17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੁਧਿਆਣਾ : ਸਿਰਸੇ ਵਾਲੇ ਦੀ ਚੇਲੀ ਨਿਕਲੀ ਢਾਈ ਸਾਲ ਦੀ ਬੱਚੀ ਦੀ...

ਲੁਧਿਆਣਾ : ਸਿਰਸੇ ਵਾਲੇ ਦੀ ਚੇਲੀ ਨਿਕਲੀ ਢਾਈ ਸਾਲ ਦੀ ਬੱਚੀ ਦੀ ਕਾਤਲ, ਇੰਝ ਰਚੀ ਸਾਰੀ ਸਾਜ਼ਿਸ਼

ਲੁਧਿਆਣਾ (Pardeep Bhanadari) ਲੁਧਿਆਣਾ ਦੇ ਸ਼ਿਮਲਾਪੁਰੀ ਕੁਆਲਟੀ ਚੌਕ ਕੋਲ ਇੱਕ ਔਰਤ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਔਰਤ ਨੇ ਢਾਈ ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਔਰਤ ਬਾਰੇ ਅੱਜ ਕਈ ਵੱਡੇ ਖੁਲਾਸੇ ਵੀ ਹੋਏ। ਇੱਕ ਮੁਹੱਲਾ ਵਾਸੀ ਨੇ ਖੁਲਾਸਾ ਕੀਤਾ ਕਿ ਉਕਤ ਦੋਸ਼ੀ ਔਰਤ ਸਿਰਸੇ ਵਾਲੀ ਦੀ ਚੇਲੀ ਹੈ ਤੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਔਰਤ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਜਾਣਕਾਰੀ ਮੁਤਾਬਕ ਔਰਤ ਨੇ ਹੈੱਡ ਕਾਂਸਟੇਬਲ ਦੇ ਪਰਿਵਾਰ ਨਾਲ ਝਗੜੇ ਕਾਰਨ ਉਨ੍ਹਾਂ ਦੀ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ। ਔਰਤ ਨੇ ਬੱਚੀ ਨੂੰ ਟੌਫੀਆਂ ਦਿਵਾਉਣ ਦੇ ਬਹਾਨੇ ਸਕੂਟੀ ‘ਤੇ ਬਿਠਾ ਲਿਆ ਅਤੇ ਗਲਾ ਘੁੱਟ ਕੇ ਲਾਸ਼ ਨੂੰ ਮਿੱਟੀ ‘ਚ ਦੱਬ ਦਿੱਤਾ। ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਤੋਂ ਇਹ ਘਟਨਾ ਸਾਹਮਣੇ ਆਈ ਅਤੇ ਪੁਲਿਸ ਨੇ ਦੋਸ਼ੀ ਔਰਤ ਨੀਲਮ (33) ਨੂੰ ਗ੍ਰਿਫ਼ਤਾਰ ਕਰਕੇ ਲਾਸ਼ ਬਰਾਮਦ ਕਰ ਲਈ ਹੈ।ਸ਼ਿਮਲਾਪੁਰੀ ਕੁਆਲਿਟੀ ਚੌਕ ਨੇੜੇ ਗਲੀ ਨੰਬਰ ਸਾਢੇ ਅੱਠ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ। ਹਰਪ੍ਰੀਤ ਨੇ ਦੱਸਿਆ ਕਿ ਉਸ ਦੀ ਧੀ ਦਿਲਰੋਜ ਦੁਪਹਿਰ 2:30 ਵਜੇ ਘਰ ਦੇ ਬਾਹਰ ਖੇਡ ਰਹੀ ਸੀ। ਉੱਥੇ ਉਸਦੀ ਮਾਂ ਵੀ ਮੌਜੂਦ ਸੀ। ਉਹ ਕਿਸੇ ਕੰਮ ਲਈ ਘਰ ਗਈ ਹੋਈ ਸੀ। ਬਾਹਰ ਆ ਕੇ ਦੇਖਿਆ ਤਾਂ ਕੁੜੀ ਗਲੀ ਵਿੱਚ ਨਹੀਂ ਸੀ। ਉਸ ਨੇ ਆਲੇ-ਦੁਆਲੇ ਕੁੜੀ ਦੀ ਭਾਲ ਕੀਤੀ। ਜਦੋਂ ਉਹ ਨਾ ਮਿਲੀ ਤਾਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਉਸਨੇ ਨੀਲਮ ਨੂੰ ਵੀ ਫੋਨ ਕੀਤਾ ਅਤੇ ਪੁੱਛਿਆ ਕਿ ਕੀ ਕੁੜੀ ਉਸਦੇ ਨਾਲ ਹੈ, ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ।

ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਂਢ ਤੋਂ ਗਈ ਮਹਿਲਾ ਨੀਲਮ ਹੀ ਲੜਕੀ ਨੂੰ ਕਾਲੇ ਰੰਗ ਦੀ ਐਕਟਿਵਾ ’ਤੇ ਲੈ ਕੇ ਗਈ ਸੀ। ਪੁਲਿਸ ਨੇ ਨੀਲਮ ਨੂੰ ਉਸ ਦੇ ਨੰਬਰ ਤੋਂ ਟਰੇਸ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪਹਿਲਾਂ ਤਾਂ ਉਹ ਇਹ ਵੀ ਨਹੀਂ ਮੰਨ ਰਹੀ ਸੀ ਕਿ ਉਸ ਨੇ ਲੜਕੀ ਨੂੰ ਅਗਵਾ ਕੀਤਾ ਸੀ। ਜਦੋਂ ਉਸ ਨੇ ਸਕੂਟੀ ਬਾਰੇ ਦੱਸਿਆ ਤਾਂ ਉਸ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਨੀਲਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੜਕੀ ਨੂੰ ਦੁਕਾਨ ਤੋਂ ਟੌਫੀ ਲੈਣ ਦਾ ਲਾਲਚ ਦੇ ਕੇ ਸਕੂਟੀ ‘ਤੇ ਬਿਠਾ ਕੇ ਲੈ ਗਈ ਸੀ। ਉਹ ਉਸ ਨੂੰ ਜਲੰਧਰ ਬਾਈਪਾਸ ਕੋਲ ਲੈ ਗਈ ਅਤੇ ਉੱਥੇ ਪਹਿਲਾਂ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿਚ ਝਾੜੀਆਂ ਵਿਚਕਾਰ ਟੋਇਆ ਪੁੱਟ ਕੇ ਉਸ ਨੂੰ ਦੱਬ ਦਿੱਤਾ। ਥਾਣਾ ਸ਼ਿਮਲਾਪੁਰੀ ਅਤੇ ਸਲੇਮਟਾਬਰੀ ਪੁਲਿਸ ਉਸ ਨੂੰ ਲੈ ਕੇ ਮੌਕੇ ‘ਤੇ ਪਹੁੰਚੀ, ਫਿਰ ਬੱਚੀ ਨੂੰ ਮਿੱਟੀ ‘ਚੋਂ ਬਾਹਰ ਕੱਢਿਆ। ਬੱਚੀ ਨੂੰ ਡੀਐਮਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Today Now News

RELATED ARTICLES
- Advertisment -

POPULAR POSTS