਵਾਈ ਵਿੱਚ ਰੱਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੋਧਨ ਕਰਦਿਆਂ ਸਰਕਲ ਮਹਿਣਾ ਦੇ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਅੰਦਰ ਅਕਾਲੀ ਵਰਕਰਾਂ ਤੇ ਨਾਜਾਇਜ਼ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ । ਜਾਣ ਬੁੱਝ ਕੇ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਪਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਜੋ ਅਕਾਲੀ ਦਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ । ਇਸ ਮੌਕੇ ਤੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਵਿਕਾਸ ਦੇ ਏਜੰਡੇ ਨੂੰ ਤਰਜੀਹ ਦਿੱਤੀ ਹੈ । ਉਧਰ ਦੂਸਰੇ ਪਾਸੇ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਅਜੇ ਕਾਂਗਰਸ ਪਾਰਟੀ ਨੇ ਕਿਸੇ ਵੀ ਪਿੰਡ ਨੂੰ ਪੰਜਾਬ ਲੈਵਲ ਦੀ ਗ੍ਰਾਂਟ ਨਹੀਂ ਦਿੱਤੀ । ਜੋ ਵੀ ਪਿੰਡਾਂ ਵਿੱਚ ਵਿਕਾਸ ਚੱਲ ਰਹੇ ਹਨ, ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਭੇਜੀ 13ਵੇਂ ਵਿੱਤ ਕਮਿਸ਼ਨਰ ਦੀ ਗ੍ਰਾਂਟ ਨਾਲ ਹੀ ਵਿਕਾਸ ਕਾਰਜ ਚੱਲ ਰਹੇ ਹਨ । ਇਸ ਮੌਕੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲੋੜਵੰਦ ਪਰਿਵਾਰਾਂ ਨੂੰ ਕੀਤੇ ਵਾਅਦੇ ਅਨੁਸਾਰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ ਜੋ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਗ਼ਰੀਬ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਸਨ ਉਹ ਸਹੂਲਤਾਂ ਵੀ ਅੱਜ ਪੂਰਨ ਰੂਪ ਵਿੱਚ ਬੰਦ ਪਈਆਂ ਹਨ । ਇੱਥੇ ਹੀ ਬੱਸ ਨਹੀਂ ਕਿ ਪੰਜਾਬ ਦੇ ਕੈਬਨਿਟ ਵਜ਼ੀਰ ਸਾਧੂ ਸਿੰਘ ਧਰਮਸੋਤ ਜਿਸ ਨੇ ਗ਼ਰੀਬ ਬੱਚਿਆਂ ਦਾ ਕਰੋੜਾਂ ਰੁਪਏ ਦਾ ਵਜ਼ੀਫਾ ਵੀ ਗਬਨ ਕਰ ਲਿਆ ਹੈ । ਇਸ ਮੌਕੇ ਭੁੱਲਰ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਕਿ ਅਜਿਹੇ ਮੰਤਰੀਆਂ ਨੂੰ ਤੁਰੰਤ  ਕੈਬਨਿਟ ਦੇ ਅਹੁੱਦੇ ਤੋਂ ਬਰਖਾਸਤ ਕੀਤਾ ਜਾਵੇ  ਅਤੇ ਲੋੜਵੰਦ ਬੱਚਿਆਂ ਨੂੰ ਬਣਦਾ ਵਜੀਫ਼ਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਬੱਚੇ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਕਰ ਸਕਣ । ਇਸ ਮੌਕੇ ਤੇ ਭੁੱਲਰ ਨੇ ਕਿਹਾ ਕਿ ਅਜਿਹੇ ਮੰਤਰੀਆਂ ਦੀ ਬਦੌਲਤ ਲੱਖਾ ਗਰੀਬ  ਨੌਜਵਾਨ ਪੜ੍ਹਾਈ ਕਰਨ ਤੋਂ ਵਾਂਝੇ ਹੋ ਚੁੱਕੇ ਹਨ । ਅਖੀਰ ਵਿੱਚ ਸਰਕਲ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਦੋ ਦਰਜਨ ਦੇ ਕਰੀਬ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭੇਜੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ । ਅਖੀਰ ਵਿੱਚ ਸਰਕਲ ਮੈਹਿਣਾ  ਦੇ ਮੀਤ ਪ੍ਰਧਾਨ ਕਰਮਜੀਤ ਸਿੰਘ ਕਪੂਰੇ ਨੇ ਸਰਕਲ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੂੰ ਪਿੰਡ ਪਹੁੰਚਣ ਤੇ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਥੇਦਾਰ ਤੋਤਾ ਸਿੰਘ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਵਿਚੋਂ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ ।

Today Now News

RELATED ARTICLES
- Advertisment -

POPULAR POSTS