16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਲੈਂਡ ਮਾਰਟਗੇਜ ਬੈਂਕਸ ਕਰਮਚਾਰੀ ਯੂਨੀਅਨ (ਰਜਿ :)ਪੰਜਾਬ ਦੇ ਕਰਮਚਾਰੀ ਗਏ ਸਮੂਹਿਕ ਛੁੱਟੀ...

ਲੈਂਡ ਮਾਰਟਗੇਜ ਬੈਂਕਸ ਕਰਮਚਾਰੀ ਯੂਨੀਅਨ (ਰਜਿ :)ਪੰਜਾਬ ਦੇ ਕਰਮਚਾਰੀ ਗਏ ਸਮੂਹਿਕ ਛੁੱਟੀ ਤੇ ਜਿੱਲ੍ਹਾ ਪੱਧਰੀ ਦਫਤਰਾਂ ਮੂਹਰੇ ਦਿੱਤੇ ਧਰਨੇ

ਮੋਗਾ (8 ਅਕਤੂਬਰ) ਲੈਂਡ ਮਾਰਟਗੇਜ ਬੈਂਕਸ ਕਰਮਚਾਰੀ ਯੂਨੀਅਨ (ਰਜਿ :)ਪੰਜਾਬ ਭਰ ਨੇ 7 ਅਕਤੂਬਰ ਨੂੰ ਸਮੂਹਿਕ ਛੁੱਟੀ ਤੇ ਜਾ ਕੇ ਜਿੱਲ੍ਹਾ ਪੱਧਰੀ ਦਫਤਰਾਂ ਦੇ ਮੂਹਰੇ ਧਰਨੇ ਦਿੱਤੇ ਗਏ ਇਸ ਬਾਰੇ ਜਾਣਕਾਰੀ ਦਿੰਦਿਆਂ ਪਵਿੱਤਰਪਾਲ ਸਿੰਘ ਜਿਲ਼ਾ ਪ੍ਰਧਾਨ ਮੋਗਾ ਨੇ ਦੱਸਿਆ ਕਿ ਮੈਨਜਮੈਂਟ ਨੂੰ ਛੇਵਾਂ ਪੇ ਕਮਿਸ਼ਨ ਲਾਗੂ ਕਰਵਾਉਣ ,ਐਡਵਾਂਸ ਮੈਂਟ ਚਾਲੂ ਕਰਵਾਉਣ,ਬੰਦ ਪ੍ਰਮੋਸ਼ਨ ਚਾਲੂ ਕਰਨ ,ਨਵੀਂ ਭਰਤੀ ਕਰਨ ਬਾਰੇ ਵਾਰ ਵਾਰ ਮੰਗ ਪੱਤਰ ਦਿੱਤੇ ਜਾਣ ਤੇ ਯਾਦ ਕਰਵਾਉਣ ਦੇ ਬਾਵਜ਼ੂਦ ਕੋਈ ਹੱਲ ਨਹੀਂ ਕਢਿਆ ਗਿਆ ਤੇ ਮੈਨਜਮੈਂਟ ਵੱਲੋ ਅੜੀਅਲ ਰੱਵਈਆ ਆਪਣਾ ਕੇ ਸੰਘਰਸ਼ ਨੂੰ ਲੰਬਾ ਲੈ ਕੇ ਜਾਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਅਤੇ 4 ਅਕਤੂਬਰ ਤੋਂ 6 ਅਕਤੂਬਰ ਤੱਕ ਕਲਮ ਛੋੜ ਹੜਤਾਲ ਕਰਨ ਤੋਂ ਬਾਅਦ ਵੀ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਤੇ ਗੱਲ ਬਾਤ ਦਾ ਕੋਈ ਸੱਦਾ ਨਹੀਂ ਦਿੱਤਾ ਜਾ ਰਿਹਾ ਹੈ ,ਇਸੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਹੁਣ ਜਸਵੀਰ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਸਮੂਹਿਕ ਛੁੱਟੀ ਲੈ ਕੇ ਪੰਜਾਬ ਭਰ ਵਿੱਚ ਜਿੱਲ੍ਹਾ ਦਫਤਰਾਂ ਮੂਹਰੇ ਧਰਨੇ ਦਿੱਤੇ ਗਏ ਹਨ ਤੇ ਮੰਗਾ ਮੰਗਣ ਦੀ ਅਪੀਲ ਕੀਤੀ ਗਈ ਹੈ ਅਗਰ ਫੇਰ ਵੀ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਚੰਡੀਗੜ੍ਹ ਮੁੱਖ ਦਫ਼ਤਰ ਮੂਹਰੇ ਧਰਨੇ ਤੇ ਕਲਮ ਛੋੜ ਹੜਤਾਲ ਅਣਮਿਥੇ ਸਮੇਂ ਲਈ ਕੀਤੀ ਜਾ ਸਕਦੀ ਹੈ ਜਿਸਦੀ ਜੁੰਮੇਵਾਰੀ ਹਾਇਰ ਮੈਨਜਮੈਂਟ ਦੀ ਹੋਵੇਗੀ |ਇਸ ਮੌਕੇ ਨਵਜੋਤ ਸਿੰਘ ਸਟੇਟ ਈ ਸੀ ਮੇਂਬਰ ,ਕੁਲਦੀਪ ਸਿੰਘ ਮੰਦਰ ,ਗੁਰਪ੍ਰੀਤ ਸਿੰਘ ਢੋਲੇਵਾਲ ,ਗੁਰਦੀਪ ਸਿੰਘ ਮੋਗਾ ,ਜਗਦੇਵ ਸਿੰਘ ,ਪਵਨ ਪ੍ਰੀਤ ਸਿੰਘ ,ਲਾਭ ਸਿੰਘ ,ਗਮਦੂਰ ਸਿੰਘ ,ਸਤਬੀਰ ਸਿੰਘ ,ਅਮਿਤ ਕੁਮਾਰ ,ਗੌਰਵ ਕੁਮਾਰ ,ਕੁਲਵਿੰਦਰ ਸਿੰਘ ,ਰਮਨ ਦੀਪ ਸਿੰਘ ਆਦਿ ਹਾਜਿਰ ਸਿੰਘ

Today Now News

RELATED ARTICLES
- Advertisment -

POPULAR POSTS