ਕਿਸਾਨ ਆਗੂ ਨੇ ਕਿਹਾ ਕਿ ਮੋਦੀ ਹਕੂਮਤ ਨੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਉਚ ਅਮੀਰ ਘਰਾਣਿਆਂ ਦੇ ਪੱਖ ਚ ਲਿਆਂਦੇ ਗਏ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਦਿੱਲੀ ਦੇ ਬਾਰਡਰਾਂ ਤੇ 6 ਮਹੀਨੇ ਤੋਂ ਵੀ ਵੱਧ ਸਮਾਂ ਪੂਰਾ ਹੋਣ ਤੇ ਮੋਰਚੇ ਨੂੰ ਹੋਰ ਵੱਧ ਮਜਬੂਤ ਕਰਨ ਲਈ ਬਲਾਕ ਮੁੱਲਾਂਪੁਰ ਦੇ ਦਰਜਣਾਂ ਗੱਡੀਆਂ ਵਿੱਚ ਸਵਾਰ ਸੈਂਕੜੇ ਕਿਸਾਨ ਮਰਦ ਔਰਤਾਂ ਦਾ ਕਾਫਲਾ ਪੂਰੇ ਜੋਸ਼ ਨਾਲ ਅਕਾਸ਼ ਗੁੰਜਾਊ ਨਾਹਰੇ ਮਾਰਦ ਰਵਾਨਾ ਹੋਇਆ।
ਕਿਸਾਨ ਆਗੂ ਨੇ ਕਿਹਾ ਕਿ ਮੋਦੀ ਹਕੂਮਤ ਨੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਉਚ ਅਮੀਰ ਘਰਾਣਿਆਂ ਦੇ ਪੱਖਚ ਲਿਆਂਦੇ ਗਏ ਹਨ।ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮੁਲਕ ਦੀ ਕਿਸਾਨੀ ਅਤੇ ਇਸ ਨਾਲ ਜੁੜੇ ਪੇਸ਼ੇਵਰ ਲੋਕ ਉਜਾੜੇ ਦੇ ਮੂੰਹ ਧੱਕ ਦਿੱਤੇ ਜਾਣਗੇ।ਪਰ ਮੋਦੀ ਸਰਕਾਰ ਆਪਣੇ ਘੁਮੰਡੀ, ਹੰਕਾਰੀ ਅਤੇ ਉੱਚ ਵਪਾਰਕ ਘਰਾਣਿਆਂ ਪੱਖੀ ਰਵੱਈਏ ਕਾਰਨ ਮੁਲਕ ਦੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਕਰਨ ਵਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਉਲਟਾ ਕਰੋਨਾ ਵਾਇਰਸ ਫੈਲਾਉਣ ਦਾ ਠੀਕਰਾ ਅੰਦੋਲਨਕਾਰੀ ਕਿਸਾਨਾਂ ਸਿਰ ਭੰਨਣ ਦੀ ਨਾਪਾਕ ਕੋਸ਼ਿਸ਼ ਕੀਤੀ ਜਾ ਰਹੀ ਹੈ।




