16.8 C
Chandigarh

TODAY NOW NEWS

Friday, March 20, 2026
HomeWEIRD NEWSਲੁਧਿਆਣਾ : ਇੱਕ ਫੈਕਟਰੀ ਦਾ ਲੈਂਟਰ ਡਿੱਗਣ ਨਾਲ 5 ਮਜਦੂਰਾਂ ਦੀ ਮਲਬੇ...

ਲੁਧਿਆਣਾ : ਇੱਕ ਫੈਕਟਰੀ ਦਾ ਲੈਂਟਰ ਡਿੱਗਣ ਨਾਲ 5 ਮਜਦੂਰਾਂ ਦੀ ਮਲਬੇ ਹੇਠਾਂ ਆਉਣ ਨਾਲ ਮੌਤ

ਫੈਕਟਰੀ ਦਾ ਲੈਂਟਰ ਜੈਕਾਂ ਦੋ ਸਹਾਇਤਾ ਨਾਲ ਉੱਚਾ ਚੁੱਕਣ ਦਾ ਕੰਮ ਚੱਲ ਰਿਹਾ ਸੀ

ਲੁਧਿਆਣਾ (ਬਿਊਰੋ) : ਸਥਾਨਕ ਡਾਬਾ ਰੋਡ ਤੇ ਇਕ ਫੈਕਟਰੀ ਦੀ ਤੀਜੀ ਮੰਜ਼ਿਲ ਦਾ ਲੈਂਟਰ ਡਿੱਗ ਪਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ 35 ਤੋਂ ਵੱਧ ਮਜ਼ਦੂਰ ਫੈਕਟਰੀ ਦੀ ਤੀਸਰੀ ਮੰਜ਼ਿਲ ਦਾ ਲੈਂਟਰ ਜੈੱਕ ਲਾ ਕੇ ਚੁੱਕ ਰਹੇ ਸਨ। ਜਿਉਂ ਹੀ ਇਹ ਹਾਦਸਾ ਵਾਪਰਿਆ ਨੁੱਕਰਾਂ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਕਈ ਮਜ਼ਦੂਰ ਲੈਂਟਰ ਹੇਠਾਂ ਦੱਬੇ ਗਏ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਡੀਸੀ ਵਰਿੰਦਰ ਸ਼ਰਮਾ ਅਤੇ ਨਗਰ-ਨਿਗਮ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਕੁਝ ਹੀ ਸਮੇਂ ਵਿਚ ਫਾਇਰ ਬ੍ਰਿਗੇਡ ਦੀਆਂ ਟੀਮਾਂ, ਲੁਧਿਆਣਾ ਪੁਲਿਸ ਅਤੇ ਐੱਨਡੀਆਰਐੱਫ ਦਾ ਬਚਾਅ ਦਸਤਾ ਮੌਕੇ ’ਤੇ ਪੁੱਜਾ। ਮਲਬੇ ਹੇਠਾਂ ਦੱਬਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਜਿਨ੍ਹਾਂ ’ਚ ਮੁਸਤਕੀਨ, ਸਾਗਰ, ਪੀਚੂ, ਇਮਤਿਆਜ਼ ਆਦਿ ਸ਼ਾਮਲ ਹਨ। ਬਚਾਅ ਕਾਰਜ ਕਰ ਰਹੀਆਂ ਟੀਮਾਂ ਨੇ ਬੁਰੀ ਤਰ੍ਹਾਂ ਫੱਟੜ ਹੋਏ 10 ਮਜ਼ਦੂਰਾਂ ਨੂੰ ਮਲਬੇ ਥੱਲਿਓਂ ਕੱਢ ਕੇ ਅਪੋਲੋ ਅਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਫੱਟਡ਼ ਹੋਏ ਮਜ਼ਦੂਰਾਂ ਦੀ ਸ਼ਨਾਖ਼ਤ ਸੰਤੋਸ਼, ਅਬਦੁੱਲ, ਖੁਰਸ਼ੀਦ, ਜੂਬੈਲ ਆਲਮ, ਅਜ਼ਰੁੂਲ, ਹੂਸਕੈਨ, ਰਿਆਨ, ਨਜਮੁਲ, ਘਨ੍ਹੱਈਆ, ਅਸ਼ੋਕ ਅਤੇ ਪਰਮਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਕਈ ਮਜਦੂਰਾਂ ਨੂੰ ਸਹੀ ਹਾਲਤ ਵਿਚ ਬਾਹਰ ਕੱਢ ਲਿਆ ਗਿਆ। ਦੇਰ ਰਾਤ ਤਕ ਬਚਾਅ ਆਪ੍ਰੇਸ਼ਨ ਚੱਲਦਾ ਰਿਹਾ। ਕਈ ਹੋਰ ਮਜ਼ਦੂਰਾਂ ਦਾ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ।

Today Now News

RELATED ARTICLES
- Advertisment -

POPULAR POSTS