ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਨੇ ਸਾਰਿਆਂ ਨੂੰ ਗਣਰਾਜ ਦਿਹਾੜੇ ਦੀ ਵਧਾਈ ਦਿੱਤੀ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਅੱਜ ਦੇਸ਼ ਦਾ ਜੋ ਸਵਿਧਾਨ ਬਣਿਆ ਸੀ ਤਾਂ ਉਸ ਨੇ ਦੇਸ਼ ਦੇ ਲੋਕਾਂ ਨੂੰ ਕੁਝ ਅਧਿਕਾਰ ਦਿੱਤੇ ਸੀ। ਸਭ ਦੇ ਲਈ ਸਵਿਧਾਨ ਵਧੀਆ ਹੈ, ਹਰ ਕਿਸੇ ਨੂੰ ਵੱਡੇ-ਵੱਡੇ ਅਧਿਕਾਰ ਮਿਲੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਕਿਵੇਂ ਕਾਂਗਰਸ ਲੰਬੇ ਸਮੇਂ ਤੋਂ ਝੰਡਾ ਲਹਿਰਾਉਣ ਦੇ ਨਾਲ ਇਸ ਪਵਿੱਤਰ ਪ੍ਰੋਗਰਾਮ ਦੀ ਧੱਜੀਆਂ ਉਡਾਉਂਦੀ ਆਈ ਹੈ। ਜਿੱਥੇ ਚੰਨੀ, ਹਨੀ ਅਤੇ ਮਨੀ ਇੱਕਠੇ ਸੀ।ਮਜੀਠੀਆ ਦਾ ਸੀਐੱਮ ਚੰਨੀ ਨੂੰ ਸਵਾਲ
ਪ੍ਰੈਸ ਕਾਨਫਰੰਸ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਪੁੱਛਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਸੰਮਨ ਕੀਤਾ ਹੋਇਆ ਹੈ। ਜਦੋ ਖਹਿਰਾ ਨੂੰ ਮੁਲਜ਼ਮ ਬਣਾਇਆ ਗਿਆ ਸੀ ਉਸ ਸਮੇਂ ਛਾਪੇਮਾਰੀ ਨਹੀਂ ਹੋਈ ਜਦਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ। ਜਦੋ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਤਾਂ ਸੁਖਪਾਲ ਖਹਿਰਾ ਨੂੰ ਲੈ ਕੇ ਛਾਪੇਮਾਰੀ ਕਿਉਂ ਨਹੀਂ ਹੋਈ। ਉਨ੍ਹਾਂ ਲਈ ਅਤੇ ਸੁਖਪਾਲ ਖਹਿਰਾ ਦੇ ਲਈ ਕਾਨੂੰਨ ਵੱਖ ਵੱਖ ਕਿਉਂ ਹਨ।ਕਾਂਗਰਸ ਚਲਾ ਰਹੀ ਦੋ ਕਾਨੂੰਨ- ਮਜੀਠੀਆ
ਆਪਣੀ ਗੱਲ ਜਾਰੀ ਰੱਖਦੇ ਹੋਏ ਮਜੀਠੀਆ ਨੇ ਕਿਹਾ ਕਿ ਸਿਮਰਨਜੀਤ ਸਿੰਘ ਬੈਂਸ ਜਿਨ੍ਹਾਂ ਦੇ ਖਿਲਾਫ ਗੰਭੀਰ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ, ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸੂਬੇ ’ਚ ਕਾਂਗਰਸ ਦੋ ਕਾਨੂੰਨ ਚਲਾ ਰਹੀ ਹੈ। ਸਿੱਧੂ ਮੁਸੇਵਾਲਾ ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ। ਅਜਿਹੇ ਉਮੀਦਵਾਰਾਂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ। ਜਿਸ ’ਚ ਸੁਖਪਾਲ ਖਹਿਰਾ ਅਤੇ ਸਿੱਧੂ ਮੂਸੇਵਾਲਾ ਸ਼ਾਮਲ ਹਨ। ਕਾਂਗਰਸ ਦੇ ਦੋਹਰੇ ਮਾਪਦੰਡ ਹਨ।ਮਜੀਠੀਆ ਨੇ ਰੰਧਾਵਾ ਅਤੇ ਸੀਐੱਮ ਚੰਨੀ ਨੂੰ ਘੇਰਿਆ
ਬਿਕਰਮ ਮਜੀਠੀਆ ਨੇ ਸਿਧਾਰਥ ਚਟੋਪਾਧਿਆਏ ਨੂੰ ਘੇਰਦੇ ਹੋਏ ਕਿਹਾ ਕਿ ਚਟੋਪਾਧਿਆਏ ਦੀ ਸਰਬਜੀਤ ਸਿੰਘ ਦੇ ਨਾਲ ਗੱਲਬਾਤ ਹੁੰਦੀ ਸੀ ਜਿਸਦੀ ਇੱਕ ਆਡਿਓ ਵੀ ਵਾਇਰਲ ਹੋਈ ਹੈ। ਵਾਇਰਲ ਆਡਿਓ ’ਚ ਫੇਕ ਐਨਕਾਉਂਟਰ ਦੀ ਵੀ ਗੱਲ ਆਖੀ ਗਈ ਹੈ ਕੀ ਇੱਥੇ ਕਾਨੂੰਨ ਵੱਖ ਹੈ। ਭਗੌੜੇ ਨਾਲ ਮਿਲ ਕੇ ਚਟੋਪਾਧਿਆਏ ਨੇ ਸਾਜਿਸ਼ ਰਚੀ। ਕਾਨੂੰਨ ਦੇ ਉਲਟ ਜਾ ਕੇ ਮੇਰੇ ਖਿਲਾਫ ਕਾਰਵਾਈ ਹੋ ਰਹੀ ਹੈ। ਡਿਪਟੀ ਸੀਐੱਮ, ਹਰਪ੍ਰੀਤ ਸਿੱਧੂ ਅਤੇ ਡੀਜੀਪੀ ਦੀ ਫੋਨ ਰਿਕਾਰਡਿੰਗ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਚਲ ਸਕੇ ਕਿ ਸਰਬਜੀਤ ਨੂੰ ਇੰਨੀ ਜਾਣਕਾਰੀ ਕਿੱਥੋ ਮਿਲਦੀ ਸੀ। ਪੀਓ ਸਰਬਜੀਤ ਸਿੰਘ ਦੇ ਕੋਲ ਕਈ ਪਾਵਰ ਹੈ। ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ।




