ਫੇਸਬੁੱਕ ਤੇ ਜਾਰੀ ਇਕ ਵੀਡੀਓ ਰਾਹੀਂ ਦਿੱਤੀ ਦਿੱਲੀ ਪੁਲਿਸ ਨੂੰ ਚੇਤਾਵਨੀ

ਨਵੀਂ ਦਿੱਲੀ (ਏਜੇਂਸੀ) : ਫੇਸਬੁੱਕ ਤੇ ਜਾਰੀ ਇਕ ਵੀਡੀਓ ਰਾਹੀਂ 26 ਜਨਵਰੀ ਦੀ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਸਾਬਕਾ ਗੈਂਗਸਟਰ ਲੱਖਾ ਸਿੰਘ ਸਿਧਾਣਾ ਨੇ ਦਿੱਲੀ ਪੁਲਿਸ ਤੇ ਖ਼ੁਫਿਆ ਏਜੰਸੀਆਂ ਨੂੰ ਸ਼ਰੇਆਮ ਚਿਤਾਵਨੀ ਦਿੰਦਿਆਂ 23 ਫਰਵਰੀ ਨੂੰ ਇਕ ਹੋਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰਦਰਸ਼ਨ ਪੰਜਾਬ ਦੇ ਬਠਿੰਡਾ ‘ਚ ਕਰਨ ਦੀ ਗੱਲ ਕਹੀ । ਉਸ ਨੇ ਵੀਡੀਓ ਜਾਰੀ ਕਰ ਕੇ ਇਸ ਪ੍ਰਦਰਸ਼ਨ ‘ਚ ਪੰਜਾਬ ਤੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਲ ਹੋਣ ਨੂੰ ਕਿਹਾ ਹੈ।
ਲੱਖਾ ਸਿੰਘ ਲਗਾਤਾਰ ਵੀਡੀਓ ਜਾਰੀ ਕਰ ਕੇ ਦਿੱਲੀ ਪੁਲਿਸ ਨੂੰ ਚੁਣੌਤੀ ਦੇ ਰਿਹਾ ਹੈ। ਇਸੇ ਲੜੀ ‘ਚ ਲੱਖਾ ਸਿੰਘ ਨੇ ਆਪਣੀ ਫੇਸਬੁੱਕ ‘ਤੇ ਇਕ ਤਾਜ਼ੀ ਵੀਡੀਓ ਅਪਲੋਡ ਕੀਤੀ ਹੈ ਜਿਸ ਵਿਚ ਉਹ ਪੰਜਾਬ ਦੇ ਲੋਕਾਂ ਤੇ ਨੌਜਵਾਨਾਂ ਨੂੰ ਭੜਕਾ ਰਿਹਾ ਹੈ। ਇਸ ਵਿਚ ਉਹ ਕਹਿ ਰਿਹਾ ਹੈ- ’23 ਫਰਵਰੀ ਨੂੰ ਵੱਡੀ ਗਿਣਤੀ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਪਹੁੰਚਣੇ ਚਾਹੀਦੇ ਹਨ। ਬਠਿੰਡਾ ਜ਼ਿਲ੍ਹੇ ਦੇ ਮੇਹਰਾਜ ਪਿੰਡ ‘ਚ ਆਓ, ਓਧਰ ਹੀ ਪ੍ਰਦਰਸ਼ਨ ਰੱਖਿਆ ਗਿਆ ਹੈ। ਆਓ ਮੇਰੇ ਭਰਾਓ ਵੱਡੀ ਗਿਣਤੀ ‘ਚ ਕੋਸ਼ਿਸ਼ ਕਰੀਏ ਤਾਂ ਜੋ ਪਤਾ ਲੱਗੇ ਕਿ ਅਸੀਂ ਕਿਸਾਨ ਅੰਦੋਲਨ ਦੇ ਨਾਲ ਹਾਂ।’





