ਮਾਨਸਾ 14 ਨਵੰਬਰ ( ਗੁਰਜੰਟ ਸਿੰਘ ਬਾਜੇਵਾਲੀਆ ) ਮਾਨਸਾ ਵਿਖੇ ਸ਼ੁਰੂ ਹੋਇਆ “ਸੈਵਨ ਏਅਰ” ਵਿਦਿਆਰਥੀਆਂ ਲਈ ਅੰਗਰੇਜ਼ੀ ਦੀ ਮੁਹਾਰਤ, ਨਵੀਂ ਦਿਸ਼ਾ ਅਤੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰੇਗਾ।

ਮਾਨਸਾ ਦੇ ਕੌਰਟ ਰੋਡ ਤੇ ਖੁੱਲ੍ਹੇ ਸਿੱਖਿਆ ਸੈਂਟਰ ਦਾ ਉਦਘਾਟਨ ਮਨਜੀਤ ਕੌਰ ਅਤੇ ਇਰਬੋਨ ਧਲੇਵਾਂ ਵਲੋਂ ਕੀਤਾ ਗਿਆ। ਪ੍ਰਬੰਧਕਾਂ ਬਲਵੰਤ ਸਿੰਘ ਧਲੇਵਾਂ, ਕੁਲਵੰਤ ਸਿੰਘ ਧਲੇਵਾਂ ਅਤੇ ਐਡਵੋਕੇਟ ਕੇਸਰ ਸਿੰਘ ਧਲੇਵਾਂ, ਨੇ ਦਾਅਵਾ ਕੀਤਾ ਕਿ ਸੈਵਨ ਏਅਰ ਵਿਦਿਆਰਥੀਆਂ ਦੇ ਸੁਨਹਿਰੀ ਸੁਪਨਿਆਂ ਨੂੰ ਪੂਰਾ ਕਰੇਗਾ। ਇਸ ਸਿੱਖਿਆ ਸੈਂਟਰ ਦੇ ਖੁੱਲਣ ਨਾਲ ਇਲਾਕੇ ਭਰ ਦੇ ਵਿਦਿਆਰਥੀਆਂ ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਮੁਫ਼ਤ ਸੇਵਾ ਪ੍ਰਦਾਨ ਕਰੇਗਾ।
ਪ੍ਰਬੰਧਕਾਂ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਦੇ ਚੰਗੇ ਹਿੱਤਾਂ ਲਈ ਉਨ੍ਹਾਂ ਨੂੰ ਸਹੀ ਰੂਪ ਵਿੱਚ ਗਾਇਡ ਕੀਤਾ ਜਾਵੇਗਾ, ਸਿਰਫ ਸੰਸਥਾ ਲਈ ਨੋਟ ਕਮਾਉਣ ਦੀ ਥਾਂ ਪਾਰਦਰਸ਼ੀ ਕੰਮ ਕਰਦਿਆਂ ਵਿਦਿਆਰਥੀਂ ਦੇ ਸਿੱਖਿਆ ਵਿਕਾਸ ਅਤੇ ਮਾਪਿਆਂ ਦੇ ਉਨ੍ਹਾਂ ਲਈ ਵੇਖੇ ਸੁਨਹਿਰੀ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਸਹੀ ਲੇਖੇ ਲਾਇਆ ਜਾਵੇਗਾ ਤਾਂ ਕਿ ਉਨ੍ਹਾਂ ਦੇ ਧੀ ਪੁੱਤਰ ਮਾਪਿਆਂ ਦੀ ਜ਼ਿੰਦਗੀ ਨੂੰ ਹੋਰ ਚੰਗਾ ਬਣਾ ਸਕਣ ਅਤੇ ਦੇਸ਼ ਵਿਦੇਸ਼ ਵਿਚ ਨਾਮਣਾ ਖੱਟਣ ਇਸ ਮੌਕੇ ਵੱਡੀ ਗਿਣਤੀ ਵਿੱਚ ਜਿਲ੍ਹਾ ਵਾਸੀ ਮੌਜੂਦ ਸਨ।





