17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ25 ਲੱਖ ਰੁਪਏ ਦਾ ਖੋਹਿਆ ਟਰੱਕ ਟਰਾਲਾ ਮਾਨਸਾ ਪੁਲਿਸ ਨੇ 8 ਘੰਟਿਆਂ...

25 ਲੱਖ ਰੁਪਏ ਦਾ ਖੋਹਿਆ ਟਰੱਕ ਟਰਾਲਾ ਮਾਨਸਾ ਪੁਲਿਸ ਨੇ 8 ਘੰਟਿਆਂ ਅੰਦਰ ਕੀਤਾ ਬਰਾਮਦ

ਮਾਨਸਾ, 17 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ ) ਮਿਤੀ 13^09^2021 ਨੂੰ ਥਾਣਾ ਭੀਖੀ ਦੇ ਏਰੀਆ ਵਿੱਚੋਂ 25 ਲੱਖ ਰੁਪਏ ਦੀ ਕੀਮਤ ਦਾ ਟਰੱਕ ਟਰਾਲਾ ਖੋੋਹ ਕੇ ਭੱਜੇ ਮੁਲਜਿਮਾਂ ਨੂੰ ਮਾਨਸਾ ਪੁਲਿਸ ਵੱਲੋਂ ਇਤਲਾਹ ਮਿਲਣ ਤੋੋਂ 8 ਘੰਟਿਆਂ ਦੇ ਅੰਦਰ ਕਾਬੂ ਕਰਕੇ ਖੋਹਿਆ ਟਰੱਕ ਟਰਾਲਾ ਬਰਾਮਦ ਕਰਾਉਣ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਮੁਲਜਿਮਾਂ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸੁਖਚੈਨ ਸਿੰਘ ਉਰਫ ਪੰਡੀ ਪੁੱਤਰ ਰਾਜ ਸਿੰਘ ਵਾਸੀਅਨ ਘਰਾਂਗਣਾ ਪਾਸੋੋਂ ਵਾਰਦਾਤ ਵਿੱਚ ਵਰਤੀ ਕਾਰ ਸਪਾਰਕ ਨੰ:ਐਚ,ਆਰ,26ਏ,ਜੈਡ^0405 ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਕੱਦਮਾ ਵਿੱਚ ਬਾਕੀ ਰਹਿੰਦੇ ਨਾਮਲੂਮ ਮੁਲਜਿਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਤੀ 13^09^2021 ਨੂੰ ਪ੍ਰਿਤਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਾਏਪੁਰ ਨੇ ਥਾਣਾ ਭੀਖੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਜਸਕੀਰਤ ਸਿੰਘ ਵਾਸੀ ਮੈਹਮੂਆਣਾ (ਫਰੀਦਕੋਟ) ਦੇ ਟਰੱਕ ਟਰਾਲਾ ਨੰ: ਪੀਬੀ,03ਏ,ਡਬਲਯੂ^9746 ਪਰ ਡਰਾਇਵਰ ਲੱਗਾ ਹੋੋਇਆ ਹੈ। ਮਿਤੀ 13^09^2021 ਨੂੰ ਉਸਨੇ ਥਰਮਲ ਪਲਾਂਟ ਬਣਾਂਵਾਲੀ ਤੋੋਂ ਟਰਾਲੇ ਵਿੱਚ ਰਾਖ ਭਰਕੇ ਫਰਵਾਹੀ ਰੋੋਡ ਭੀਖੀ ਵਿਖੇ ਖਾਲੀ ਕਰਕੇ ਵਕਤ ਕਰੀਬ 1 ਵਜੇ ਦੁਪਿਹਰ ਜਦੋੋਂ ਉਹ ਵਾਪਸ ਭੀਖੀ ਮੇਨ ਸੜਕ ਪਰ ਚੜਨ ਲੱਗਾ ਤਾਂ ਕਾਰ ਸਵਾਰ ਵਿਅਕਤੀ ਜਿਹਨਾਂ ਦੇ ਮੂੰਹ ਬੰਨੇ ਹੋਏ ਸਨ, ਨੇ ਕਾਰ ਅੱਗੇ ਲਗਾ ਕੇ ਉਸਨੂੰ ਘੇਰ ਲਿਆ ਅਤੇ ਉਸਨੂੰ ਕੁੱਟਮਾਰ ਦਾ ਡਰ ਦੇ ਕੇੇ ਉਸ ਪਾਸੋਂ ਟਰਾਲਾ ਖੋੋਹ ਕੇ ਸਮੇਤ ਕਾਰ ਮੌਕਾ ਤੋੋਂ ਭਜਾ ਕੇ ਲੈ ਗਏ। ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 151 ਮਿਤੀ 14^09^2021 ਅ/ਧ 382 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ।
ਸ੍ਰੀ ਜਸਜੋੋਤ ਸਿੰਘ, ਡੀ,ਐਸ,ਪੀ, ਹਾਲ ਮੁੱਖ ਅਫਸਰ ਥਾਣਾ ਭੀਖੀ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਪਾਖਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤੁਰੰਤ ਤਫਤੀਸ ਅਮਲ ਵਿੱਚ ਲਿਆਂਦੀ ਗਈ। ਪੁਲਿਸ ਪਾਰਟੀ ਵੱਲੋੋਂ ਕਾਰਵਾਈ ਕਰਦੇ ਹੋੋਏ ਮੁਕੱਦਮਾ ਦਰਜ਼ ਹੋੋਣ ਤੋਂ 8 ਘੰਟਿਆਂ ਦੇ ਅੰਦਰ ਅੰਦਰ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਘਰਾਂਗਣਾ ਨੂੰ ਕਾਬੂ ਕਰਕੇ ਖੋਹ ਕੀਤਾ ਟਰੱਕ ਟਰਾਲਾ ਨੰਬਰੀ ਪੀਬੀ,03ਏ,ਡਬਲਯੂ^9746 ਬਰਾਮਦ ਕਰਾਇਆ। ਜਿਸ ਪਾਸੋੋਂ ਵਾਰਦਾਤ ਵਿੱਚ ਵਰਤੀ ਕਾਰ ਸਪਾਰਕ ਨੰ: ਐਚ,ਆਰ,26 ਏ,ਜੈਡ^0405 ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਕੱਦਮਾ ਵਿੱਚ ਇੱਕ ਹੋਰ ਮੁਲਜਿਮ ਸੁਖਚੈਨ ਸਿੰਘ ਉਰਫ ਪੰਡੀ ਪੁੱਤਰ ਰਾਜ ਸਿੰਘ ਵਾਸੀ ਘਰਾਂਗਣਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਾਮਲੂਮ ਮੁਲਜਿਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।

Today Now News

RELATED ARTICLES
- Advertisment -

POPULAR POSTS