16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹੱਕੀ ਘੋਲਾਂ ਲਈ ਘਰ ਬਾਰ ਛੱਡਿਆ ਨਿੱਤ ਦਿਨ ਧਰਨਿਆਂ ਮੁਜ਼ਾਹਰਿਆਂ ਚ ਮਨ...

ਹੱਕੀ ਘੋਲਾਂ ਲਈ ਘਰ ਬਾਰ ਛੱਡਿਆ ਨਿੱਤ ਦਿਨ ਧਰਨਿਆਂ ਮੁਜ਼ਾਹਰਿਆਂ ਚ ਮਨ ਲੱਗਿਆ-ਐਡਵੋਕੇਟ ਬਲਕਰਨ ਸਿੰਘ ਬੱਲੀ

ਇਹ ਸ਼ਾਤਮਈ ਸੰਘਰਸ਼ ਸਾਡੀ ਹੋਂਦ ਤੇ ਬੱਚਿਆ ਦੇ ਭਵਿੱਖ ਦੀ ਲੜਾਈ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਲੋਕ ਘੋਲਾਂ ਚ ਹਮੇਸ਼ਾ ਹੀ ਮੋਹਰੀ ਰਹਿਣ ਵਾਲੇ ਐਡਵੋਕੇਟ ਬਰਕਰਨ ਬੱਲੀ ਹੁਣ ਪਰਿਵਾਰ ਸਮੇਤ ਦਿੱਲੀ ਘੋਲ ਚ ਡਟੇ ਹੋਏ, ਉਹ ਕਿੱਤੇ ਵਜੋਂ ਵਕੀਲ ਨੇ,ਪਰ ਉਹ ਉਨ੍ਹਾਂ ਦੀ ਵਕਾਲਤ ਵੀ ਰੋਜ਼ੀ ਰੋਟੀ ਨਾਲੋ ਲੋਕਾਂ ਦੇ ਇਨਸਾਫ ਲਈ ਸਮਰਪਿਤ ਹੈ। ਛੋਟੀ ਉਮਰੇ ਉਹ ਸੰਘਰਸ਼ਾਂ ਦੇ ਰਾਹੀ ਬਣੇ ਨੇ । ਜਦ ਜਦ ਵੀ ਸਰਕਾਰਾਂ ਵੱਲੋਂ ਲੋਕਾਂ ਦੇ ਖਿਲਾਫ ਕੋਝੇ ਹੱਥਕੰਡੇ ਅਪਣਾਏ ਗਏ ਤੇ ਆਪਣੇ ਚਹੇਤਿਆ ਨੂੰ ਫਾਇਦੇ ਪਹੁੰਚਾਉਣ ਲਈ ਲੋਕ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਲੋਕ ਲਹਿਰਾਂ ਉਠੀਆ ਹਨ ਤੇ ਸੰਘਰਸ਼ਾਂ ਵਿੱਚ ਲੋਕਾਂ ਨੇ ਕੁਰਬਾਨੀਆ ਦਿੱਤੀਆ ਹਨ ਅਤੇ ਘਰ ਬਾਰ ਛੱਡੇ ਹਨ। ਅਹਿਜੇ ਹੀ ਕੁਰਬਾਨੀ ਭਰੇ ਜ਼ਜ਼ਬਿਆ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹਨ ਮਾਨਸਾ ਜਿਲੇ ਦੇ ਐਡਵੋਕੇਟ ਬਲਕਰਨ ਸਿੰਘ ਬੱਲੀ।
ਉਨ੍ਹਾਂ ਸਕੂਲੀ ਸਿੱਖਿਆ ਤੋਂ ਬਾਅਦ 2002 ਵਿੱਚ ਨਹਿਰੂ ਕਾਲਜ ਮਾਨਸਾ ਵਿੱਚ ਦਾਖਲਾ ਲਿਆ । 2003 ‘ਚ ਜਦ ਸਕੂਲਾਂ ਦੇ ਰੀਪੀਅਰ ਦੇ ਵਿਦਿਆਰਥੀਆ ਨੂੰ ਅਤੇ ਲੇਟ ਦਾਖਲਾ ਲੈਣ ਵਾਲੇ ਵਿਦਿਆਰਥੀਆ ਨੂੰ ਕਾਲਜ਼ ਵਿੱਚ ਦਾਖਲ ਕਰਨ ਤੋਂ ਜੁਆਬ ਦੇ ਦਿੱਤਾ ਸੀ ਤਾਂ ਉਹਨਾਂ ਦੇ ਦਾਖਲੇ ਲਈ ਕਾਲਜ ਮਨੇਜ਼ਮੈਂਟ ਖਿਲਾਫ ਸੰਘਰਸ਼ ਸੁਰੂ ਹੋਇਆ ਤਾਂ ਉਸ ਸਮੇਂ ਐਡਵੋਕੇਟ ਬਲਕਰਨ ਬੱਲੀ ਵਿਦਿਆਰਥੀ ਸੰਘਰਸ਼ ‘ਚ ਸ਼ਾਮਿਲ ਹੋਏ ਅਤੇ ਉਸ ਸ਼ੰਘਰਸ਼ ਨੂੰ ਜਿੱਤ ਕੇ ਰੀਪੀਅਰ ਵਾਲੇ ਅਤੇ ਲੇਟ ਦਾਖਲੇ ਵਾਲੇ ਵਿਦਿਆਰਥੀਆ ਨੂੰ ਦਾਖਲਾ ਦਿਵਾਇਆ । ਉਸ ਸਮੇਂ ਆ ਲ ਇਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਭਗਵਾਨ ਭੀਖੀ ਦੀ ਦੀ ਅਗਵਾਈ ‘ਚ ਬੱਲੀ ਨੇ ਆਇਸਾ ਨੂੰ ਜੁਆਇਨ ਕੀਤਾ ਅਤੇ ਪ੍ਰਾਈਵੇਟ ਬੱਸ ਮਾਲਕਾਂ ਵੱਲੋੰ ਵਿਦਿਆਰਥੀਆ ਦੀਆ ਟਿਕਟਾਂ ਕੱਟਣ ਦੇ ਮਾਮਲੇ ‘ਚ ਸ਼ੁਰੂ ਹੋਏ ਸ਼ੰਘਰਸ਼ ‘ਚ ਵੱਧ ਚੜਕੇ ਹਿੱਸਾ ਲਿਆ ਅਤੇ ਆਪਣਾ ਘਰ ਬਾਰ ਤਿਆਗ ਕੇ ਸੰਘਰਸ਼ਾਂ ਨੂੰ ਸਮਰਪਿਤ ਹੋਕੇ ਹੋਕੇ ਜਥੇਬੰਦੀ ਦੇ ਦਫਤਰ ਰਹਿਣਾ ਸ਼ੁਰੂ ਕਰ ਦਿੱਤਾ ।ਉਹਨਾਂ ਆਇਸਾ ਦੇ ਕਾਲਜ ਇਕਾਈ ਦੇ ਪ੍ਰਧਾਨ ਦੀ ਜਿੰਮੇਵਾਰੀ ਤੋਂ ਸ਼ੁਰੂ ਹੋਕੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਤੇ ਆਇਸਾ ਦੇ ਸੂਬਾ ਪ੍ਰਧਾਨ ਤੱਕ ਦੀ ਜਿੰਮੇਵਾਰੀ ਨਿਭਾਈ ਅਤੇ ਪੰਜਾਬ ਦੇ ਬਹੁਤ ਸਾਰੇ ਕਾਲਜਾਂ ਸਕੂਲਾਂ ‘ਚ ਆਇਸਾ ਦੀਆ ਇਕਾਈਆ ਬਣਾਈਆ ਤੇ ਵਿਦਿਆ ਰਥੀ ਸੰਘਰਸ਼ਾਂ ‘ਚ ਸਮੂਲੀਅਤ ਕੀਤੀ। ਸਾਲ 2005 ਵਿੱਚ ਉਹਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਤਪੇ ਵਿਖੇ ਆੜਤੀਆ ਵੱਲੋਂ ਕਿਸਾਨਾਂ ਦੀ ਕੀਤੀ ਕੁਟਮਾਰ ਦੇ ਖਿਲਾਫ ਚੱਲੇ ਅੰਦੋਲਨ ‘ਚ ਆਇਸਾ ਵੱਲੋਂ ਹਮਾਇਤ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਦਿੱਤੇ ਪ੍ਰੋਗਰਾਮ ਤੋਂ ਦੋ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਅਤੇ ਦੋ ਦਿਨ ਸੀ.ਆਈ. ਸਟਾਫ ਮਾਨਸਾ ਵਿੱਚ ਰੱਖਣ ਤੋਂ ਬਾਦ ਬਠਿੰਡਾ ਜੇਲ ਭੇਜ ਦਿੱਤਾ ਜਿੱਥੇ ਉਹਨਾਂ ਨੇ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਕਿਸਾਨੀ ਸੰਘਰਸ਼ ‘ਚ ਸ਼ਾਮਲ ਹੁੰਦਿਆ ਵੀਹ ਦਿਨ ਜੇਲ ਵਿੱਚ ਗੁਜਾਰੇ। ਇਸ ਤੋਂ ਬਾਦ ਉਹਨਾਂ ਸੀ.ਪੀ.ਆ ਈ.(ਐਮ.ਐਲ.) ਲਿਬਰੇਸ਼ਨ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਪਾਰਟੀ ਦੇ ਹੋਲ ਟਾਇਮਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਦੇ ਆਇਸਾ ਅਤੇ ਇਨਕਲਾਬੀ ਨੌਜਵਾਨ ਸਭਾ ਨੂੰ ਬਣਾਉਣ ਲਈ ਮਾਨਸਾ ਬਰਨਾਲਾ ਸੰਗਰੂਰ ਮੋਗਾ ਲੁਧਿਆਣਾ ਆਦਿ ਜਿਲਿਆ ਵਿੱਚ ਕੰਮ ਕੀਤਾ। ਸਾਲ 2006 ਵਿੱਚ ਉਹਨਾਂ ਪੰਜਾਬ ਕਿਸਾਨ ਯੂਨੀਅਨ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਰੁਲਦੂ ਸਿੰਘ ਮਾਨਸਾ ਦੀ ਅਗਵਾਈ ‘ਚ ਬਣਾਈ ਪੰਜਾਬ ਕਿਸਾਨ ਯੂਨੀਅਨ ਦੇ ਮੁਢਲੇ ਮੈਂਬਰ ਬਣੇ। ਉਹਨਾਂ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਦੀ ਜਿੰਮੇਵਾਰੀ ਤੋਂ ਲੈਕੇ ਜ਼ਿਲ੍ਹਾ ਜਨਰਲ ਸਕੱਤਰ ਦੀ ਜਿੰਮੇਵਾਰੀ ਸੰਭਾਲ਼ੀ ਅਤੇ ਪੰਜਾਬ ਕਿਸਾਨ ਯੂਨੀਅਨ ਦੀਆ ਇਕਾਈਆ ਬਣਾਉਣ ਲਈ ਜਿਲੇ ਦੇ ਸਾਰੇ ਪਿੰਡਾਂ ਵਿੱਚ ਪ੍ਰਚਾਰ ਕੀਤਾ।
ਉਹਨਾਂ ਘਰ ਬਾਰ ਤਿਆਗ ਕੇ ਮਾਨਸਾ ਸਥਿਤ ਬਾਬਾ ਬੂਝਾ ਸਿੰਘ ਨੂੰ ਹੀ ਆਪਣਾ ਘਰ ਬਣਾ ਲਿਆ ਤੇ ਉਥੋਂ ਹੀ ਕਿਸਾਨ ਲਹਿਰ ਉਸਾਰਨ ਲਈ ਕੰਮ ਕਰਨ ਲੱਗੇ। 2009 ਵਿੱਚ ਚੱਲੇ ਮਜ਼ਦੂਰ ਅੰਦੋਲਨ ਦੌਰਾਨ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਥਾਣਿਆ ਵਿਚ ਉਹਨਾਂ ‘ਤੇ ਇਕੋ ਦਿਨ ਸੱਤ ਕੇਸ ਦਰਜ ਕੀਤੇ ਗਏ ਅਤੇ ਉਹਨਾਂ ਲਗਭਗ ਡੇਢ ਮਹੀਨਾ ਨਾਭਾ ਦੀ ਸਕਿਉਰਟੀ ਜੇਲ ਵਿੱਚ ਬੰਦ ਰੱਖਿਆ ਗਿਆ । ਜਦ ਦੇ ਉਹ ਕਿਸਾਨ ਲਹਿਰ ਨਾਲ ਜੁੜੇ ਉਹਨਾਂ ਹਰ ਕਿਸਾਨ ਅੰਦੋਲਨ ‘ਚ ਅਹਿਮ ਯੋਗਦਾਨ ਪਾਇਆ । ਜੂਨ 2020 ਵਿੱਚ ਮੋਦੀ ਸਰਕਾਰ ਵੱਲੋਂ ਖੇਤੀ ਮਾਰੂ ਆਰਡੀਨੈਂਸਾਂ ਨੂੰ ਪਾਸ ਕਰਨ ਦੇ ਪਹਿਲੇ ਦਿਨ ਤੋਂ ਹੀ ਇਸ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਕਾਨੂੰਨਾਂ ਖਿਲਾਫ ਜਥੇਬੰਦੀਆ ਵੱਲੋਂ ਦਿੱਤੇ ਹਰ ਪ੍ਰੋਗਰਾਮ ਵਿੱਚ ਸਮੂਲੀਅਤ ਕੀਤੀ। ਪੰਜਾਬ ਕਿਸਾਨ ਯੂਨੀਅਨ ‘ਚ ਉਹ ਅੱਜਕਲ ਸੂਬਾ ਪ੍ਰੈੱਸ ਸਕੱਤਰ ਦੀ ਜਿੰਮੇਵਾਰੀ ਨਿਭਾ ਰਹੇ ਹਨ। ਉਹ ਪੰਜਾਬ ਸਰਕਾਰ ਨਾਲ ਜਥੇਬੰਦੀਆ ਦੀਆ ਹੁੰਦੀਆ ਮੀਟਿੰਗਾਂ ਵਿੱਚ ਸਮੂਲੀਅਤ ਕਰਕੇ ਆਪਣੇ ਤੋਂ ਸੀਨੀਅਰ ਕਿਸਾਨ ਆਗੂਆ ਤੋਂ ਸਰਕਾਰ ਨਾਲ ਕੀਤੀ ਜਾਂਦੀ ਗੱਲਬਾਤ ਦਾ ਬਲ ਸਿਖਦੇ ਹਨ। ਉਹ ਜਥੇਬੰਦੀਆ ਦੀਆ ਸਾਂਝੀਆ ਮੀਟਿੰਗਾਂ ‘ਚ ਵੀ ਬਤੌਰ ਸੂਬਾ ਆਗੂ ਸਮੂਲੀਅਤ ਕਰਦੇ ਹਨ ਅਤੇ ਜਥੇਬੰਦੀ ਦੀ ਅਪ੍ਰੋਚ ਮੁਤਾਬਕ ਆਪਣੀ ਗੱਲਬਾਤ ਰੱਖਦੇ ਹਨ। ਉਹਨਾਂ ਨੇ ਲਗਭਗ ਢਾਈ ਮਹੀਨੇ ਕਿਸਾਨ ਮਜ਼ਦੂਰ ਅੰਦੋਨਲਾਂ ‘ਚ ਜੇਲ ਕੱਟੀ ਅਤੇ ਅੱਠ ਪੁਲਿਸ ਕੇਸਾਂ ਦਾ ਸਾਹਮਣਾ ਕੀਤਾ। ਵਕਾਲਤ ਦੀ ਪੜਾਈ ਕਰਨ ਤੋਂ ਬਾਦ ਉਹਨਾਂ ਭਾਵੇਂ ਆਪਣੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਦੇ ਬਾਵਜੂਦ ਵੀ ਉਹ ਕਿਸਾਨ ਸੰਘਰਸ਼ਾਂ ਨਾਲ ਜੁੜੇ ਰਹੇ। ਮੌਜੂਦਾ ਚੱਲ ਰਹੇ ਕਿਸਾਨ ਅੰਦੋਲਨ ‘ਚ ਉਹਨਾਂ ਆਪਣੀ ਵਕਾਲਤ ਦੇ ਹੁੰਦੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਸੰਘਰਸ਼ ‘ਚ ਸਮੂਲੀਅਤ ਕੀਤੀ ਅਤੇ ਰੇਲ ਰੋਕੋ ਅੰਦੋਨਲ ਦੌਰਾਨ ਹਰ ਰੋਜ਼ ਧਰਨੇ ਮੁਜ਼ਾਹਰਿਆ ਅਤੇ ਜਥੇਬੰਦੀਆ ਦੀਆ ਸਾਂਝੀਆ ਮੀਟਿੰਗਾਂ ਚ ਹਾਜਰ ਹੁੰਦੇ ਰਹੇ। 26 ਨਵੰਬਰ ਨੂੰ ਉਹ ਦਿੱਲੀ ਚੱਲੋ ਪ੍ਰੋਰਾਮ ‘ਚ ਸਮੂਲੀਅਤ ਕਰਨ ਲਈ ਚੱਲੇ ਤੇ ਹੁਣ ਵੀ ਉਹ ਦਿੱਲੀ ਵਿਖੇ ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਤੇ ਡਟੇ ਹੋਏ ਹਨ। ਉਹ ਪੰਜਾਬ ਦੀਆ ਤੀਹ ਕਿਸਾਨ ਜਥੇਬੰਦੀਆ ਸਾਂਝੀਆ ਮੀਟਿੰਗਾਂ ‘ਚ ਵੀ ਸਮੂਲੀਅਤ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਾਤਮਈ ਸੰਘਰਸ਼ ਸਾਡੀ ਹੋਂਦ ਤੇ ਬੱਚਿਆ ਦੇ ਭਵਿੱਖ ਦੀ ਲੜਾਈ ਹੈ ਜਿਸਨੂੰ ਸਮੁੱਚੇ ਦੇਸ਼ ਦੇ ਕਿਸਾਨਾਂ ਸਮੇਤ ਹਰ ਵਰਗ ਸਮਝ ਚੁੱਕਾ ਹੈ ਜਿਸ ਕਾਰਨ ਇ ਹ ਅੰਦੋਲਨ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਤੇ ਦੇਸ਼ ਦੁਨੀਆ ਦੇ ਲੋਕਾਂ ਦੀਆ ਬੜੀਆ ਉਮੀਦਾਂ ਜੁੜੀਆ ਹੋਈਆ ਹਨ ਜੋ ਲੋਕਾਂ ਦੀਆ ੳਮੀਦਾਂ ਤੇ ਖਰਾ ਉਤਰੇਗਾ।

Today Now News

RELATED ARTICLES
- Advertisment -

POPULAR POSTS