17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੀ ਵਿਸ਼ਵਕਰਮਾ ਮੰਦਰ ’ਚ ਭਗਵਾਨ ਸ਼੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਸਮਾਗਮ ਆਯੋਜਤ

ਸ਼੍ਰੀ ਵਿਸ਼ਵਕਰਮਾ ਮੰਦਰ ’ਚ ਭਗਵਾਨ ਸ਼੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਸਮਾਗਮ ਆਯੋਜਤ

ਖੰਨਾ (ਪਰਮਜੀਤ ਸਿੰਘ ਧੀਮਾਨ)- ਅੱਜ ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਵੱਲੋਂ ਸ਼੍ਰੀ ਵਿਸ਼ਵਕਰਮਾ ਮੰਦਰ ਖੰਨਾ ਵਿਖੇ ਪ੍ਰਧਾਨ ਦਵਿੰਦਰ ਸਿੰਘ ਸੋਹਲ ਦੀ ਅਗਵਾਈ ਹੇਠਾਂ ਭਗਵਾਨ ਸ਼੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਮਾਗਮ ਆਯੋਜਨ ਕੀਤਾ ਗਿਆ। ਇਸ ਦੌਰਾਨ ਅੱਜ ਤੜਕੇ ਪੰਡਤ ਸੁਨੀਲ ਦੂਬੇ ਦੀ ਦੇਖਰੇਖ ਹੇਠਾਂ ਤੜਕੇ ਮੂੁਰਤੀ ਇਸ਼ਨਾਨ ਉਪਰੰਤ ਹਵਨਯੱਗ ਦਾ ਆਯੋਜਨ ਕੀਤਾ ਗਿਆ। ਧਾਰਮਿਕ ਸਮਾਗਮ ਦੌਰਾਨ ਲੱਕੀ ਧੀਮਾਨ ਐਂਡ ਪਾਰਟੀ ਵੱਲੋਂ ਬਾਬਾ ਵਿਸ਼ਵਕਰਮਾ ਜਾ ਦਾ ਗੁਣਗਾਣ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕੀਤੀ ਜਦੋਂ ਕਿ ਝੰਡੇ ਦੀ ਰਸਮ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ ਦੀ ਅਗਵਾਈ ਹੇਠਾਂ ਸਮੂਹ ਮੈਂਬਰਾਨ ਆਪਣੇ ਕਰ ਕਮਲਾ ਨਾਲ ਅਦਾ ਕੀਤੀ। ਸਭਾ ਵੱਲੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਹਰਨੇਕ ਸਿੰਘ ਸੌਂਦ, ਵਿਧਾਇਕ ਦੇ ਭਰਾ ਰਮਨਦੀਪ ਸਿੰਘ ਸੌਂਦ, ਮਨਜੀਤ ਸੌਂਦ ਆਦਿ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਚੰਗੀ ਸਕਿੱਲਡ ਡਿਵੈਲਪਮੈਂਟ ਲਈ ਆਪ ਸਰਕਾਰ ਸਿੱਖਿਆ ਬਾਰੇ ਵੱਡੇ ਫੈਸਲੇ ਕਰਨ ਜਾ ਰਹੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਲਈ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਆਦਿ ਦਾ ਤਿਆਗ ਕਰਕੇ ਸੂੁਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਦਾ ਸਹਿਯੋਗ ਦੇਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਰਾਜਨੀਤੀ ਤੋਂ ਉਪਰ ਉਠ ਕੇ ਖੰਨਾ ਸ਼ਹਿਰ ਦੇ ਵਿਕਾਸ ਲਈ ਅੱਗੇ ਆਉਣ ਤਾਂ ਜੋ ਹਲਕਾ ਖੰਨਾ ਨੂੰ ਪੰਜਾਬ ਦੇ ਸਭ ਤੋਂ ਮਾਡਲ ਹਲਕੇ ਵਜੋਂ ਵਿਕਸਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ ਕਿ ਲੋੜਵੰਦ ਲੋਕਾਂ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਸਭ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਸ਼੍ਰੀ ਵਿਸ਼ਵਕਰਮਾ ਮੰਦਰ ਤੇ ਰਾਮਗੜ੍ਹੀਆ ਭਵਨ ਦੇ ਕਮਿਊਨਿਟੀ ਸੈਂਟਰ ਲਈ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਗ੍ਰਾਂਟ ਲਿਆਂਦੀ ਜਾਵੇਗੀ ਤਾਂ ਜੋ ਆਮ ਜਨਤਾ ਇਨ੍ਹਾਂ ਤੋਂ ਲਾਭ ਉਠਾ ਸਕਣ। ਇਸ ਮੌਕੇ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ ਨੇ ਕਿਹਾ ਕਿ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਭਾਈਚਾਰੇ ਦਾ ਮਾਣ ਹੈ ਇਸ ਲਈ ਸਭਾ ਵੱਲੋਂ ਆਪਣਾ ਫਰਜ਼ ਨਿਭਾਉਂਦੇ ਹੋਏ ਸਮੂਹ ਸੌਂਦ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜਿੰਮੇਵਾਰੀ ਨਰਿੰਦਰ ਸਿੰਘ ਲੋਟੇ ਨੇ ਬਖੁਬੀ ਨਿਭਾਈ। ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਗੁਰਨਾਮ ਸਿੰਘ ਭਮਰਾ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗੁਰਦੁਆਰਾ ਰਣਜੀਤ ਨਗਰ ਦੇ ਪ੍ਰਧਾਨ ਵਰਿੰਦਰ ਸਿੰਘ ਦਹੇਲੇ, ਚੇਅਰਮੈਨ ਹਰਜੀਤ ਸਿੰਘ ਖਰ੍ਹੇ, ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ, ਉਪ ਚੇਅਰਮੈਨ ਹਰਮੇਸ਼ ਲੋਟੇ, ਜਨਰਲ ਸਕੱਤਰ ਨਰਿੰਦਰ ਮਾਨ, ਮੀਤ ਪ੍ਰਧਾਨ ਸੁਭਾਸ਼ ਲੋਟੇ ਤੇ ਗੁਰਪ੍ਰੀਤ ਦੇਵਗਨ, ਖਜਾਨਚੀ ਪੂਰਨ ਸਿੰਘ ਲੋਟੇ, ਪ੍ਰੈਸ ਸਕੱਤਰ ਪਰਮਜੀਤ ਸਿੰਘ ਧੀਮਾਨ, ਆਦਰਸ਼ ਕੁਮਾਰ ਭੇਲੇ, ਜਸਵਿੰਦਰ ਸਿੰਘ ਜੰਡੂ, ਗੁਰਚਰਨ ਸਿੰਘ ਵਿਰਦੀ, ਅਮਰਜੀਤ ਸਿੰਘ ਘਟਹੌੜਾ, ਬਲਵਿੰਦਰ ਸਿੰਘ ਸੌਂਦ, ਦਰਸ਼ਨ ਸਿੰਘ ਜੰਡੂ, ਬਲਵਿੰਦਰ ਸਿੰਘ ਭਮਰਾ, ਗੁਰਮੇਲ ਸਿੰਘ ਗੇਲਾ ਪ੍ਰਧਾਨ, ਹਰਕੇਵਲ ਸਿੰਘ, ਦਲਵੀਰ ਸਿੰਘ ਲੋਟੇ, ਰਮੇਸ਼ ਮੁੰਡੇ,ਦਲਵੀਰ ਸਿੰਘ ਰੂਪਰਾਏ, ਠੇਕੇਦਾਰ ਗੁਰਬਚਨ ਸਿੰਘ, ਪ੍ਰਕਾਸ਼ ਧੀਮਾਨ, ਗੁਰਦੇਵ ਲੋਟੇ, ਅਜਮੇਰ ਸਿੰਘ ਪਧਾਲੇ, ਪਰਮਿੰਦਰ ਸਿੰਘ ਪੱਪੂ ਭੋਡੇ, ਨਰਿੰਦਰ ਲੋਟੇ,ਪ੍ਰੀਤਮ ਸਿੰਘ ਰੂੁਪਰਾਏ, ਰਾਜਿੰਦਰ ਸਿੰਘ ਕਾਲਾ, ਮੱਖਣ ਸਿੰਘ ਜੰਡੂ, ਦਵਿੰਦਰ ਸਿੰਘ ਵਿਰਦੀ, ਜਤਿੰਦਰ ਸਿੰਘ ਸੱਲ੍ਹ, ਵਿਕਰਮਜੀਤ ਸਿੰੰਘ ਧੀਮਾਨ, ਮਦਨ ਲਾਲ ਸ਼ਾਹੀ, ਰਾਜਿੰਦਰ ਸਿੰਘ ਸਲੈਚ, ਜਗਤਾਰ ਸਿੰਘ ਰਤਨਹੇੜੀ, ਮਨਜੀਤ ਕੌਰ, ਸੰਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS