ਮਾਨਸਾ 31ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਪਿੰਡ ਬਾਜੇਵਾਲਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਪ੍ਰੇਮ ਸਾਗਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਮੁੱਚੇ ਨਗਰ ਦੀ ਸੁੱਖ ਸ਼ਾਂਤੀ ਅਤੇ ਸਰਦੂਲਗੜ੍ਹ ਤੋ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਵਿਧਾਇਕ ਬਣਨ ਦੀ ਖੁਸ਼ੀ ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿੱਥੇ ਪਿੰਡ ਬਾਜੇਵਾਲਾ ਤੋਂ ਵੱਡੀ ਗਿਣਤੀ ਚ ਸੰਗਤਾਂ ਪੁੱਜੀਆਂ।

ਇਸ ਮੌਕੇ ਗੁਰਪ੍ਰੀਤ ਬਣਾਂਵਾਲੀ ਨੇ ਕਿਹਾ ਕਿ ਇਸ ਹਲਕੇ ਦੀ ਮੁੱਖ ਸਮੱਸਿਆ ਜਿੱਥੇ ਪਿੰਡਾਂ ਦੇ ਟੇਲਾਂ ਤੇ ਨਹਿਰੀ ਪਾਣੀ ਦਾ ਮਸਲਾ ਹੈ ਨੂੰ ਹੱਲ ਕਰਨ ਲਈ ਯਤਨ ਕਰਨਗੇ, ਉੱਥੇ ਉਹ ਇਲਾਕੇ ਚ ਖਾਣ -ਪੀਣ ਵਾਲੀਆਂ ਘਟੀਆ ਕਿਸਮ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਵੀ ਨੱਥ ਪਾਉਣਗੇ।ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਗੇ।ਵਿਦਿਆਰਥੀਆਂ ਦੇ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਸਰਟੀਫਿਕੇਟ ਦੀ ਹਾਰਡ ਕਾਪੀ ਦੇ ਅੱਠ ਸੌ ਤੋਂ ਹਜ਼ਾਰ ਰੁਪਏ ਲੈਣ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਧਿਆਨ ਚ ਲਿਆ ਕੇ ਹੱਲ ਕਰਵਾਉਣਗੇ ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਫਸਲ ਸਰਕਾਰ ਵੱਲੋਂ ਭੇਜੇ ਗਏ ਮੁਆਵਜ਼ੇ ਦੀਆ ਲਿਸਟਾ ਮੁਆਵਜ਼ੇ ਦੇ ਪੀਡ਼ਤ ਪਿੰਡਾਂ ਦੀਆਂ ਸੱਥਾਂ ਚ ਲਗਾਉਣਗੇ।ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਵਿਅਕਤੀ ਨੂੰ ਕਿੰਨਾ ਮੁਆਵਜ਼ਾ ਮਿਲਿਆ ਹੈ। ਉਨ੍ਹਾਂ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੰਮਾਂ ਕਾਰਾਂ ਲਈ ਸਰਦੂਲਗੜ੍ਹ ,ਮਾਨਸਾ,ਝੁਨੀਰ ਵਿਖੇ ਬਣੇ ਦਫ਼ਤਰਾਂ ਚ ਪਹੁੰਚ ਕੇ ਆਪਣੇ ਕੰਮ ਕਰਵਾ ਸਕਦੇ ਹਨ ।ਇਸ ਮੌਕੇ ਪਿੰਡ ਵਾਸੀਆਂ ਨੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਸਿਰੋਪਾ ਪਾ ਕੇ ਸਨਮਾਨ ਵੀ ਕੀਤਾ।ਇਸ ਮੌਕੇ ਜਥੇਦਾਰ ਗੁਰਮੇਲ ਸਿੰਘ, ਮਿੱਠੂ ਸਿੰਘ , ਗੋਰਾ ਸਿੰਘ ,ਹਰਮੀਤ ਸਿੰਘ ,ਭੋਲਾ ਸਿੰਘ ,ਜਗਵੀਰ ਸਿੰਘ ,ਬਿੱਕਰ ਸਿੰਘ ,ਜਸ ਧਾਲੀਵਾਲ, ਹਰਪਾਲ ਸਿੰਘ ਪਾਲੀ ,ਬੋਰ ਚੰਦ ਸ਼ਰਮਾ, ਸੇਵਾ ਮੁਕਤ ਡਾ ਗੁਰਦੀਪ ਸਿੰਘ ਮੱਲੇਂਕਾ,ਨਛੱਤਰ ਸਿੰਘ ,ਮਿੱਠੂ ਸਿੰਘ ,ਗੁਰਪ੍ਰੀਤ ਸਿੰਘ ਮੋਹਣੀ ਆਦਿ ਹਾਜਰ ਸਨ।





