16.8 C
Chandigarh

TODAY NOW NEWS

Friday, March 20, 2026
HomeBREAKING NEWSਲਾਰੈਂਸ ਬਿਸ਼ਨੋਈ ਨੇ NIA ਅਦਾਲਤ ਦਾ ਖੜਕਾਇਆ ਦਰਵਾਜ਼ਾ ! ਕਿਹਾ ਪੰਜਾਬ ਪੁਲਿਸ...

ਲਾਰੈਂਸ ਬਿਸ਼ਨੋਈ ਨੇ NIA ਅਦਾਲਤ ਦਾ ਖੜਕਾਇਆ ਦਰਵਾਜ਼ਾ ! ਕਿਹਾ ਪੰਜਾਬ ਪੁਲਿਸ ਕਰ ਸਕਦੀ ਹੈ ਮੇਰਾ ਐਨਕਾਊਂਟਰ

ਨਵੀਂ ਦਿੱਲੀ :- ਉੱਤਰੀ ਭਾਰਤ ਚ ਡੌਨ ਸਮਝਿਆ ਜਾਣ ਵਾਲਾ ਲਾਰੈਂਸ ਬਿਸ਼ਨੋਈ ਜਿਹੜਾ ਕਿ ਦਿੱਲੀ ਦੀ ਤਿਹਾੜ ਜੇਲ੍ਹ ਚ ਬੰਦ ਹੈ । ਦੇ ਫੇਸਬੁੱਕ ਪੇਜਾਂ ਤੇ ਪੰਜਾਬ, ਹਰਿਆਣਾ ਤੇ ਦਿੱਲੀ ਤੇ ਚੰਡੀਗਡ਼੍ ਵੇ ਹੁੰਦਿਆਂ ਗੈਂਗਵਾਰ ਘਟਨਾਵਾਂ ਤੇ ਕਤਲਾਂ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ।

ਬੀਤੇ ਕੱਲ੍ਹ ਵੀ ਅਜਿਹਾ ਹੀ ਹੋਇਆ ਕਿ ਉਸ ਦੇ ਨਾਂ ਤੇ ਚੱਲ ਰਹੇ ਸੋਸ਼ਲ ਮੀਡੀਅਾ ਪੇਜ ਤੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ । ਲਾਰੈਂਸ ਬਿਸ਼ਨੋਈ ਨੇ ਆਪਣੇ ਵਕੀਲ ਰਾਹੀਂ ਐੱਨਆਈਏ ਦੀ ਅਦਾਲਤ ਵਿੱਚ ਅਰਜ਼ੀ ਲਾਈ ਹੈ ਕਿ ਉਸ ਨੂੰ ਪੰਜਾਬ ਪੁਲੀਸ ਨੂੰ ਪ੍ਰੋਡਕਸ਼ਨ ਵਾਰੰਟਾਂ ਤੇ ਨਾ ਦਿੱਤਾ ਜਾਵੇ ਕਿਉਂਕਿ ਉਸ ਨੂੰ ਖਤਰਾ ਹੈ ਕਿਤੇ ਉਸ ਦਾ ਐਨਕਾਉਂਟਰ ਨਾ ਕਰ ਦਿੱਤਾ ਜਾਵੇ । ਪਤਾ ਲੱਗਾ ਹੈ ਕਿ ਅਦਾਲਤ ਵੱਲੋਂ ਲਾਰੈਂਸ ਬਿਸ਼ਨੋਈ ਦੀ ਦਰਖਾਸਤ ਰੱਦ ਕਰ ਦਿੱਤੀ ਹੈ ਕਿਉਂਕਿ ਅਦਾਲਤ ਦਾ ਕਹਿਣਾ ਹੈ ਕਿ ਇਹ ਸਟੇਟ ਦਾ ਮਾਮਲਾ ਹੈ ,ਜਿਸ ਕਾਰਨ ਅਪਰਾਧ ਜੇਕਰ ਉੱਥੇ ਹੋਇਆ ਹੈ ਤਾਂ ਪੁਲਿਸ ਫੋਰਸ ਜਾਂਚ ਕਰ ਸਕਦੀ ਹੈ ।

Today Now News

RELATED ARTICLES
- Advertisment -

POPULAR POSTS