ਮਾਨਸ਼ਾਹੀਆਂ ਨੇ 646 ਪੀ.ਟੀ.ਆਈ ਪੋਸਟਾਂ ਦੀ ਭਰਤੀ ਨੂੰ ਨਿਰੋਲ ਮੈਰਿਟ ਦੇ ਅਧਾਰ ਤੇ ਕਰਵਾਉਣ ਲਈ ਵਿਸ਼ਵਾਸ ਦਵਾਇਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੇ-ਰੁਜ਼ਗਾਰ ਪੀ.ਟੀ.ਆਈ ਅਧਿਆਪਕ ਐਮ.ਐਲ.ਏ. ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ 646 ਪੋਸਟਾਂ 2011 ਦੇ ਇਸ਼ਤਿਹਾਰ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਕਰਾਉਣ ਲਈ ਮਿਲੇ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ 646 ਪੀ.ਟੀ.ਆਈ ਪੋਸਟਾਂ ਦੀ ਭਰਤੀ ਨੂੰ ਨਿਰੋਲ ਮੈਰਿਟ ਦੇ ਅਧਾਰ ਤੇ ਕਰਵਾਉਣ ਲਈ ਵਿਸ਼ਵਾਸ ਦਵਾਇਆ। ਮਾਨਸ਼ਾਹੀਆਂ ਨੇ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਕੇ ਜਲਦੀ ਹੱਲ ਕੱਢਣ ਦਾ ਭਰੋਸਾ ਦਵਾਇਆ। ਇਸ ਮੌਕੇ ਰਜਿੰਦਰ ਸਿੰਘ ਮਘਾਣੀਆਂ, ਕਾਕਾ ਸਿੰਘ ਮਾਨਸਾ, ਮਨਪ੍ਰੀਤ ਮਾਨਸਾ, ਗੁਰਲਾਭ ਸਿੰਘ ਮਾਨਸਾ, ਗਿੱਲ ਮਾਨਸਾ, ਹੁਸਨਪ੍ਰੀਤ ਮਾਨਸਾ, ਕਮਲ ਮਾਨਸਾ, ਵਕੀਸ ਸਿੰਘ ਮਾਨਸਾ, ਸੇਵਕ ਮਾਨਸਾ ਆਦਿ ਮਜ਼ੂਦ ਸਨ।






