ਤਿੰਨ ਔਰਤਾਂ ਫੱਟੜ ਤੇ ਇਕ ਮਜਦੂਰ ਦੀ ਮੌਤ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਰੀਬ ਸ਼ਾਮ 4 ਵਜੇ ਵਰਖਾ ਹੋਣ ਕਾਰਨ ਅਸਮਾਨੀ ਬਿਜਲੀ ਡਿੱਗਣ ਕਾਰਨ ਪੁਲਿਸ ਥਾਣਾ ਜੌੜਕੀਆਂ ਦੇ ਪਿੰਡ ਮੀਆਂ ਵਿਖੇ ਚਾਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।ਥਾਣਾ ਮੁਖੀ ਸੁਰਜਨ ਸਿੰਘ ਨੇ ਦਸਿਆ ਕਿ ਤੇਜ ਝੱਖੜ ਕਾਰਨ ਮੀਆਂ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੇ ਪਰਵਾਸੀ ਮਜ਼ਦੂਰ ਨਰਮਾ ਚੁਕਣ ਲਈ ਆਏ ਸਨ।ਨੇੜੇ ਕਿਕਰ ਦੇ ਦਰਖਤ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਰਾਧੇ ਸ਼ਾਮ ਪੁੱਤਰ ਲਾਖਨ ਵਾਸੀ ਮੋਹਨਪੁਰਬਾ ,ਸ਼ਾਤੀ ਦੇਵੀ ਪਤਨੀ ਰਾਧੇ ਸ਼ਾਮ,ਊਸ਼ਾ ਦੇਵੀ ਪਤਨੀ ਰਾਮ ਸਰੂਪ ,ਫੂਲਮਤੀ ਪਤਨੀ ਰਾਮ ਚੰਦਰ ਵਾਸੀ ਗੁਲਾਰੀਆ ਲਾਲੂਕੇ, ਅਮੇਠੀ, ਖੀਰੀ, ਉਤਰ ਪ੍ਰਦੇਸ਼ ਬੁਰੀ ਤਰ੍ਹਾਂ ਫਟੜ ਹੋ ਗਏ ਹਨ। ਜਿਨ੍ਹਾਂ ਨੂੰ ਜ਼ਖਮੀ ਹਾਲਤ ਚ ਚੁੱਕ ਕੇ ਸਿਵਲ ਹਸਪਤਾਲ ਮਾਨਸਾ ਵਿਖੇ ਪਹੁੰਚਾਇਆ ਗਿਆ। ਜਿਨ੍ਹਾਂ ਚੋ ਰਾਧੇ ਸ਼ਾਮ ਦੀ ਮੌਤ ਹੋ ਗਈ ਹੈ ਤੇ ਬਾਕੀ ਜੇਰੇ ਇਲਾਜ ਹਨ।






