17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋਕ ਇਨਸਾਫ ਪਾਰਟੀ ਨੇ ਅਕਾਲੀ ਦਲ ਦੇ ਕਾਲੇ ਦਿਨ ਮਨਾਉਣ ਦਾ ਪੁਤਲੇ...

ਲੋਕ ਇਨਸਾਫ ਪਾਰਟੀ ਨੇ ਅਕਾਲੀ ਦਲ ਦੇ ਕਾਲੇ ਦਿਨ ਮਨਾਉਣ ਦਾ ਪੁਤਲੇ ਫੂਕ ਕੇ ਕੀਤਾ ਵਿਰੋਧ ਕਿਹਾ, ਆਪੇ ਕਾਲੇ ਦਿਨ ਲਿਆਉਣਾ ਅਤੇ ਫਿਰ ਮਨਾਉਣਾ ਮਹਿਜ਼ ਇਕ ਡਰਾਮਾ-ਮਨਜੀਤ ਮੀਹਾਂ

ਮਾਨਸਾ 18 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ):- ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲਾ ਦਿਵਸ ਮਨਾਉਣ ਦਾ ਲੋਕ ਇਨਸਾਫ ਪਾਰਟੀ ਦੇ ਵੱਲੋਂ ਜਿਲਾ ਹੈਡਕੁਆਟਰਾ ਤੇ ਪੁਤਲਾ ਫੂਕ ਕੇ ਵਿਰੋਧ ਕੀਤਾ ਜਾ ਰਿਹਾ ਹੈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਮੀਹਾਂ ਜਿਲ੍ਹਾ ਪ੍ਰਧਾਨ, ਲੋਕ ਇਨਸਾਫ ਪ੍ਰਾਰਟੀ ਮਾਨਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪੇ ਕਾਲਾ ਦਿਨ ਲਿਆ ਕੇ ਅਤੇ ਹੁਣ ਆਪੇ ਕਾਲਾ ਦਿਨ ਮਨਾਉਣ ਦਾ ਮਹਿਜ਼ ਇਕ ਡਰਾਮਾ ਕਰ ਰਿਹਾ ਹੈ ਅਤੇ ਇਹਨਾ ਵੱਲੋਂ ਮਨਾਇਆ ਜਾ ਰਿਹਾ ਕਾਲਾ ਦਿਨ ਤੇ ਚੋਰ ਮਚਾਏ ਛੋਰ ਵਾਲੀ ਕਹਾਵਤ ਪੂਰੀ ਤਰਾ ਢੁੱਕਦੀ ਹੈ। ਉਹਨਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਇਹ ਆਰਡੀਨੈੱਸ ਲੈ ਕੇ ਆਈ ਸੀ ਤਾਂ ਉਸ ਸਮੇਂ ਸਭ ਤੋਂ ਪਹਿਲਾ ਲੋਕ ਇਨਸਾਫ ਪਾਰਟੀ ਵੱਲੋਂ ਇਹਨਾਂ ਆਰਡੀਨੈੱਸ ਦੇ ਵਿਰੋਧ ਵਿਚ ਸਾਈਕਲ ਮਾਰਚ ਕਰਕੇ ਜਾਗਰੂਕਤਾ ਲਹਿਰ ਸ਼ੁਰੂ ਕੀਤੀ ਗਈ ਸੀ। ਪਰ ਉਸ ਸਮੇਂ ਅਕਾਲੀ ਦਲ ਵੱਲੋ ਇਹਨਾਂ ਕਾਨੂੰਨਾ ਦੀ ਹਮਾਇਤ ਵਿਚ ਤਰੀਫਾ ਦੇ ਪੁੱਲ ਬੰਨੇ ਜਾ ਰਹੇ ਸਨ ਅਤੇ ਇਹਨਾਂ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਜਾਂਦਾ ਸੀ।
ਆਗੂਆਂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਸ਼ੁਰੂ ਕੀਤੀ ਜਾਗਰੂਕਤਾ ਲਹਿਰ ਦੇ ਸਿੱਟੇ ਵੱਜੋਂ ਇਹਨਾਂ ਕਾਨੂੰਨਾ ਦੇ ਵਿਰੋਧ ਵਿਚ ਵਿਸ਼ਵ ਭਰ ਵਿਚ ਕਿਸਾਨ ਅੰਦੋਲਨ ਦਾ ਆਗਾਜ਼ ਹੋਇਆ ਪਰ ਉਸ ਵੇਲੇ ਵੀ ਅਕਾਲੀ ਦਲ ਵੱਲੋਂ ਇਹਨਾਂ ਕਾਨੂੰਨਾ ਦੀ ਤਰੀਫ ਕੀਤੀ ਜਾਦੀ ਸੀ।ਕੇਂਦਰ ਦੀ ਗੱਠਜੋੜ ਵਾਲੀ ਸਰਕਾਰ ਵੱਲੋਂ ਚੁੱਕੇ ਗਏ ਮਾਰੂ ਕਦਮਾ ਕਾਰਨ ਅੱਜ ਮਜ਼ਬੂਰੀ ਬਸ ਕਿਸਾਨ ਵੀਰਾਂ ਨੂੰ ਘਰ ਬਾਰ ਛੱਡ ਕੇ ਦਿਲੀ ਦੀਆ ਬਰੂਹਾ ਤੇ ਸ਼ੰਘਰਸ਼ ਲਈ ਬੈਠਣਾ ਪੈ ਰਿਹਾ ਹੈ ਅਤੇ ਅਕਾਲੀ ਦਲ ਇਸ ਤਰਾਂ ਦੇ ਸਟੰਟ ਖੇਡ ਕੇ ਲੋਕਾਂ ਦਾ ਕਿਸਾਨ ਅੰਦੋਲਨ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਸੁਖਬੀਰ ਦੀ 100 ਦਿਨਾਂ ਦੀ ਯਾਤਰਾ ਵਿਚ ਕਿਸਾਨਾ ਵੱਲੋ ਕੀਤੇ ਵਿਰੋਧ ਅਤੇ ਅਗਾਮੀ ਵਿਧਾਨ ਸਭਾ ਚੋਣਾ ਵਿਚ ਆਪਣੀ ਹਾਰ ਨੂੰ ਦੇਖਦੇ ਹੋਏ ਅੱਜ ਅਕਾਲੀ ਦਲ ਕਾਲਾ ਦਿਨ ਮਨਾ ਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਦਾ ਯਤਨ ਕਰ ਰਿਹਾ ਹੈ। ਪਰਕਾਲੇ ਖੇਤੀ ਕਾਨੂੰਨ ਲਿਆਉਣ ਦਾ ਬੀਜ ਅਕਾਲੀ ਦਲ ਵੱਲੋ ਹੀ ਬੀਜਿਆ ਗਿਆ ਸੀ ਅਤੇ ਹੁਣ ਕਾਲਾ ਦਿਨ ਲਿਆਉਣ ਵਾਲਾ ਅਕਾਲੀ ਦਲ ਕਿਸ ਮੂੰਹ ਨਾਲ ਕਾਲਾ ਦਿਨ ਮਨਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS