17.1 C
Chandigarh

TODAY NOW NEWS

Friday, March 20, 2026
HomeBREAKING NEWSਅਮਰੀਕੀ ਸਾਇਕਲਿਸਟ ਵਿਲਸਨ ਦੀ ਹੱਤਿਆ ਦਾ ਮਾਮਲਾ ਪਿਆਰ ਕਹਾਣੀ ਨਾਲ ਜੁੜਿਆ *...

ਅਮਰੀਕੀ ਸਾਇਕਲਿਸਟ ਵਿਲਸਨ ਦੀ ਹੱਤਿਆ ਦਾ ਮਾਮਲਾ ਪਿਆਰ ਕਹਾਣੀ ਨਾਲ ਜੁੜਿਆ * ਇਕ ਹੋਰ ਔਰਤ ਸਾਇਕਲਿਸਟ ਵਿਰੁੱਧ ਮਾਮਲਾ ਦਰਜ

ਸੈਕਰਾਮੈਂਟੋ 23 ਮਈ (ਹੁਸਨ ਲੜੋਆ ਬੰਗਾ)- 25 ਸਾਲਾ ਪੇਸ਼ਾਵਰ ਸਾਇਕਲਿਸਟ ਅਨਾ ਮੋਰੀਆਹ ਵਿਲਸਨ ਦੀ ਹੱਤਿਆ ਦਾ ਮਾਮਲਾ ਤਿਕੋਨੀ ਪਿਆਰ ਕਹਾਣੀ ਨਾਲ ਜੁੜ ਗਿਆ ਹੈ ਜਿਸ ਵਿਚ ਵਿਲਸਨ ਤੋਂ ਇਲਾਵਾ ਇਕ ਹੋਰ ਔਰਤ ਤੇ ਇਕ ਮਰਦ ਸ਼ਾਮਿਲ ਹੈ। ਇਹ ਖੁਲਾਸਾ ਆਸਟਿਨ ਪੁਲਿਸ ਨੇ ਕਰਦਿਆਂ ਕਿਹਾ ਹੈ ਕਿ ਆਸਟਿਨ ਨਿਵਾਸੀ ਸਾਇਕਲਿਸਟ 34 ਸਾਲਾ ਔਰਤ ਕੈਟਲਿਨ ਮੈਰੀ ਆਰਮਜਸਟਰਾਂਗ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 25 ਸਾਲਾ ਵਿਲਸਨ 11 ਮਈ ਨੂੰ ਆਸਟਿਨ (ਟੈਕਸਾਸ) ਵਿਚ ਮੈਪਲ ਐਵਨਿਊ ਵਿਚ ਸਥਿੱੇਤ ਆਪਣੇ ਘਰ ਵਿਚ ਮ੍ਰਿਤਕ ਮਿਲੀ ਸੀ। ਉਸ ਦਿਨ ਉਹ ਸਨਫਰਾਂਸਿਸਕੋ ਤੋਂ ਉਤਰ ਪੱਛਮੀ ਵਾਕੋ ਵਿਚ ਹਿਕੋ ਵਿਖੇ ਹੋ ਰਹੀ ਸਾਈਕਲ ਦੌੜ ਵਿਚ ਸ਼ਾਮਲ ਹੋਣ ਲਈ ਆਸਟਿਨ ਆਈ ਸੀ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਇਕ ਵੀਡੀਓ ਮਿਲੀ ਹੈ ਜਿਸ ਵਿਚ ਆਰਮਜਸਟਰਾਂਗ ਇਕ ਵਾਹਣ ਵਿਚ ਸਵਾਰ ਹੋ ਕੇ ਵਿਲਸਨ ਦੇ ਘਰ ਵੱਲ ਜਾ ਰਹੀ ਨਜਰ ਆ ਰਹੀ ਹੈ। ਵਿਲਸਨ ਇਕ ਮਿੰਟ ਪਹਿਲਾਂ ਹੀ ਆਰਮਜਸਟਰਾਂਗ ਦੇ ਦੋਸਤ ਮਰਦ ਸਾਇਕਲਿਸਟ ਕੋਲਿਨ ਸਟਰਿਕਲੈਂਡ ਨਾਲ ਤੈਰਾਕੀ ਕਰਕੇ ਮੁੜੀ ਸੀ। ਪੁਲਿਸ ਅਨੁਸਾਰ ਇਹ ਪਿਆਰ ਕਹਾਣੀ ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ ਜਦੋਂ ਆਰਮਜਸਟਰਾਂਗ ਤੇ ਸਟਰਿਕਲੈਂਡ ਵਿਚਾਲੇ ਹੋਏ ਮੰਨਮਟਾਵ ਦੌਰਾਨ ਸਟਰਿਕਲੈਂਡ , ਵਿਲਸਨ ਦੇ ਨੇੜੇ ਆ ਗਿਆ ਸੀ ਜਿਸ ਤੋਂ ਆਰਮਜਸਟਰਾਂਗ ਖਿੱਝ ਗਈ ਸੀ। ਇਕ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਆਰਮਜਸਟਰਾਂਗ ਨੂੰ ਸਟਰਿਕਲੈਂਡ ਤੇ ਵਿਲਸਨ ਵਿਚਾਲੇ ਸਬੰਧਾਂ ਦਾ ਇਸ ਸਾਲ ਜਨਵਰੀ ਵਿਚ ਪਤਾ ਲੱਗਾ ਸੀ। ਮੁੱਖਬਰ ਅਨੁਸਾਰ ਆਰਮਜਸਟਰਾਂਗ ਨੇ ਉਸ ਨੂੰ ਦੱਸਿਆ ਸੀ ਕਿ ਉਹ ਵਿਲਸਨ ਨੂੰ ਮਾਰ ਦੇਵੇਗੀ। ਪੁਲਿਸ ਨੇ ਆਰਮਜਸਟਰਾਂਗ ਦੀ 9 ਐਮ ਐਮ ਹੈਂਡਗੰਨ ਬਰਾਮਦ ਕਰ ਲਈ ਹੈ ਜਿਸ ਨੂੰ ਵਿਲਸਨ ਦੀ ਹੱਤਿਆ ਲਈ ਵਰਤਿਆ ਗਿਆ ਸੀ। ਪੁਲਿਸ ਅਨੁਸਾਰ ਇਹ ਇਕ ਵੱਡਾ ਸਬੂਤ ਹੈ। ਫਿਲਹਾਲ ਆਰਮਜਸਟਰਾਂਗ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਯੂ ਐਸ ਮਾਰਸ਼ਲ ਲੋਨ ਸਟਾਰ ਨੇ ਆਰਮਜਸਟਰਾਂਗ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਨੂੰ ਮੱਦਦ ਕਰਨ ਦੀ ਅਪੀਲੀ ਕੀਤੀ ਹੈ।
ਕੈਪਸ਼ਨ: ਸਾਇਕਲਿਸਟ ਅਨਾ ਮੋਰੀਆਹ ਵਿਲਸਨ ਦੀ ਫਾਇਲ ਤਸਵੀਰ

ਇੰਡਿਆਨਾ ਵਿਚ ਦੋ ਦੀ ਹੱਤਿਆ 3 ਹੋਰ ਜ਼ਖਮੀ
ਸੈਕਰਾਮੈਂਟੋ 23 ਮਈ (ਹੁਸਨ ਲੜੋਆ ਬੰਗਾ)-ਗੋਸ਼ਨ,ਇੰਡਿਆਨਾ ਵਿਚ ਗੋਲੀਆਂ ਮਾਰ ਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ 3 ਔਰਤਾਂ ਨੂੰ ਜ਼ਖਮੀ ਕਰ ਦਿੱਤਾ। ਗੋਸ਼ਨ ਪੁਲਿਸ ਨੇ ਜਾਰੀ ਪ੍ਰੈਸ ਰਲੀਜ ਵਿਚ ਕਿਹਾ ਹੈ ਕਿ ਇਕ ਘਰ ਵਿਚ ਹੋਈ ਗੋਲੀਬਾਰੀ ਦੀ ਘਟਨਾ ਅਚਾਨਕ ਨਹੀਂ ਵਾਪਰੀ ਬਲਕਿ ਇਸ ਘਟਨਾ ਨੂੰ ਗਿਣਮਿਥ ਕੇ ਅੰਜਾਮ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਗੋਲੀਬਾਰੀ ਵਿਚ 3 ਔਰਤਾਂ ਸਮੇਤ 5 ਜਣੇ ਗੰਭੀਰ ਜ਼ਖਮੀ ਹੋਏ ਸਨ ਜਿਨਾਂ ਵਿਚੋਂ ਦੋ ਮਰਦ ਦਮ ਤੋੜ ਗਏ ਜਦ ਕਿ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਹੈ ਤੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

Today Now News

RELATED ARTICLES
- Advertisment -

POPULAR POSTS