16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋਕ ਇਨਸਾਫ ਪਾਰਟੀ ਜਿਲ੍ਹਾ ਮਾਨਸਾ ਦਾ ਜਥੇਬੰਦਕ ਢਾਂਚਾ ਕੀਤਾ ਭੰਗ : ਦਨਗੜ੍ਹ

ਲੋਕ ਇਨਸਾਫ ਪਾਰਟੀ ਜਿਲ੍ਹਾ ਮਾਨਸਾ ਦਾ ਜਥੇਬੰਦਕ ਢਾਂਚਾ ਕੀਤਾ ਭੰਗ : ਦਨਗੜ੍ਹ

ਪਹਿਲਾਂ ਸਾਨੂੰ ਸੰਘਰਸ਼ ਜਰੂਰੀ, ਪਾਰਟੀ ਦੇ ਕੰਮ ਬਾਅਦ ਵਿੱਚ : ਰਾਏਪੁਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਲੋਕ ਇਨਸਾਫ ਪਾਰਟੀ ਦੀ ਜਿਲ੍ਹਾ ਮਾਨਸਾ ਦੀ ਮੀਟਿੰਗ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਮਾਲਵਾ ਜੋਨ ਦੇ ਇੰਚਾਰਜ ਸ੍ਰ. ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਵਿੱਚ ਹੋਈ। ਜੱਗਾ ਸਿੰਘ ਸਿੱਧੂ ਤੰਗਰਾਲੀ, ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਬਠਿੰਡਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ. ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਰੇਤ ਮਾਫੀਏ ਤੇ ਰੇਡ ਮਾਰ ਕੇ ਇਹ ਕਹਾਵਤ ਸੱਚ ਕਰ ਦਿੱਤੀ ਕਿ ਚੋਰ ਮਚਾਵੇ ਸ਼ੋਰ ਕਿਉਂਕਿ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਬਾਦਲ ਸਰਕਾਰ ਵਿੱਚ ਹੀ ਰੇਤ ਮਾਫੀਏ ਦਾ ਆਗਾਜ ਹੋਇਆ ਸੀ। ਦਾਨਗੜ੍ਹ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਹੀ ਕਿਸਾਨੀ ਸੰਘਰਸ਼ ਦੀ ਪਾਰਟੀਬਾਜੀ ਤੋਂ ਉਪਰ ਉੱਠ ਕੇ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਕਿਸਾਨੀ ਸੰਘਰਸ਼ ਸਾਡੀਆਂ ਨਸਲਾਂ ਤੇ ਫਸਲਾਂ ਦੀ ਲੜ੍ਹਾਈ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਲੜਾਈ ਹੈ। ਲੋਕ ਇਨਸਾਫ ਪਾਰਟੀ ਨੇ ਐਮ.ਸੀ. ਦੀਆਂ ਚੋਣਾਂ ਦਾ ਬਾਈਕਾਟ ਵੀ ਕਿਸਾਨੀ ਸੰਘਰਸ਼ ਕਰਕੇ ਹੀ ਕੀਤਾ ਸੀ। ਅੱਜ ਸਾਨੂੰ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ ਤਾਂ ਜੋ ਤਿੰਨੇ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰਵਾਏ ਜਾਣ ਅਤੇ ਐਮ.ਐਸ.ਪੀ. ਦਾ ਗਰੰਟੀ ਕਾਨੂੰਨ ਬਣਾਇਆ ਜਾ ਸਕੇ। ਦਾਨਗੜ੍ਹ ਸਾਹਿਬ ਜਿਲ੍ਹਾ ਮਾਨਸਾ ਦੇ ਅਹੁਦੇਦਾਰਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਨ। ਜਿਲ੍ਹੇ ਅੰਦਰ ਵਰਕਰਾਂ ਵਿੱਚ ਅਥਾਹ ਜੋਰ ਸੀ ਪਰ ਅਹੁਦੇਦਾਰਾਂ ਦੀ ਢਿੱਲੀ ਕਾਰਗੁਜਾਰੀ ਨੂੰ ਦੇਖਦੇ ਹੋਏ ਦਾਨਗੜ੍ਹ ਸਾਹਿਬ ਨੇ ਅੱਜ ਜਿਲ੍ਹਾ ਮਾਨਸਾ ਦੇ ਜਥੇਬੰਦਕ ਢਾਂਚੇ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ ਹੈ ਅਤੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਇਨਸਾਫ ਪਸੰਦ ਲੋਕਾਂ ਨਾਲ ਖੜ੍ਹੋ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਉ ਤਾਂ ਜੋ 2022 ਵਿੱਚ ਚੰਗੀ ਕਾਰਗੁਜਾਰੀ ਹੋ ਸਕੇ। ਜਲਦੀ ਹੀ ਲੋਕ ਇਨਸਾਫ ਪਾਰਟੀ ਜਿਲ੍ਹਾ ਮਾਨਸਾ ਦੀ ਨਵੀਂ ਉੱਚੀ ਸੁੱਚੀ ਸੋਚ ਵਾਲੇ ਅਤੇ ਸਾਫ ਸੁਥਰੇ ਅਕਸ ਵਾਲੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 ਵਿੱਚ ਲੋਕ ਇਨਸਾਫ ਪਾਰਟੀ ਦਾ ਸਮਝੋਤਾ ਆਮ ਆਦਮੀ ਪਾਰਟੀ ਨਾਲ ਜੋ ਹੋਇਆ ਸੀ ਉਸ ਮੁਤਾਬਿਕ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਪਾਣੀ ਦੀ ਬਣਦੀ ਕੀਮਤ ਦਿੱਲੀ ਸਰਕਾਰ ਵੱਲੋਂ ਅਦਾ ਕਰਾਂਗਾ। ਪਰ ਚੋਣਾਂ ਤੋਂ ਬਾਅਦ ਵਿੱਚ ਮੁੱਕਰ ਗਿਆ । ਕੇਜਰੀਵਾਲ ਅੱਜ ਹਿਮਾਚਲ ਪ੍ਰਦੇਸ਼ ਨੂੰ ਤਾਂ 21 ਕਰੋੜ ਰੁਪਏ ਸਲਾਨਾ ਪਾਣੀ ਦਾ ਬਿਲ ਅਦਾ ਕਰ ਰਿਹਾ ਹੈ ਪਰ ਪੰਜਾਬ ਬਾਰੇ ਕੀ ਸੱਪ ਸੁੰਘ ਗਿਆ। ਜੇਕਰ ਕੇਜਰੀਵਾਲ ਸਰਕਾਰ ਇਮਾਨਦਾਰੀ ਨਾਲ ਪੰਜਾਬ ਨੂੰ ਪਾਣੀ ਦੀ ਕੀਮਤ ਅਦਾ ਕਰੇ ਤਾਂ ਰਾਜਸਥਾਨ ਸਰਕਾਰ ਤੋਂ 16 ਲੱਖ ਕਰੋੜ ਰੁਪਏ ਪਾਣੀ ਦੀ ਕੀਮਤ ਵਸੂਲੀ ਜਾ ਸਕਦੀ ਹੈ। ਪੰਜਾਬ ਦੁਬਾਰਾ ਸੋਨੇ ਦੀ ਚਿੜੀ ਬਣ ਸਕਦਾ ਹੈ। ਰਾਏਪੁਰ ਨੇ ਕਿਹਾ ਕਿ ਤਿੰਨ ਸੌ ਯੂਨਿਟ ਬਿਜਲੀ ਮੁਆਫ ਕਰਨ ਦਾ ਵਾਅਦਾ ਵੀ ਕੇਜਰੀਵਾਲ ਦਾ ਇੱਕ ਚੁਣਾਵੀ ਸਟੰਟ ਜਾਂ ਮਹਿਜ ਇੱਕ ਡਰਾਮਾ ਹੈ। ਮੁਆਫੀ ਜਾਂ ਮੁਫਤ ਦੇ ਵਾਅਦਿਆਂ ਨੇ ਪੰਜਾਬ ਖਤਮ ਕਰ ਦਿੱਤਾ ਹੈ। ਵਾਅਦਿਆਂ ਨਾਲ ਢਿੱਡ ਨਹੀਂ ਭਰਨਾ। ਸਿਹਤ ਸਹੁਲਤਾਂ, ਸਿੱਖਿਆ ਸਹੂਲਤਾਂ ਅਤੇ ਰੁਜਗਾਰ ਦਿਉ ਤਾਂ ਜੋ ਪੰਜਾਬ ਅੰਦਰ ਬੇਰੁਜਗਾਰੀ ਖਤਮ ਹੋਵੇ। ਰੇਤ ਮਾਫੀਆ, ਡਰੱਗ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਖਿਲਾਫ ਲੜਾਂਗੇ। ਦੁਬਾਰਾ ਨਵਾਂ ਨਰੋਆ ਪੰਜਾਬ ਸਿਰਜਾਂਗੇ। ਪਾਰਟੀ ਦੀ ਅੱਜ ਦੀ ਮੀਟਿੰਗ ਵਿੱਚ ਸ੍ਰ. ਮਹਿੰਦਰਪਾਲ ਸਿੰਘ ਦਾਨਗੜ੍ਹ, ਸੂਬਾ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਜੱਗਾ ਸਿੰਘ ਸਿੱਧੂ ਤੰਗਰਾਲੀ, ਮਨਜੀਤ ਸਿੰਘ ਮੀਹਾਂ , ਸੂਬੇਦਾਰ ਮੇਜਰ, ਜਗਦੇਵ ਸਿੰਘ ਰਾਏਪੁਰ, ਜਨਕ ਰਾਜ ਉਡਤ, ਗੁਰਪ੍ਰੀਤ ਸਿੰਘ ਗਾਗੋਵਾਲੀਆ, ਰਾਮ ਮਿਸ਼ਰਾ ਸਿੰਘ ਕਾਲਾ, ਸਤਨਾਮ ਸਿੰਘ ਮੂਸਾ, ਮਿਸਤਰੀ ਹਰਪ੍ਰੀਤ ਸਿੰਘ, ਮਿੱਠੂ ਸਿੰਘ ਖਿਆਲਾ ਰੋਡ, ਮਾਨਸਾ, ਕਰਨੈਲ ਸਿੰਘ ਢਿੱਲੋਂ, ਸੁਖਬੀਰ ਸਿੰਘ ਢੱਡਾ, ਬੂਟਾ ਸਿੰਘ ਘਰਾਂਗਣਾ, ਬਲਦੇਵ ਸਿੰਘ ਘੋੜੇਵਾਲਾ, ਸਰਨਜੀਤ ਸਿੰਘ ਸਰਨੀ, ਜਸਵਿੰਦਰ ਸਿੰਘ ਕਾਲਾ, ਮਾਸਟਰ ਹਰਬੰਸ ਸਿੰਘ ਢਿੱਲੋਂ, ਮਾਸਟਰ ਦਰਸ਼ਨ ਸਿੰਘ ਔਜਲਾ, ਅਮਨਦੀਪ ਸਿੰਘ ਅਮਨਾ, ਸੁਖਦੇਵ ਸਿੰਘ ਮਾਨਸਾ, ਰਣਜੀਤ ਸਿੰਘ ਭਾਦੜਾ, ਨਾਬਰ ਸਿੰਘ ਕੈਂਚੀਆਂ, ਹਰਬੰਸ ਸਿੰਘ ਮਨੀ, ਦਰਸ਼ਨ ਸਿੰਘ, ਮੇਜਰ ਸਿੰਘ ਕਚਹਿਰੀ ਰੋਡ, ਮਾਨਸਾ, ਪਵਨ ਕੁਮਾਰ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS