ਰਾਏਕੋਟ 21 ਜੂਨ (ਗੁਰਸੇਵਕ ਮਿੱਠਾ) ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਆਪ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਬਲਾਕ ਸੁਧਾਰ ਦੇ ਪ੍ਰਧਾਨ ਸਾਹਿਲ ਗੌਇਲ ਅਤੇ ਰਾਏਕੋਟ ਦਿਹਾਤੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਰਾਏਕੋਟ ਹਲਕੇ ਤੋਂ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਇਸ ਮੌਕੇ ਇੱਕ ਪਿੰਡ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਆਪ ਆਗੂ ਸਾਹਿਲ ਗੌਇਲ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਤਕਰੀਬਨ 20 ਤੋਂ ਜਿਆਦਾ ਪਿੰਡਾਂ ਵਿੱਚ ਪਾਰਟੀ ਨੇ ਸਾਡੀ ਡਿਊਟੀ ਆਪ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨਾਲ ਲਗਾਈ ਸੀ ਅਤੇ ਅਸੀ ਵੱਡੀ ਗਿਣਤੀ ਵਿੱਚ ਆਪ ਆਗੂਆਂ ਅਤੇ ਵਰਕਰਾਂ ਦਾ ਕਾਫਿਲਾ ਨਾਲ ਲੈ ਕੇ 11 ਜੂਨ ਤੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਪੂਰੇ ਜ਼ੋਸੋ ਖਰੋਸ ਨਾਲ ਚੋਣ ਪ੍ਰਚਾਰ ਕੀਤਾ।ਇਸ ਮੌਕੇ ਆਪ ਆਗੂ ਸਾਹਿਲ ਗੌਇਲ ਨੇ ਇਹ ਵੀ ਕਿਹਾ ਕਿ ਮੈਨੂੰ ਅਤੇ ਮੇਰੀ ਸਾਰੀ ਟੀਮ ਨੂੰ ਆਪ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਜੀ ਨਾਲ ਕੰਮ ਕਰਕੇ ਬੜਾ ਮਾਣ ਮਹਿਸੂਸ ਹੋਇਆ ਅਤੇ ਹਲਕੇ ਦੇ ਲੋਕਾਂ ਨੇ ਵੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਬੜੀ ਇੱਝਤ ਅਤੇ ਮਾਣ ਬਖ਼ਸਿਆਂ ।ਇਸ ਮੌਕੇ ਚੋਣ ਪ੍ਰਚਾਰ ਕਰਨ ਵਾਲੇ ਆਪ ਆਗਆਂੂ ਅਤੇ ਵਰਕਰਾਂ ਵਿੱਚ ਬਲਾਕ ਪ੍ਰਧਾਨ ਮਾਸਟਰ ਮਨਪ੍ਰੀਤ ਸਿੰਘ, ਬਲਾਕ ਪ੍ਰਧਾਨ ਰਾਏਕੋਟ ਸ਼ਹਿਰੀ ਰਵਿੰਦਰ ਸਿੰਘ, ਅਜਮੇਰ ਕਾਲਸਾਂ, ਨਿੰਮਾ ਜਲਾਲਦੀਵਾਲ, ਗੋਲੂ ਜਲਾਲਦੀਵਾਲ,ਸੰਦੂਰਾ ਸਿੰਘ ਜਲਾਲਦੀਵਾਲ, ਗੁਰਪ੍ਰੀਤ ਸਿੰਘ ਜਲਾਲਦੀਵਾਲ, ਗੁਰਪ੍ਰੀਤ ਸਿੰਘ ਰਛੀਨ,ਦਲਜੀਤ ਸਿੰਘ ਜਲਾਲਦੀਵਾਲ, ਡਾਕਟਰ ਬਲਵਿੰਦਰ ਸਿੰਘ,ਸੋਨੀ ਜੰਡ, ਵਿਸਵਪ੍ਰੀਤ ਸਿੰਘ ਬੱਸੀਆਂ, ਜਾਨੂ ਬੱਸੀਆਂ, ਵਿੱਕੀ ਸਾਹਜਹਾਨਪੁਰ, ਲਖਵਿੰਦਰ ਸਿੰਘ ਕਾਲਾ ਜਲਾਲਦੀਵਾਲ, ਸ਼ਾਮਿਲ ਸਨ






