17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬੀ ਦੇ ਸਿਰੋਮਣੀ ਸਾਹਿਤਕਾਰ ੳਮ ਪ੍ਰਕਾਸ਼ ਗਾਸੋ ਦਾ ਤਾਜ਼ਾ ਲਿਖਿਆ ਨਾਵਲ "ਵਿਦਰੋਹੀ ਸਤਰਾਂ...

ਪੰਜਾਬੀ ਦੇ ਸਿਰੋਮਣੀ ਸਾਹਿਤਕਾਰ ੳਮ ਪ੍ਰਕਾਸ਼ ਗਾਸੋ ਦਾ ਤਾਜ਼ਾ ਲਿਖਿਆ ਨਾਵਲ “ਵਿਦਰੋਹੀ ਸਤਰਾਂ ਦਾ ਸਫਰ” ।

ਨਾਵਲ ਵਿਚਲੇ ਸਬਦਾਂ ਰਾਹੀਂ ਸਾਡੇ ਜੀਵਨ ਵਿੱਚ ਸਬਦਾਂ ਦੇ ਬਹੁਮੁੱਲੇ ਗਿਆਨ ਦੀ ਵਹਿੰਦੀ ਗੰਗਾਂ ਨੇਂ ਸਮਾਜਿਕ ਦੁਰਦਸ਼ਾ ਅਤੇ ਸਮਾਜ ਦੇ ਸੱਤਵਾਦ ਕੁਕਰਮ ਨਿਕੰਮਾ ਬਿਗੜੈਲ ਆਦਿ ਉੱਤੇ ਪ੍ਰਤੱਖ ਚਾਨਣ ਪਾਇਆ ਹੈ ।

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪੰਜਾਬੀ ਦੇ ਪ੍ਰਸਿਧ ਸਿਰੋਮਣੀ ਸਾਹਿਤਕਾਰ ਨਾਵਲਿਸਟ ਸ਼੍ਰੀ ਓਮ ਪ੍ਰਕਾਸ਼ ਗਾਸੋ ਦੀ ਲੇਖਣੀ ਤੇ ਕਲਮਬੱਧ ਸ਼ਬਦਾਂ ਦੇ ਖ਼ਜ਼ਾਨੇ ਵਿਚੋਂ ਤਾਜ਼ਾ ਲਿਖਿਆ ਨਾਵਲ “ਵਿਦਰੋਹੀ ਸਤਰਾਂ ਦਾ ਸਫਰ”* ਸ਼ਿਵ ਸ਼ਕਤੀ ਪ੍ਰਿੰਟਰਸ ਨਵੀਂ ਦਿੱਲੀ ਵਲੋਂ ਅਤੇ ਮਿੱਤਰ ਮੰਡਲ ਪ੍ਰਕਾਸ਼ਨ ਬਰਨਾਲਾ ਵਲੋਂ ਛਾਪਿਆ ਗਿਆ ਹੈ । ਜਿਸਦਾ ਮੁੱਲ ਪੰਜਾਹ ਰੁਪਏ  ਰੱਖਿਆ ਗਿਆ ਹੈ । “ਵਿਦਰੋਹੀ ਸਤਰਾਂ ਦਾ ਸਫਰ” ਨਾਵਲ ਇਕ ਜਨਵਾਦੀ ਧਾਰਾ ਨਾਲ ਸਬੰਧਿਤ ਹੋਣ ਦੇ ਨਾਲ-ਨਾਲ ਵਿਰਾਸਤ ਅਤੇ ਵਿਵੇਕਤਾ ਦਾ ਚਿਤਰਣ ਬਾਖੂਬੀ ਕਰਦਾ ਹੈ । ਨਵੇਕਲੀ ਲਿਖਣ ਸ਼ੈੱਲੀ ਅਤੇ ਵੱਖਰੇ ਅੰਦਾਜ਼ ਵਿਚ ਬੇ  ਵਾਕ ਆਪਣੀ ਗੱਲ ਕਹਿਣੀ ਤੇ ਪਾਠਕਾਂ ਦੇ ਪੱਲੇ ਪਾਉਣੀ ਆਪਣੇ ਆਪ ਵਿਚ ਇਕ ਮੀਲ ਪੱਥਰ ਸਿੱਧ ਹੋ ਜਾਂਦੀ ਹੈ । ਨਾਵਲ ਵਿਚਲੇ ਸਬਦਾਂ ਰਾਹੀਂ ਸਾਡੇ ਜੀਵਨ ਵਿੱਚ ਸਬਦਾਂ ਦੇ ਬਹੁਮੁੱਲੇ ਗਿਆਨ ਦੀ ਵਹਿੰਦੀ ਗੰਗਾਂ ਨੇਂ ਸਮਾਜਿਕ ਦੁਰਦਸ਼ਾ ਅਤੇ ਸਮਾਜ ਦੇ ਸੱਤਵਾਦ ਕੁਕਰਮ ਨਿਕੰਮਾ ਬਿਗੜੈਲ ਆਦਿ ਉੱਤੇ ਪ੍ਰਤੱਖ ਚਾਨਣ ਪਾਇਆ ਹੈ। ਕਿ ਕਿਵੇਂ ਜਿੰਦਗੀ ਅਤੇ ਕੁਦਰਤ ਦੇ ਆਪਸੀ ਪ੍ਹਕਰਣ ਦੇ ਸੁਮੇਲ ਰਾਹੀਂ ਕੁਦਰਤ ਨੂੰ ਜਿੰਦਗੀ ਤੇ ਜਿੰਦਗੀ ਨੂੰ ਕੁਦਰਤ ਦਾ ਦਰਜਾ ਦਿੱਤਾ ਗਿਆ ਹੈ । ਲਿਖਤਾਂ ਲਿਖਣ ਵਾਲਾ ਸੰਸਕਾਰ ਜਿੰਦਗੀ ਦੀ ਸੰਸਥਾ ਵਿੱਚ ਆਪ ਮੁਹਾਰੇ ਹੀ ਪ੍ਰਫੁੱਲਤਾ ਪ੍ਰਤੀਤ ਹੁੰਦਾ ਜਾਪਦਾ ਹੈ। ਗਾਸੋ ਦਾ ਇਹ ਨਾਵਲ ਮੇਹਨਤ, ਹਿੰਮਤ ,ਸੰਘਰਸ਼ ਚੰਗੀਆਂ ਨੇਕੀ ਦੀਆਂ ਗੱਲਾਂ ਕਰਕੇ ਸੰਸਾਰ ਨੂੰ ਹਲੂਣਦਾ ਹੈ ।

Today Now News

RELATED ARTICLES
- Advertisment -

POPULAR POSTS