16.8 C
Chandigarh

TODAY NOW NEWS

Friday, March 20, 2026
HomeBREAKING NEWSਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਸਮਰੱਥਾ ਉਸਾਰੀ ਲਈ ਤਿੰਨ ਦਿਨਾ...

ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਸਮਰੱਥਾ ਉਸਾਰੀ ਲਈ ਤਿੰਨ ਦਿਨਾ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਸ਼ੁਰੂ

ਐੱਸ.ਏ.ਐੱਸ. ਨਗਰ 26 ਮਈ ( )

ਸਿੱਖਿਆ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ ਸਮਰੱਥਾ ਉਸਾਰੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸੈਂਟਰਲ ਸਕੂਏਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਤਿੰਨ ਦਿਨਾ ਸਿਖਲਾਈ ਵਰਕਸ਼ਾਪ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਜ਼ਿਲ੍ਹਾ ਕੋਆਰਡੀਨੇਟਰ ਅਧਿਆਪਕ ਹਿੱਸਾ ਲੈ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੇਟ ਕੋਆਰਡੀਨੇਟਰ ਗੁਣਾਤਮਿਕ ਸਿੱਖਿਆ ਪ੍ਰਾਇਮਰੀ ਡਾ. ਹਰਪਾਲ ਸਿੰਘ ਬਾਜਕ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਅਗਰਵਾਲ ਡੀ.ਜੀ.ਐੱਸ.ਈ. ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਇਹਨਾਂ ਪ੍ਰਾਇਮਰੀ ਅਧਿਆਪਕਾਂ ਨਾਲ ਕਲਾਸਰੂਮ ਵਿੱਚ ਵਿਦਿਆਰਥੀ ਲਈ ਸਿੱਖਣ-ਸਿਖਾਉਣ ਮਾਹੌਲ ਨੂੰ ਅਨੁਕੂਲ ਬਣਾਉਣ ਤੇ ਚਰਚਾ ਕੀਤੀ ਗਈ।
ਡਾ. ਪਾਰਥਾਜੀਤ ਦਾਸ ਅਤੇ ਨਿਤਿਨ ਸ਼ਰਮਾ ਸੈਂਟਰਲ ਸਕੂਏਅਰ ਫਾਊਂਡੇਸ਼ਨ ਨੇ ਕਿਹਾ ਕਿ ਸਮਾਜ ਸੇਵੀ ਸੰਗਠਨ ਸਿੱਖਿਆ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸਿੱਖਣ ਪਰਿਣਾਮਾਂ ਦੇ ਮੁਲਾਂਕਣ ਲਈ ਵਿਦਿਆਰਥੀਆਂ ਦੀ ਜਾਂਚ ਦੀ ਮਹੱਤਤਾ ਤੇ ਵੀ ਚਰਚਾ ਕੀਤੀ ਗਈ।
ਇਸ ਵਰਕਸ਼ਾਪ ਵਿੱਚ ਡਾ. ਪਾਰਥਾਜੀਤ ਦਾਸ, ਨਿਤਿਨ ਸ਼ਰਮਾ, ਜੈਸਮੀਨ ਢੀਂਗਰਾ, ਇਸ਼ਾ ਸਿੰਗਤੇ, ਗੁਰਤੇਜ ਸਿੰਘ ਖੱਟੜਾ, ਸਿਧਾਰਥ ਸਚਦੇਵ, ਵਿਕਾਸ ਸਿਮਰ, ਗੁਰਵਿੰਦਰ ਸਿੰਘ ਨੇ ਬਤੌਰ ਰਿਸੋਰਸ ਪਰਸਨ ਕਾਰਜ ਕੀਤਾ।

Today Now News

RELATED ARTICLES
- Advertisment -

POPULAR POSTS