16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਸ਼ਨਦੀਪ ਅਤੇ ਰਾਹੁਲ ਲਾਹੌਰੀਆ ਦੀ ਅਗੁਵਾਈ ਵਿਚ ਨੌਜਵਾਨ ਆਗੂ ਆਮ ਆਦਮੀ...

ਜਸ਼ਨਦੀਪ ਅਤੇ ਰਾਹੁਲ ਲਾਹੌਰੀਆ ਦੀ ਅਗੁਵਾਈ ਵਿਚ ਨੌਜਵਾਨ ਆਗੂ ਆਮ ਆਦਮੀ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ।

(ਹੈੱਪੀ ਢੰਡ)ਅੱਜ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਤੋ ਉਮੀਦਵਾਰ ਸ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਚੌਣ ਮੁਹਿੰਮ ਨੂੰ ਮੋਗਾ ਦੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ,ਆਮ ਆਦਮੀ ਪਾਰਟੀ ਦੇ 70 ਦੇ ਕਰੀਬ ਨੌਜਵਾਨਾਂ ਨੇ ਯੂਥ ਅਕਾਲੀ ਦਲ ਮੋਗਾ ਦੇ ਸਰਪਰਸਤ ਪੰਕਜ ਸੂਦ ਦੇ ਮਾਰਗਦਰਸ਼ਨ ਵਿਚ ਸ਼ਿਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ,ਸ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸਾਰੇ ਨੌਜਵਾਨਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਦਿਆਂ ਉਨ੍ਹਾਂ ਨੂੰ ਸਰੋਪਾ ਪਾਕੇ ਸਨਮਾਨਿਤ ਕਿੱਤਾ,,ਸ ਮੱਖਣ ਬਰਾੜ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਹੀ ਸਮਾਜ ਦੇ ਵੱਖ ਵੱਖ ਧਰਮਾਂ ਦੇ ਲੋਕਾਂ ਨਾਲ ਨਿਭਦਾ ਆ ਰਿਹਾ ਹੈ ਅੱਤੇ ਇੱਸ ਕਰਕੇ ਵੱਖ ਵੱਖ ਧਰਮਾਂ ਦੇ ਨੌਜਵਾਨਾਂ ਦਾ ਸਾਡੇ ਨਾਲ ਜੁੜਨਾ ਪਾਰਟੀ ਲਈ ਬਹੁਤ ਫ਼ਖ਼ਰ ਦੀ ਗੱਲ ਹੈ ਅੱਤੇ ਪਾਰਟੀ ਨਾਲ ਜੁੜਨ ਵਾਲੇ ਹਰ ਸ਼ਖਸ ਦਾ ਇੱਜਤ ਮਾਣ ਕਰਨਾ ਸਾਡਾ ਫਰਜ਼ ਹੈ, ਅੱਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਵਾਲੇ ਪਤਵੰਤੇ ਸਜਣ ਸਾਡੇ ਪਰਿਵਾਰ ਦੇ ਮੈਂਬਰ ਹਨ,ਅੱਤੇ ਪੰਜਾਬ ਦੇ ਯੂਥ ਦਾ 2022 ਦੀਆ ਚੋਣਾਂ ਵਿਚ ਅਹਿਮ ਰੋਲ ਹੋਵੇਗਾ,ਸ ਮੱਖਣ ਬਰਾੜ ਨੇ ਇਨ੍ਹਾਂ ਨੌਜਵਾਨਾਂ ਨੂੰ ਸੋਈ ਅੱਤੇ ਯੂਥ ਅਕਾਲੀ ਦਲ ਦੇ ਨਿਯੁਕਤੀ ਪੱਤਰ ਦਿੱਤੇ,ਯੂਥ ਅਕਾਲੀ ਦਲ ਮੋਗਾ ਦੇ ਸਰਪ੍ਰਸਤ ਪੰਕਜ ਸੂਦ ਅੱਤੇ ਜ਼ਿਲਾ ਸ਼ਹਰੀ ਪਰਧਾਨ ਮਨਜੀਤ ਧਮੂ ਅਤੇ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ਼ਹਰੀ ਹਰਫੂਲ ਸਹਿਗਲ ਨੇ ਇਨ੍ਹਾਂ ਨੌਜਵਾਨਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਲਈ ਜੀ ਆਯਾ ਕਿਹਾ,ਇਸ ਮੌਕੇ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਵਿੱਚੋ, ਜਸ਼ਨਦੀਪ ਸਿੰਘ,ਰਾਹੁਲ ਲਾਹੌਰੀਆ,ਰਮਨਦੀਪ ਸਿੰਘ,ਪਰਮਿੰਦਰ ਸਿੰਘ,ਲਵਪ੍ਰੀਤ ਸਿੰਘ,ਪੰਕਜ ਕੁਮਾਰ,ਅਕਾਸ਼ ਕੁਮਾਰ,ਕੁਲਵਿੰਦਰ ਸਿੰਘ,ਅਸ਼ਵਨੀ ਕੁਮਾਰ,ਸੁਖਵੰਤ ਸਿੰਘ ਆਗੂ ਆਮ ਆਦਮੀ ਪਾਰਟੀ ਛੱਡ ਕੇ ਸ਼ਿਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ,

Today Now News

RELATED ARTICLES
- Advertisment -

POPULAR POSTS