ਲੰਗਰ ਲੈਣ ਤੋ ਸ਼ੁਰੂ ਹੋਇਆ ਇਹ ਝਗੜਾ ਖੂਨ ਖ਼ਰਾਬੇ ਤਕ ਪਹੁੰਚ ਗਿਆ

ਲੁਧਿਆਣਾ (ਬਿਊਰੋ) : ਜਾਣਕਾਰੀ ਮੁਤਾਬਕ ਢੋਲੇਵਾਲ ਦਾ ਰਹਿਣ ਵਾਲਾ ਮਨੋਜ ਉਰਫ ਮਨੂ ਕਿਸੇ ਕੰਮ ਲਈ ਕੈਲਾਸ਼ ਨਗਰ ਗਿਆ ਸੀ। ਵਾਪਸ ਆਉਂਦੇ ਸਮੇਂ ਉਹ ਪੈਵੇਲੀਅਨ ਮਾਲ ਦੇ ਕੋਲ ਲੰਗਰ ਖਾਣ ਲਈ ਰੁਕ ਗਿਆ ।ਲੰਗਰ ਦੀ ਲਾਈਨ ਵਿੱਚ ਉਸ ਨੂੰ ਆਪਣਾ ਇੱਕ ਪੁਰਾਣਾ ਦੋਸਤ ਮਿਲਿਆ । ਭੀੜ ਜ਼ਿਆਦਾ ਹੋਣ ਕਾਰਨ ਦੋਵਾਂ ਦੀ ਆਪਸ ਵਿਚ ਬਹਿਸ ਹੋ ਗਈ ਤੇ ਗੁੱਸੇ ਵਿਚ ਆਏ ਵਿਅਕਤੀ ਨੇ ਆਪਣੇ ਭਿਖਾਰੀ ਸਾਥੀ ਮਨੋਜ ਕੁਮਾਰ ਦੀ ਗਰਦਨ ਉੱਪਰ ਚਾਕੂ ਨਾਲ ਕਈ ਵਾਰ ਕਰ ਦਿੱਤੇ ।ਬੁਰੀ ਤਰ੍ਹਾਂ ਜ਼ਖ਼ਮੀ ਹੋਏ ਮਨੋਜ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਗਰਦਨ ਤੇ ਅੱਠ ਟਾਂਕੇ ਲੱਗੇ ।
ਮਨੋਜ ਕੋਲ ਪੈਸੇ ਨਾ ਹੋਣ ਦੇ ਚੱਲਦੇ ਸਿਵਲ ਹਸਪਤਾਲ ਵਿਚ ਉਸਦੀ ਐਮ ਐਲ ਆਰ ਨਹੀਂ ਕੱਟੀ ਗਈ । ਟਾਂਕੇ ਲਗਾਉਣ ਤੋਂ ਬਾਅਦ ਉਸ ਨੂੰ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ,ਜਿਥੋਂ ਸ਼ਾਮ ਵੇਲੇ ਉਹ ਭੱਜ ਗਿਆ।
ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਅੱਠ ਦੇ ਇੰਚਾਰਜ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਨੋਜ ਉੱਪਰ ਚਾਕੂ ਨਾਲ ਵਾਰ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।






