ਜਗਰਾਜ ਸਿੰਘ ਕਿਸਾਨ ਮੋਟਰ ਵਾਲੇ ਬਣਾਏ ਪ੍ਰਧਾਨ ।

ਬਰਨਾਲਾ (ਕਰਨਪਰੀਤ ਧੰਦਰਾਲ) : ਮਹੇਸ ਨਗਰ ਕਲੋਨੀ ਰੈਜੀਡੈਸ ਵੈਲਫੇਅਰ ਐਸੋਸੀਏਸਨ ਬਰਨਾਲਾ ਵਲੋਂ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਜਗਰਾਜ ਸਿੰਘ ਨੂੰ ਪ੍ਰਧਾਨ, ਸੰਜੀਵ ਬਾਂਸਲ ਵਾਇਸ ਪ੍ਰਧਾਨ, ਸੀ.ਏ. ਸੁਨੀਲ ਕੁਮਾਰ ਜਿੰਦਲ ਵਾਇਸ ਪ੍ਰਧਾਨ, ਇੰਜਨੀਅਰ ਵਿਜੇ ਸਰਮਾਂ ਸੈਕਟਰੀ, ਪੰਕਜ ਕੁਮਾਰ ਖਜਾਨਚੀ, ਇੱਕਬਾਲ ਸਿੰਘ ਸਹਾਇਕ ਖਚਾਨਚੀ ਅਤੇ ਗੁਪਾਲ ਸਰਮਾਂ, ਅਸਵਨੀ ਕੁਮਾਰ, ਅਨਿਲ ਕੁਮਾਰ ਗੁਪਤਾ, ਸੰਦੀਪ ਕਾਂਸਲ, ਇੰਜਨੀਅਰ ਲੋਕੇਸ ਦਿਵਾਨ, ਨੀਲਕੰਠ ਸਰਮਾਂ, ਐਡਵੋਕੇਟ ਭੂਸਨ ਜਿੰਦਲ, ਦਮੋਦਰ ਦਾਸ, ਮਨੀਸ ਢੀਗਰਾਂ, ਬਲਦੇਵ ਕ੍ਰਿਸ਼ਨ, ਨਰਿੰਦਰ ਵਾਂਸਲ, ਕਮਲ ਸੀਟਾ, ਦਰਸਨ ਸਰਮਾਂ, ਜਤਿੰਦਰ ਵਰਮਾਂ, ਗੋਰਵ ਗੋਇਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਪ੍ਰਧਾਨ ਜਗਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਲੋਨੀ ਵਾਸੀਆਂ ਦੀ ਹਰ ਉਮੀਦ ’ਤੇ ਖਰ੍ਹਾ ਉੱਤਰਾਂਗਾ। ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਿਭਾਵਾਗਾਂ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਾਗਾਂ। ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਬੂਟੇ ਲਗਾਉਣਾ, ਸਫਾਈ ਦਾ ਧਿਆਨ ਰੱਖਣਾ, ਸੀਵਰੇਜ ਦੀ ਸਫਾਈ ਦਾ ਧਿਅਨ ਰੱਖਣਾ, ਸਟਰੀਟ ਲਾਇਟਾਂ ਨਵੀਆਂ ਅਤੇ ਪੁਰਾਣੀਆਂ ਦੀ ਮੁਰੰਮਤ ਕਰਵਾਉਣਾ, ਨਵਾਂ ਜਿੰਮ ਬਣਾ ਕੇ ਦੇਣਾ, ਪਾਰਕ ਵਿਚ ਬੱਚਿਆਂ ਲਈ ਝੂਲੇ ਲਗਾਉਣੇ ਅਤੇ ਸਕਿਉਰਟੀ ਦਾ ਖਾਸ ਕਰਕੇ ਧਿਆਨ ਦੇਣਾ ਮੇਰਾ ਮੁੱਢਲਾ ਫ਼ਰਜ਼ ਹੈ। ਅਗਰ ਹੋਰ ਵੀ ਕੋਈ ਸਮੱਸਿਆ ਆਉਦੀ ਹੈ ਤਾਂ ਮੈ ਆਪਣੀ ਕਲੋਨੀ ਦੇ ਨਿਵਾਸੀਆਂ ਨਾਲ ਹਰ ਵੇਲੇ ਖੜਾਂਗਾ। ਇਸ ਮੌਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਨਰਿਦਰ ਸ਼ਰਮਾ ਨੇਂ ਨਵੀਂ ਬਣੀ ਕਮੇਟੀ ਦਾ ਸਵਾਗਤ ਕਰਦਿਆਂ ਹਰ ਤਰ੍ਹਾਂ ਦੀ ਇੱਕਜੁੱਟਤਾ ਤੇ ਮਹੇਸ ਨਗਰ ਦੇ ਕੰਮਾਂ ਕਾਰਾਂ ਵਿੱਚ ਸਭਨਾਂ ਦੇ ਸਹਿਯੋਗ ਦੀ ਸਲਾਘਾ ਕੀਤੀ ।





