17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂ"ਵੰਝਲ਼ੀ ਦੀ ਤਾਨ ਵਰਗਾ”

“ਵੰਝਲ਼ੀ ਦੀ ਤਾਨ ਵਰਗਾ”

ਸਰਦੂਲ ਸਿਕੰਦਰ ਦੇ ਦੁਨੀਆ ਨੂੰ ਅਲਵਿਦਾ ਕਹਿਣ ਤੇ ਸ਼ਬਦਾਂਜਲੀ

ਮੋਗਾ (ਕੁਲਵਿੰਦਰ ਤਾਰੇਵਾਲਾ) : ਮੈ ਸਰਦੂਲ ਸਿਕੰਦਰ ਤੋਂ ਸਦਾ ਹੀ ਪ੍ਰਭਾਵਿਤ ਰਿਹਾ ਹਾਂ ਜਦੋਂ ਵਿਦਿਆਰਥੀ ਕਾਲ ਚ ਉਸਦੀ ਇੱਕ ਉਦਾਸ ਸਿਨਫ ਨੇ ਸਾਰਿਆ ਦੇ ਕਲ਼ੇਜੇ ਸੱਟ ਮਾਰੀ ਸੀ ਜਦੋਂ ਉਹ ਗਾਉਂਦਾ “ਫੁੱਲਾਂ ਦੀਏ ਕੱਚੀਏ ਵਪਾਰਣੇ” ਤਾਂ ਇਹ ਸੰਗੀਤ ਜਗਤ ਤੇ ਲੋਕਾਂ ਚ ਇੱਕ ਅਫ਼ਵਾਹ ਉੱਡ ਗਈ ਸੀ ਕਿ ਨੂਰੀ ਸਰਦੂਲ ਨੂੰ ਛੱਡ ਗਈ ਤਾਂਹੀਉ ਹੀ ਇੰਨਾ ਉਦਾਸ ਤੇ ਵਿਰਲਾਪ ਵਾਲਾ ਨਗ਼ਮਾ ਗਾਇਆ ਸਰਦੂਲ ਨੇ ?

ਪਰ ਇਹ ਉਸਦੀ ਸੰਗੀਤ ਦੀ ਸਾਧਨਾਂ ਤੇ ਗਲੇ ਦੀਆ ਹਰਕਤਾਂ/ਮੁਰਕੀਆ ਦਾ ਕਮਾਲ ਸੀ । ਸਰਦੂਲ ਹਰ ਗੀਤ ਨੂੰ ਪੂਰੀ ਸ਼ਿੱਦਤ ਨਾਲ ਗਾਉਂਦਾ ਆਪਣੇ ਆਪ ਚ ਗੁਆਚ ਕੇ। ਪੂਰਾ ਰੂਹਾਨੀ ਰੂਹ ਨਾਲ ਆਪਣੇ ਮਾਲਕ ਦੀ ਰਜਾ ਚ ਰਹਿਕੇ ! ਗੱਲ ਕੋਈ ਅਠਾਰਾਂ ਵੀਹ ਸਾਲ ਪੁਰਾਣੀ ਹੈ ।ਦੂਰਦਰਸਨ ਜਲੰਧਰ ਤੇ ਇੱਕ ਪ੍ਰੋਗਰਾਮ ਚੱਲਦਾ ਸੀ “ਟੋਹਰ ਪੰਜਾਬ ਦੀ ।” ਮੈ ਤੇ ਮਾਸਟਰ ਹਰਕੀਕ ਘੋਲੀਆਂ ਕਈ ਗਾਇਕਾ ਨਾਲ ਮੇਲ ਮਿਲਾਪ ਕਰ ਚੁੱਕੇ ਸੀ ਅਚਾਨਕ ਇੱਕ ਦਿਨ ਲੋਕ ਸਿੰਗਰ ਗਿੱਲ ਹਰਦੀਪ ਦੇ ਪਿੰਡ ਕੋਕਰੀ ਕਲਾ ਪ੍ਰੋਗਰਾਮ ਦਾ ਫਿਲਮਾਂਕਣ ਹੋ ਰਿਹਾ ਸੀ ਹਰਕੀਕ ਬੋਲਿਆਂ ਤਾਰੇਵਾਲੀਆ ਯਾਰ ਸਰਦੂਲ ਨੂਰੀ ਤੇ ਵੀ ਪ੍ਰੋਗਰਾਮ ਬਣਾਈਏ ਤਾਂ ਮੈ ਆਪਣੇ ਯਤਨ ਸ਼ੁਰੂ ਕਰ ਦਿੱਤੇ । ਜਿਸ ਕੰਪਨੀ ਦਾ ਮੈ ਰਿਕਵਰੀ ਮੈਨੇਜਰ ਸੀ ਅਕਸਰ ਹੀ ਮੇ ਖੰਨਾ ਸ਼ਰਹਿੰਦ ਜਾਂਦਾ ਰਹਿੰਦਾ ਸੀ ਉਂਨਾਂ ਦੇ ਰਾਬਤੇ ਨਾਲ ਹੀ ਸਰਦੂਲ ਜੀ ਨਾਲ ਮਿਲਣੀ ਦਾ ਪ੍ਰਬੰਧ ਹੋ ਸਕਿਆਂ । ਵਾਕਿਆ ਹੀ ਸਰਦੂਲ ਸੰਗਮਰਮਰੀ ਮੰਦਰ ਚ ਪਏ ਸ਼ਿਵਲਿੰਗ ਵਰਗਾ ਸੀ ਤੇ ਨੂਰੀ ਪੂਰਨਮਾਸ਼ੀ ਦਾ ਚੰਦ। ਮੁਹੱਬਤ ਦਾ ਮੁਜੱਸਮਾ ,ਮਹਿਬੂਬ ਦੇ ਪਹਿਲੇ ਖਤ ਵਰਗਾ ਇੱਕ ਸਾਂਤ ਸਮੰਦਰ ! ਜਦੋਂ ਅਲਾਪ ਲੈਂਦਾ ਤਾਂ ਉੱਡੇ ਜਾਂਦੇ ਜਨੋਰ ਕੀਲੇ ਜਾਂਦੇ ਸਤਲੁਜ ਦਾ ਪਾਣੀ ਕਲੋਲਾਂ ਕਰਨੋ ਭੁੱਲ ਜਾਂਦਾ। ਜਿੰਨੀ ਮਿੱਠੀ ਸੁਰ ਸੀ ਉਸਤੋਂ ਵੀ ਵੱਧ ਪਿਆਰਾ ਸੁਭਾਅ ਦਾ ਮਾਲਕ। ਰਾਂਝੇ ਦੀ ਵੰਝਲ਼ੀ ਵਰਗਾ ਹਰੇਕ ਨੂੰ ਆਪਣੇ ਕਲਾਵੇ ਚ ਲੈਣ ਵਾਲਾ ਸ਼ਖਸ ਅੱਜ ਇਸ ਫ਼ਾਨੀ ਜਹਾਨ ਤੋਂ ਫ਼ੋਤ ਹੋ ਗਿਆ ਹੈ

ਸਰਸਵਤੀ ਮਾਤਾ ਇਸ ਅਜੀਮ ਫੰਨਕਾਰ ਨੂੰ ਆਪਣੀ ਵੀਨਾ ਦੀ ਸੁਰ ਚ ਅਭੇਦ ਕਰ ਲਵੇ !

Today Now News

RELATED ARTICLES
- Advertisment -

POPULAR POSTS