17.1 C
Chandigarh

TODAY NOW NEWS

Friday, March 20, 2026
HomePOLITICSਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਇਨਸਾਫ਼ ਪਾਰਟੀ ਨੇ ਕੀਤੀ...

ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਇਨਸਾਫ਼ ਪਾਰਟੀ ਨੇ ਕੀਤੀ ਪਿੰਡ ਘਰਾਗਣਾ ਵਿਖੇ ਮੀਟਿੰਗ : ਰਾਏਪੁਰ

ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕੀਤੀ ਅਗਵਾਈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਲੋਕ ਇਨਸਾਫ਼ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਘਰਾਗਣਾ ਵਿੱਚ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਦਿੱਲੀ ਪੁਲਿਸ ਵੱਲੋਂ ਪਿਛਲੇ ਦਿਨੀਁ ਲੱਖਾਂ ਸਿਧਾਣਾ ਦੇ ਭਰਾ ਉਤੇ ਤਸੱਦਦ ਢਾਉਣ ਦੀ ਨਿਖੇਧੀ ਕੀਤੀ ਅਤੇ ਕੈਪਟਨ ਸਰਕਾਰ ਨੂੰ ਸਵਾਲ ਕੀਤਾ ਕਿ ਕਿੰਨੀ ਦੇਰ ਤੱਕ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚੋਂ ਸਾਡੇ ਨੌਜਵਾਨਾਂ ਨੂੰ ਬਾਹਰੀ ਪੁਲਿਸ ਰਾਹੀਂ ਚੁੱਕ ਕੇ ਕੁੱਟਿਆ ਮਾਰਿਆਂ ਜਾਵੇਗਾ, ਕੀ ਇਹ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ ਹੈ ਅਤੇ ਕਿਉਂ?
ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਨੇ ਕਰਵਾਈ ਹੈ ਇਹ ਸਭ ਨੂੰ ਪਤਾ ਹੈ। ਨਿਹੱਥੀ ਸੰਗਤ ਉਤੇ ਅਣਪਛਾਤੀ ਪੁਲਿਸ ਕਿਵੇਂ ਗੋਲੀਆਂ ਚਲਾ ਸਕਦੀ ਹੈ। ਸਰਕਾਰ ਦੇ ਹੁਕਮ ਤੋ ਬਿਨਾ ਪੁਲਿਸ ਦੀ ਕੀ ਤਾਕਤ ਸੀ ਕਿ ਸਤਿਨਾਮ ਵਹਿਗੁਰੂੂ ਦਾ ਜਾਪ ਕਰਦੇ ਸਿੰਘਾ ਉਤੇ ਗੋਲੀਆਂ ਚਲਾਕੇ ਸਹੀਦ ਕਰਨ ਦੀ। ਰਾਏਪੁਰ ਨੇ ਕਿਹਾ ਕਿ ਐਸ ਆਈ ਟੀ ਨੂੰ ਭੰਗ ਕਰਕੇ ਇੱਕ ਇਮਾਨਦਾਰ ਅਧਿਕਾਰੀ ਜਿਸਨੇ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਕੇ ਤਿਆਰ ਕੀਤੀ ਸੀ, ਸੱਚ ਦਾ ਕਤਲ ਕੀਤਾ ਹੈ। ਸਾਰੇ ਅਹੁਦੇਦਾਰਾਂ ਨਾਲ ਗੱਲਬਾਤ ਹੋਏ ਰਾਏਪੁਰ ਨੇ ਕਿਹਾ ਕਿ ਹੁਣ ਸਾਡੇ ਕਿਸਾਨ ਆਪਣੀ ਕਣਕ ਤੇ ਤੂੜੀ ਸਾਂਭ ਰਹੇ ਹਨ। ਇਸ ਕਰਕੇ ਕਿਸਾਨਾਂ ਦੀ ਦਿੱਲੀ ਦੀਆਂ ਸਰਹੱਦਾਂ ਉਤੇ ਘਾਟ ਨੂੰ ਸਮਝਦੇ ਹੋਏ ਅਸੀਂ ਲੋਕ ਇਨਸਾਫ਼ ਪਾਰਟੀ ਵੱਲੋਂ ਹਰ ਰੋਜ਼ ਪਿੰਡਾਂ ਵਿੱਚੋਂ ਵੱਡੇ ਕਾਫਲੇ ਤਿਆਰ ਕਰਕੇ ਦਿੱਲੀ ਵੱਲ ਰਵਾਨਾ ਕਰਾਗੇ ਤਾਂ ਕਿ ਕਿਸਾਨੀ ਸੰਘਰਸ਼ ਨੂੰ ਹੋਰ ਮਜਬੂਤੀ ਦਿੱਤੀ ਜਾਵੇ। ਇਹ ਸੰਘਰਸ਼ ਦੇਸ਼ ਵਿਆਪੀ ਆਪਣੀ ਹੋਂਦ ਨੂੰ ਬਚਾਉਣ ਲਈ ਅਤੇ ਆਉਣ ਵਾਲੀਆਂ ਸਾਡੀਆਂ ਪੀੜੀਆਂ ਦੇ ਭਵਿੱਖ ਨੂੰ ਬਚਾਉਣ ਲਈ ਲੜਿਆ ਜਾਂ ਰਿਹਾ ਹੈ। ਇਸ ਕਰਕੇ ਹਰੇਕ ਵਰਗ, ਹਰੇਕ ਧਰਮ, ਹਰੇਕ ਸੰਘਰਸੀ ਜਥੇਬੰਦੀ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਲਾਜ਼ਮੀ ਹੈ। ਸ. ਸਿਮਰਜੀਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਅਸੀਂ ਹਰ ਇਨਸਾਫ਼ ਪਸੰਦ ਵਿਆਕਤੀ ਨੂੰ ਨਾਲ ਲੈਕੇ ਚੱਲਾਂਗੇ ਤਾਂ ਕਿ ਪੰਜਾਬ ਨੂੰ ਭਿ੍ਸਟਾਚਾਰ ਮੁਕਤ ਅਤੇ ਨਸਾ ਮੁਕਤ ਪੰਜਾਬ ਬਣਾ ਸਕੀਏ। ਆਓ ਹੁਣ ਆਪਾ ਸਾਰੇ ਇਕੱਠੇ ਹੋ ਕਿ ਹੰਭਲਾ ਮਾਰੀਏ ਤੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਦਿੱਲੀ ਵੱਲ ਹੋਣ ਲਈ ਤਿਆਰ ਰਹੀਏ। ਹਲਕਾ ਇਚਾਰਜ ਮਾਨਸਾ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਨੇ ਕਿਹਾ ਕਿ ਆਓ ਉੱਚੀ ਤੇ ਸੁੱਚੀ ਸੋਚ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਖੇਤਰੀ ਪਾਰਟੀ ਦਾ ਸਾਥ ਦੇਈਏ। ਪਿੰਡ ਘਰਾਗਣਾ ਵਿੱਚ ਲੋਕ ਇਨਸਾਫ਼ ਪਾਰਟੀ ਦੀ ਇਸ ਮੀਟਿੰਗ ਵਿੱਚ ਜਿਲ੍ਹੇ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੋਂ ਇਲਾਵਾ ਹਲਕਾ ਇਚਾਰਜ ਮਾਨਸਾ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਬੂਟਾ ਸਿੰਘ ਘਰਾਗਣਾ, ਬਲਦੇਵ ਸਿੰਘ ਘੋੜੇ ਵਾਲਾ, ਮਾਨਸਾ ਸਹਿਰੀ ਪ੍ਰਧਾਨ ਜਨਕ ਰਾਜ ਉਡਤ, ਹਰਬੰਸ ਸਿੰਘ ਮਾਨਸਾ, ਸਰਨਜੀਤ ਸਿੰਘ ਸਰਨੀ, ਗੁਰਪ੍ਰੀਤ ਸਿੰਘ ਗਾਗੋਵਾਲੀਆ, ਭੁਪਿੰਦਰ ਸਿੰਘ ਡਰਾਈਵਰ ਆਦਿ ਸਨ।

Today Now News

RELATED ARTICLES
- Advertisment -

POPULAR POSTS