16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਕਾਰੀ ਸਕੂਲਾਂ 'ਚ ਬੱਚੇ ਕਿਤਾਬਾਂ ਤੋਂ, ਅਧਿਆਪਕ ਭੱਤਿਆਂ ਤੇ ਪੇਅ ਕਮੀਸ਼ਨ ਤੋਂ,...

ਸਰਕਾਰੀ ਸਕੂਲਾਂ ‘ਚ ਬੱਚੇ ਕਿਤਾਬਾਂ ਤੋਂ, ਅਧਿਆਪਕ ਭੱਤਿਆਂ ਤੇ ਪੇਅ ਕਮੀਸ਼ਨ ਤੋਂ, ਪੱਕੇ ਮੁਲਾਜ਼ਮ ਪੁਰਾਣੀ ਪੈਨਸ਼ਨ ਤੋਂ, ਕੱਚੇ ਰੈਗੂਲਰ ਹੋਣ ਤੋਂ…ਤੱਕ ਰਹੇ ਨੇ ਸਰਕਾਰ ਦਾ ਰਾਹ

ਮਾਨਸਾ/ਚੰਡੀਗੜ੍ਹ, 12 ਅਪ੍ਰੈਲ: ਗੁਰਜੰਟ ਸਿੰਘ ਬਾਜੇਵਾਲੀਆ/ਜਿਵੇਂ-ਜਿਵੇਂ ਤੇਜ਼ੀ ਨਾਲ ਸਿਸਟਮ ਵਿੱਚ ਬਦਲਾਓ ਹੋ ਰਿਹਾ ਹੈ, ਲੋਕ ਵੀ ਉਸੇ ਹੀ ਸਪੀਡ ਨਾਲ ਆਪਣੇ ਕੰਮ-ਕਾਜ਼, ਮੰਗਾਂ ਦਾ ਹੱਲ ਚਾਹੁੰਣ ਲੱਗ ਪਏ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੱਤਾ ਵਿੱਚ ਬਿਰਾਜ਼ਮਾਨ ਦਾ ਸਮਾਂ ਦਿਨਾਂ ਤੋਂ ਮਹੀਨਿਆਂ ਵਿੱਚ ਹੁੰਦਾ ਜਾ ਰਿਹਾ ਹੈ, ਪਰ ਪੰਜਾਬ ਦਾ ਹਰ ਵਰਗ ਰਾਹ ਤੱਕ ਰਿਹਾ ਹੈ ਕਿ ਸ਼ਾਇਦ ਅਗਲੀ ਸਵੇਰ ਉਨ੍ਹਾਂ ਦੀਆਂ ਮੰਗਾਂ ਦਾ ਸਮਾਧਾਨ ਕਰੇ। ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਵਿੱਦਿਅਕ ਸ਼ੈਸਨ ਨੂੰ ਸ਼ੁਰੂ ਹੋਏ ਲੱਗਭੱਗ ਦੋ ਹਫ਼ਤਿਆ ਦਾ ਸਮਾਂ ਹੋ ਗਿਆ ਹੈ, ਪਰ ਸਿੱਖਿਆ ਵਿਭਾਗ ਹਾਲੇ ਤੱਕ ਬੱਚਿਆਂ ਨੂੰ ਨਵੀਆਂ ਕਿਤਾਬਾਂ ਸਕੂਲਾਂ ਵਿੱਚ ਪਹੁੰਚਾਉਣ ਤੋਂ ਨਾ-ਕਾਮਯਾਬ ਰਿਹਾ ਹੈ। ਪ੍ਰਾਈਵੇਟ ਸਕੂਲਾਂ ਤੋਂ ਹੱਟ ਕੇ ਆਏ ਬੱਚਿਆਂ ਦੇ ਮਾਪੇ ਆਨੀ ਬਹਾਨੇ ਅਧਿਆਪਕਾਂ ਨੂੰ ਉਲਾਭਾ ਦੇ ਰਹੇ ਨੇ ਕਿ ਦਾਖਲਾ ਕਰਨ ਵੇਲੇ ਤਾਂ ਉਹ ਸਰਕਾਰੀ ਸਕੂਲਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਹੀ ਨਾ ਹਟਾਦੇ, ਘੱਟ ਤੋਂ ਘੱਟ ਉਨ੍ਹਾਂ ਨੂੰ ਕਿਤਾਬਾਂ ਦੀ ਝਾਕ ਤਾਂ ਨਹੀਂ ਸੀ ਰਹਿਣੀ, ਉਹ ਕਦੋਂ ਦੇ ਨਵੀਆਂ ਕਿਤਾਬਾਂ ਲੈ ਕੇ ਆਪਣੇ ਬੱਚਿਆਂ ਨੂੰ ਦੇ ਦਿੰਦੇ। ਬਾਕੀ ਪਹਿਲਾਂ ਤੋਂ ਹੀ ਪੜ੍ਹਦੇ ਗਰੀਬਾਂ ਦੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਤਾਂ ਮੁੱਢ ਕਦੀਮ ਤੋਂ ਹੀ ਬੱਚਿਆਂ ਦੇ ਕਦੀਂ ਕਦੀਂ ਆਉਂਦੇ ਵਜੀਫੇ, ਲੇਤ-ਲਤੀਫ਼ ਆਉਂਦੀਆਂ ਕਿਤਾਬਾਂ, ਅਧਿਆਪਕਾਂ ਦੀਆਂ ਖਾਲੀ ਪੋਸਟਾਂ ਦੇ ਆਦੀ ਹੋ ਚੁੱਕੇ ਹਨ। ਉਹ ਤਾਂ ਹੁਣ ਬਸ ਬਦਲਾਅ ਵੱਲ ਵੇਖ ਰਹੇ ਹਨ।
ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਅਤੇ ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਕਿਹਾ ਕਿ ਰਾਜ ਦੇ ਸਮੂਹ ਮੁਲਾਜ਼ਮ ਆਪਣੇ ਕੱਟੇ ਗਏ ਭੱਤਿਆਂ, ਪੂਰਾ ਪੇਅ ਕਮੀਸ਼ਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਵੱਲ ਵੇਖ ਰਹੇ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ, ਮਾਝੇ ਦੇ ਜਰਨੈਲ ਉਂਕਾਰ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਕਈ ਬਲਾਕਾਂ ‘ਚ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾਂਦੀ, ਪੇਅ ਕਮੀਸ਼ਨ ਦੇ ਬਕਾਏ ਨਹੀਂ ਦਿੱਤੇ ਗਏ, ਪ੍ਰਮੋਸ਼ਨਾਂ ਤੇ ਵੀ ਵਿਭਾਗ ਚੁੱਪ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਦੇ ਕੱਚੇ ਮੁਲਾਜ਼ਮ ਵੀ ਆਪਣੀਆਂ ਤਨਖਾਹਾਂ ਵਧਾਉਣ ਤੇ ਰੈਗੂਲਰ ਹੋਣ ਲਈ ਵੀ ਵਿਉਂਤਬੰਦੀ ਬਣਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਮੁਲਾਜ਼ਮ ਜੰਥੇਬੰਦੀਆਂ ਸਰਕਾਰ ਵੱਲ ਵੇਖ ਰਹੀਆਂ ਹਨ, ਉਹਨਾਂ ਨੇ ਕਿਵੇਂ ਨਾ ਕਿਵੇਂ ਆਪਣੇ ਆਪਣੇ ਕੇਡਰ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਉਹ ਫਿਰ ਵੀ ਆਸ ਕਰਦੇ ਹਨ ਕਿ ਪੰਜਾਬ ਸਰਕਾਰ ਜਲਦੀ ਹੀ ਇਹ ਗੰਭੀਰ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰੇਗੀ। ਇਹ ਵੀ ਦੱਸਣਾ ਉੱਚਿਤ ਹੋਵੇਗਾ ਕਿ ਲੋਕ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਝੂਠੇ ਵਾਅਦਿਆਂ, ਲਾਰਿਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ, ਹੁਣ ਉਹ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ। ਇਸ ਮੌਕੇ ਜੰਥੇਬੰਦੀ ਦੇ ਸੂਬਾ ਆਗੂ ਜਸਵਿੰਦਰ ਬਰਗਾੜੀ ਫਰੀਦਕੋਟ, ਕੁਲਵਿੰਦਰ ਸਿੰਘ ਜਹਾਂਗੀਰ, ਅਨੂਪ ਸ਼ਰਮਾਂ ਪਟਿਆਲਾ, ਸ਼ਿਵਰਾਜ ਸਿੰਘ ਜਲੰਧਰ, ਸੰਪੂਰਨ ਵਿਰਕ ਫਿਰੋਜ਼ਪੁਰ, ਵਿਪਨ ਲੋਟਾ ਫਿਰੋਜ਼ਪੁਰ, ਹਰਿੰਦਰ ਪੱਲਾ ਅੰਮ੍ਰਿਤਸਰ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਸੋਮਨਾਥ ਹੁਸ਼ਿਆਰਪੁਰ, ਜਗਤਾਰ ਸਿੰਘ ਮਨੈਲਾ, ਬਲਵੀਰ ਸਿੰਘ ਮੁਹਾਲੀ, ਬੂਟਾ ਸਿੰਘ ਬਰਨਾਲਾ ਅਤੇ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਗੁਰਪ੍ਰੀਤ ਸਿੰਘ ਬਰਾੜ ਮੁਕਤਸਰ, ਕਰਮਜੀਤ ਸਿੰਘ ਬੈਂਸ ਰੋਪੜ, ਸ਼ਿਵ ਰਾਣਾ ਮੁਹਾਲੀ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਕੇਵਲ ਸਿੰਘ ਜਲੰਧਰ, ਖੁਸ਼ਵਿੰਦਰ ਸਿੰਘ ਮਾਨਸਾ, ਅਵਤਾਰ ਖੇੜੀਮਾਨੀਆ ਪਟਿਆਲਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਚਰਨਜੀਤ ਸਿੰਘ ਅੰਮ੍ਰਿਤਸਰ, ਵਰਿੰਦਰ ਅਮਰ ਫਰੀਦਕੋਟ, ਨਵਰੂਪ ਸਿੰਘ ਤਰਨਤਾਰਨ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ, ਦਲਜੀਤ ਸਿੰਘ ਸੈਣੀ ਕਪੂਰਥਲਾ ਆਦਿ ਨੇ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ, ਤਾਂ ਉਹ ਪਹਿਲਾਂ ਦੀ ਤਰ੍ਹਾਂ ਇੱਕ ਵੱਡੀ ਭੂਮਿਕਾ ਅਦਾ ਕਰਨਗੇ।

Today Now News

RELATED ARTICLES
- Advertisment -

POPULAR POSTS