17.1 C
Chandigarh

TODAY NOW NEWS

Friday, March 20, 2026
HomeBREAKING NEWSਲਿਬਰੇਸ਼ਨ ਵਲੋਂ ਜਸਟਿਸ ਬੈਂਸ ਨੂੰ ਸ਼ਰਧਾਂਜਲੀ

ਲਿਬਰੇਸ਼ਨ ਵਲੋਂ ਜਸਟਿਸ ਬੈਂਸ ਨੂੰ ਸ਼ਰਧਾਂਜਲੀ

ਮਾਨਸਾ, 12/ਫਰਵਰੀ/ਗੁਰਜੰਟ ਸਿੰਘ ਬਾਜੇਵਾਲੀਆ/ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਉਮਰ ਭਰ ਇਨਸਾਫ਼, ਮਨੁੱਖੀ ਹੱਕਾਂ ਅਤੇ ਹਕੂਮਤੀ ਦਮਨ ਖ਼ਿਲਾਫ਼ ਸਮਝੌਤਾਹੀਣ ਜਦੋਜਹਿਦ ਕਰਨ ਵਾਲੇ ਜਸਟਿਸ (ਰਿਟਾ) ਸ. ਅਜੀਤ ਸਿੰਘ ਬੈਂਸ – ਜ਼ੋ ਕੱਲ ਸਦੀਵੀ ਵਿਛੋੜਾ ਦੇ ਗਏ ਹਨ – ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕਰਦਿਆਂ, ਉਨਾਂ ਦੀ ਯਾਦ ਵਿਚ ਦੋ ਦਿਨ ਲਈ ਪਾਰਟੀ ਦੇ ਝੰਡੇ ਨੂੰ ਝੁਕਾਉਣ ਦਾ ਫੈਸਲਾ ਕੀਤਾ ਹੈ।
ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਅਤੇ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਦਸਿਆ ਕਿ ਸਾਡੀ ਪਾਰਟੀ ਦਾ 1986 ਵਿਚ ਚੰਡੀਗੜ੍ਹ ਵਿਖੇ ਹਕੂਮਤੀ ਦਮਨ ਵਿਰੋਧੀ ਕਮੇਟੀ ਕਾਇਮ ਕੀਤੇ ਜਾਣ ਵੇਲੇ ਤੋਂ ਹੀ ਜਸਟਿਸ ਬੈਂਸ ਨਾਲ ਕਰੀਬੀ ਵਾਸਤਾ ਰਿਹਾ ਹੈ। ਜਿਥੇ ਬਤੌਰ ਇਕ ਜੱਜ ਉਨਾਂ ਨਿਡਰਤਾ ਤੇ ਨਿਰਪੱਖਤਾ ਨਾਲ ਸ਼ਲਾਘਾ ਯੋਗ ਫੈਸਲੇ ਦਿੱਤੇ, ਉਥੇ ਰਿਟਾਇਰਮੈਂਟ ਤੋਂ ਮਗਰੋਂ ਵੀ ਪੂਰੀ ਉਮਰ ਉਹ ਹਮੇਸ਼ਾ ਹਕੂਮਤੀ ਜਬਰ ਅਤੇ ਬੇਇਨਸਾਫ਼ੀ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਦੇ ਪੱਖ ਵਿਚ ਨਿਰੰਤਰ ਸਰਗਰਮ ਰਹੇ। ਖਾਸ ਕਰ ਪੰਜਾਬ ਵਿਚ ਖਾਲਿਸਤਾਨੀ ਅੰਦੋਲਨ ਦੌਰਾਨ ਉਨਾਂ ਨੇ ਝੂਠੇ ਪੁਲਸ ਮੁਕਾਬਲਿਆਂ ਅਤੇ ਅਣਮਨੁੱਖੀ ਜਬਰ ਦੇ ਖਿਲਾਫ ਪੂਰੀ ਨਿਡਰਤਾ ਤੇ ਦ੍ਰਿੜਤਾ ਨਾਲ ਆਵਾਜ਼ ਉਠਾਈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਨਾਂ ਦੇ ਸਪੁੱਤਰ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਵੀ ਅਪਣੇ ਪਿਤਾ ਵਲੋਂ ਉਲੀਕੇ ਰਾਹ ਉਤੇ ਸਾਬਿਤਕਦਮੀ ਨਾਲ ਚੱਲ ਰਹੇ ਹਨ।

Today Now News

RELATED ARTICLES
- Advertisment -

POPULAR POSTS