17.1 C
Chandigarh

TODAY NOW NEWS

Thursday, March 19, 2026
HomeBREAKING NEWSਮੁੰਬਈ 'ਚ ਨਸ਼ਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ...

ਮੁੰਬਈ ‘ਚ ਨਸ਼ਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ, 191 ਕਿਲੋ ਹੈਰੋਇਨ ਬਰਾਮਦ

ਮੁੰਬਈ, (ਏਜੰਸੀ) : ਮੁੰਬਈ ਵਿਚ ਹੁਣ ਤੱਕ ਨਸ਼ਿਆਂ ਦਾ ਸਭ ਤੋਂ ਵੱਡੀ ਖੇਪ ਫੜ੍ਹੀ ਗਈ ਹੈ। ਨਾਰਕੋਟਿਕਸ ਵਿਭਾਗ ਨੇ 191 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 1000 ਕਰੋੜ ਰੁਪਏ ਹੈ। ਨਸ਼ਿਆਂ ਦੀ ਇਹ ਖੇਪ ਅਫਗਾਨਿਸਤਾਨ ਤੋਂ ਭਾਰਤ ਲਿਆਂਦੀ ਗਈ ਸੀ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਅਤੇ ਕਸਟਮ ਵਿਭਾਗ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਬੰਦਰਗਾਹ ਤੋਂ ਹੈਰੋਇਨ ਦੀ ਖੇਪ ਸ਼ਨੀਵਾਰ ਰਾਤ ਨੂੰ ਬਰਾਮਦ ਕੀਤੀ। ਇਸ ਮਾਮਲੇ ਵਿੱਚ ਹੁਣ ਤੱਕ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤਸਕਰਾਂ ਨੇ ਪਲਾਸਟਿਕ ਦੀਆਂ ਪਾਈਪਾਂ ਵਿੱਚ ਨਸ਼ਿਆਂ ਨੂੰ ਲੁਕੋ ਕੇ ਰੱਖਿਆ ਸੀ। ਇਹ ਪਾਈਪਾਂ ਇਸ ਤਰਾਂ ਰੰਗੀਆਂ ਹੋਈਆਂ ਸਨ ਕਿ ਉਹ ਬਾਂਸ ਦੇ ਟੁਕੜਿਆਂ ਵਾਂਗ ਦਿਖਾਈ ਦਿੰਦੀਆਂ ਸਨ। ਤਸਕਰ ਇਸ ਨੂੰ ਆਯੁਰਵੈਦਿਕ ਦਵਾਈ ਕਹਿੰਦੇ ਹਨ। ਕਸਟਮ ਹਾਊਸ ਦੇ ਦੋ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਇਕ ਆਯਾਤ ਕਰਨ ਵਾਲੇ ਅਤੇ ਇਕ ਫਾਈਨੈਂਸਰ ਸਣੇ ਕੁਲ ਚਾਰ ਲੋਕਾਂ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਵੀ ਦਿੱਲੀ ਤੋਂ ਲਿਆਂਦਾ ਜਾਵੇ। ਇਹ ਨਸ਼ੇ ਕਈ ਕੰਟੇਨਰਾਂ ਵਿਚ ਲੁਕਾ ਕੇ ਭਾਰਤ ਲਿਆਂਦੇ ਗਏ ਸਨ। ਇਸ ਬਾਰੇ ਕੰਟੇਨਰ ਮਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ, ਐੱਮਬੀ ਸ਼ਿਪਿੰਗ ਅਤੇ ਲਾਜਿਸਟਿਕ ਸਲਿਊਸ਼ਨਜ਼ ਦੇ ਮੀਨਾਨਾਥ ਬੋਡਾਕਕੇ ਅਤੇ ਮੁੰਬਰਾ ਦੇ ਕੌਂਡੀਭਾਊ ਪਾਂਡੁਰੰਗ ਗੁੰਜਾਲ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS