ਕਿਸਾਨੀ ਅਧਿਕਾਰਾਂ ਲਈ 5000 ਲੋਕਾਂ ਦਾ ਇਕੱਠ ਕਰਕੇ ਅਕਾਲੀ ਦਲ ਦੇ ਸੰਘਰਸ ਦਾ ਜਿਕਰ ਕੀਤਾ।

ਬਰਨਾਲਾ (ਕਰਨਪਰੀਤ ਧੰਦਰਾਲ) : ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਹਮੁੱਖ ਆਗੂ ਐਨ.ਆਰ ਆਈ ਦਵਿੰਦਰ ਸਿੰਘ ਬੀਹਲਾ ਨੇਂ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਵਿਖੇ ਪੰਜਾਬ ਦੇ ਕਿਸਾਨੀ ਮੁੱਦੇ ਤੇ ਉਨ੍ਹਾਂ ਦੇ ਅਧਿਕਾਰਾਂ ਲਈ ਵਾਸ਼ਿੰਗਟਨ ਵਿਖੇ ਅਮਰੀਕਾ ਵਿੱਚ ਵੱਸੇ ਪੰਜਾਬੀ ਭਾਈਚਾਰੇ ਦੁਆਰਾ 5000 ਲੋਕਾਂ ਦਾ ਇਕੱਠ ਕਰਕੇ ਅਵਾਜ਼ ਬੁਲੰਦ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੱਢੀ ਅਤੇ ਕਿਸਾਨ ਭਰਾਵਾਂ ਦਾ ਸਾਥ ਦਿੰਦਿਆਂ ਮੰਗ ਕੀਤੀ ਕਿ ਕਾਲੇ ਕਾਨੂੰਨ ਖਤਮ ਕੀਤੇ ਜਾਣ । ਹਜਾਰਾਂ ਦੇ ਇਕੱਠ ਵਿੱਚ ਇਸ ਰੈਲੀ ਨੂੰ ਅਮਰੀਕਾ ਦੇ ਜੰਮਪਲ ਪੰਜਾਬੀ ਨੌਜਵਾਨਾਂ ਦੁਆਰਾ ਪਹਿਲਕਦਮੀ ਕੀਤੀ ਉਹਨਾਂ ਕਿਹਾ ਕਿ ਮੈਨੂੰ ਪੰਜਾਬ ਦੇ ਖ਼ੂਨ ਅਤੇ ਸਾਡੇ ਨੌਜਵਾਨਾਂ ਦੇ ਜਜ਼ਬੇ ਤੇ ਮਾਣ ਹੈ ਜਿੰਨਾਂ ਭਾਰਤ ਸਰਕਾਰ ਦੇ ਤਾਨਾਸ਼ਾਹਾਂ ਦੇ ਵਿਰੋਧ ਚ ਵੱਡਾ ਇਕੱਠ ਕਰ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਉਨਾਂ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਲਗਵਾਈ ਗਈ।ਅਤੇ ਅਕਾਲੀ ਦਲ ਵੱਲੋਂ ਕਿਸਾਨੀ ਹੱਕ ਵਿਚ ਕੀਤੇ ਜਾ ਰਹੇ ਸੰਘਰਸ ਦੀ ਰੂਪ ਰੇਖਾ ਬਿਆਨ ਕੀਤੀ।
ਸ. ਬੀਹੀਲਾ ਨੇ ਕਿਹਾ ਕਿ ਵਿਦੇਸ਼ਾਂ ਚ ਬੈਠੇ ਪੰਜਾਬੀ ਕਿਸਾਨ ਭਰਾਵਾਂ ਲਈ ਲਾਮਬੰਦ ਹਨ ਅਤੇ ਉਹ ਵਿਦੇਸ਼ੀ ਸਰਕਾਰਾਂ ਤੇ ਦਬਾਅ ਬਣਾ ਰਹੇ ਹਨ ਕਿ ਭਾਰਤ ਸਰਕਾਰ ਜਲਦੀ ਹੀ ਥੋਪੇ ਗਏ ਤਿੰਨ ਕਿਸਾਨੀ ਕਾਨੂੰਨ ਖਤਮ ਕਰੇ। ਦਵਿੰਦਰ ਸਿੰਘ ਬੀਹਲਾ ਨੇ ਇਹ ਵੀ ਕਿਹਾ ਕਿ ਉਹ (ਦਵਿੰਦਰ ਫਾਉਂਡੇਸ਼ਨ) ਰਾਹੀਂ ਅਮਰੀਕਾ ਬੈਠੇ ਹਲਕੇ ਦੇ ਲੋਕਾਂ ਨਾਲ ਦਿਨ ਰਾਤ ਜੁੜੇ ਹੋਏ ਹਨ ਅਤੇ ਸੰਪਰਕ ਮਾਧਿਅਮ ਰਾਹੀਂ ਅਕਾਲੀ ਦਲ ਦੀ ਸਮੁੱਚੀ ਆਪਣੀ ਟੀਮ ਨਾਲ ਹਰ ਰੋਜ਼ ਦਿਨ ਵਿੱਚ ਦੋ ਵਾਰ ਹਲਕੇ ਦੀ ਗਤੀਵਿਧੀਆਂ ਉੱਤੇ ਗਲਬਾਤ ਕਰਦੇ ਰਹਿੰਦੇ ਹਨ।





