ਐਲ.ਆਈ.ਸੀ. ਦੀ ਬਰਨਾਲਾ ਬਰਾਂਚ ਦੀ ਕਾਰਗੁਜਾਰੀ ਸ਼ਲਾਘਾ ਯੋਗ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਐਲ.ਆਈ.ਸੀ. ਦੀ ਬਰਨਾਲਾ ਬਰਾਂਚ ਨੇ ਆਪਣੇ ਗਾਹਕ ਦੀ ਮੌਤ ਦੇ ਦਾਅਵੇ ਦੀ 2 ਲੱਖ ਰੁਪਏ ਦੀ ਰਾਸ਼ੀ ਮਹਿਜ 2 ਘੰਟਿਆਂ ਵਿੱਚ ਮ੍ਰਿਤਕ ਦੀ ਪਤਨੀ (ਦਾਅਵੇਦਾਰ) ਸ੍ਰੀਮਤੀ ਕਰਮਜੀਤ ਕੌਰ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ। ਪਿੰਡ ਹੰਡਿਆਇਆ ਦੇ ਭੂਸ਼ਨ ਕੁਮਾਰ ਪੁੱਤਰ ਸ਼੍ਰੀ ਹਰਗੋਪਾਲ ਵਾਸੀ ਸਰਾਂ ਪੱਤੀ ਦੀ ਮੌਤ 20 ਜੂਨ 2021 ਨੂੰ ਅਚਾਨਕ ਹੋ ਗਈ ਸੀ। ਐਲ ਆਈ ਸੀ ਬਰਨਾਲਾ ਬਰਾਂਚ ਦੇ ਕਲੇਮ ਵਿਭਾਗ ਦੀ ਮੁਖੀ ਮੈਡਮ ਰੇਖਾ ਅਤੇ ਉਹਨਾਂ ਦੇ ਸਹਾਇਕ ਸਟਾਫ ਮੈਡਮ ਅਨੀਤਾ, ਸ਼ੰਗਾਰਾ ਸਿੰਘ ਅਤੇ ਮੈਡਮ ਖੁਸ਼ਬੂ ਨੇ ਤਤਪਰਤਾ ਨਾਲ ਡਿਊਟੀ ਨਿਭਾਉਂਦੇ ਹੋਏ ਕਲੇਮ ਪੇਪਰ ਆਉਣ ਦੇ ਸਿਰਫ ਦੋ ਘੰਟਿਆਂ ਵਿੱਚ ਕਲੇਮ ਰਾਸ਼ੀ ਦਾ ਭੁਗਤਾਨ ਵਾਰਸ ਦੇ ਬੈਂਕ ਖਾਤੇ ਵਿੱਚ ਭੇਜ ਦਿੱਤਾ। ਅੱਜ ਭੂਸ਼ਨ ਕੁਮਾਰ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਮੌਕੇ ਬਰਾਂਚ ਮੈਨੇਜਰ ਸ਼੍ਰੀ ਵਿਜੇ ਕੁਮਾਰ ਅਤੇ ਵਿਕਾਸ ਅਧਿਕਾਰੀ ਸ਼੍ਰੀ ਜਸਪਾਲ ਸ਼ਰਮਾਂ ਨੇ ਗੁਰਦੁਆਰਾ ਪਾਤਸ਼ਾਹੀ ਨੌਵੀਂ, ਪੱਕਾ ਗੁਰੂਸਰ ਹੰਡਿਆਇਆ ਪਹੁੰਚ ਕੇ ਇਸ ਭੁਗਤਾਨ ਸੰਬੰਧੀ ਪੱਤਰ ਵਾਰਸ ਨੂੰ ਸੌਂਪਿਆ। ਇਸ ਸਮੇਂ ਐਲ ਆਈ ਸੀ ਏਜੰਟ ਸੁਖਵੀਰ ਸਿੰਘ ਗਿੱਲ, ਦਰਸ਼ਨ ਸਿੰਘ ਅਤੇ ਪਰਿਵਾਰਕ ਮੈਂਬਰ ਹਾਜਰ ਸਨ।






