17.4 C
Chandigarh

TODAY NOW NEWS

Friday, March 20, 2026
HomePOLITICSਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਲੁਧਿਆਣਾ ਵਿਖੇ ਕਚਹਿਰੀ ਚੌਂਕ ਨੇੜੇ ਦਿੱਤਾ...

ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਲੁਧਿਆਣਾ ਵਿਖੇ ਕਚਹਿਰੀ ਚੌਂਕ ਨੇੜੇ ਦਿੱਤਾ ਧਰਨਾ

ਲੁਧਿਆਣਾ, (ਬਾਬੂ ਜੋਧਾ) : ਲੋਕ ਇਨਸਾਫ਼ ਪਾਰਟੀ ਵਰਕਰਾਂ ਨੇ ਮੰਗਲਵਾਰ ਨੂੰ ਫਿਰੋਜ਼ਪੁਰ ਰੋਡ ‘ਤੇ ਕਚਹਿਰੀ ਚੌਕ ਨੇੜੇ ਪ੍ਰਦਰਸ਼ਨ ਕੀਤਾ। ਸੀਪੀ ਦਫ਼ਤਰ ਦਾ ਗੇਟ ਬੰਦ ਹੋਣ ਕਾਰਨ ਵਰਕਰਾਂ ਨੇ ਪੁਲਿਸ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ‘ਚ ਸਿਮਰਨਜੀਤ ਸਿੰਘ ਬੈਂਸ, ਬਲਵਿੰਦਰ ਬੈਂਸ ਤੇ ਸੰਨੀ ਕੈਂਥ ਸਮੇਤ ਸਾਰੇ ਆਗੂ ਸ਼ਾਮਲ ਹੋਏ। ਪ੍ਰਦਰਸ਼ਨ ਦੇ ਐਲਾਨ ਤੋਂ ਪਹਿਲਾਂ ਪੁਲਿਸ ਨੇ ਸਖ਼ਤ ਇੰਤਜ਼ਾਮ ਕਰ ਲਿਆ ਸੀ।ਏਸੀਪੀ ਜਿਤੇਂਦਰ ਚੋਪੜਾ ਦੀ ਗਵਾਹੀ ‘ਚ ਪੁਲਿਸ ਕਮਿਸ਼ਨਰ ਨੂੰ ਜਾਣ ਵਾਲੇ ਰੱਸਤਿਆਂ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵਾਟਰ ਕੈਨਨ ਨੂੰ ਵੀ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਵਰਕਰ ਵੀ ਇਕੱਠਾ ਹੋਣੇ ਸ਼ੁਰੂ ਹੋ ਗਏ ਹਨ। ਪੁਲਿਸ ਦੀ ਮੂਸਤੈਦੀ ਤੋਂ ਸਾਫ ਹੈ ਕਿ ਲਿਪ ਵਰਕਰਾਂ ਨੂੰ ਸੀਪੀ ਆਫਿਸ ਤਕ ਜਾਣ ਨਹੀਂ ਦਿੱਤਾ ਜਾਵੇਗਾ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋ ਸਕਦੀ ਹੈ। ਦੱਸ ਦੇਈਏ ਕਿ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਘਰੋਂ ਬਾਹਰ ਤਿੰਨ ਦਿਨ ਪਹਿਲਾਂ ਕਾਂਗਰਸੀਆਂ ਤੇ ਲਿਪ ਵਰਕਰਾਂ ਨਾਲ ਝੜਪ ਹੋਈ ਸੀ। ਇਸ ਦੌਰਾਨ ਲਿਪ ਵਰਕਰਾਂ ਨਾਲ ਕੁੱਟਮਾਰ ਕੀਤੀ ਗਈ ਸੀ। ਲਿਪ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪੁਲਿਸ ਦੇ ਮੌਕੇ ‘ਤੇ ਹੋਣ ਦੇ ਬਾਵਜੂਦ ਵਰਕਰਾਂ ‘ਤੇ ਹਮਲਾ ਹੋਇਆ। ਪੁਲਿਸ ਜਾਣ-ਬੂਝ ਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਥਾਣਾ ਡਵੀਜ਼ਨ ਨੰਬਰ 8 ਦੇ ਐੱਸਐੱਚਓ ਨੂੰ ਬਰਖ਼ਾਸਤ ਕਰਨ ਤੇ ਕਾਂਗਰਸੀਆਂ ‘ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ।

Today Now News

RELATED ARTICLES
- Advertisment -

POPULAR POSTS