ਜ਼ਖਮੀ ਜਿਮ ਮਾਲਕ ਨੂੰ ਕੁੱਝ ਲੋਕਾਂ ਨੇ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ ।

ਮੋਗਾ (ਹਰਪਾਲ ਸਹਾਰਨ) : ਕੋਟ ਇੱਸਾ ਖਾਨ ‘ਚ ਇੱਕ ਜਿਮ ਮਾਲਿਕ ਉੱਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ । ਧਰਮਕੋਟ ਰੋਡ ਉੱਤੇ, ਕੋਟ ਇੱਸਾ ਖਾਨ ਵਿੱਚ ਮੁੱਖ ਚੌਕ ਤੋਂ ਥੋੜ੍ਹੀ ਦੂਰੀ ਉੱਤੇ ਜਿਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਉੱਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ । ਜਿਸ ‘ਚ ਜਿਮ ਮਾਲਕ ਦੇ ਦੋਨੋਂ ਪੈਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ।
ਜ਼ਖਮੀ ਜਿਮ ਮਾਲਕ ਨੂੰ ਕੁੱਝ ਲੋਕਾਂ ਨੇ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ । ਪਰਿਵਾਰਕ ਮੈਂਬਰਾਂ ਮੁਤਾਬਿਕ ਹਮਲਾਵਰ ਸਕੋਰਪਿਓ ਗੱਡੀ ‘ਚ ਸਵਾਰ ਹੋ ਕੇ ਆਏ ਸੀ । ਜਿਸ ਤੋਂ ਬਾਅਦ ਉਨ੍ਹਾਂ ਜਿਮ ਮਾਲਕ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟ ਮਾਰ ਵੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ।






