17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਲਕਾਤਾ ਪੁਲਿਸ ਦੀ STF ਟੀਮ ਨੇ 17 ਕਰੋੜ ਦੇ ਨਸ਼ੀਲੇ ਪਦਾਰਥਾਂ ਨਾਲ...

ਕੋਲਕਾਤਾ ਪੁਲਿਸ ਦੀ STF ਟੀਮ ਨੇ 17 ਕਰੋੜ ਦੇ ਨਸ਼ੀਲੇ ਪਦਾਰਥਾਂ ਨਾਲ ਪੰਜ ਲੋਕਾਂ ਨੂੰ ਕੀਤਾ ਗਿ੍ਫ਼ਤਾਰ

ਗਿ੍ਫ਼ਤਾਰ ਮੁਲਜ਼ਮਾਂ ‘ਚ 72 ਸਾਲਾ ਇਕ ਬਜ਼ੁਰਗ ਵੀ ਸ਼ਾਮਲ ਹੈ।

ਕੋਲਕਾਤਾ (ਏਜੇਂਸੀ) : ਕੋਲਕਾਤਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਟੀਮ ਨੇ ਸ਼ਨਿਚਰਵਾਰ ਨੂੰ 17 ਕਰੋੜ ਦੇ ਨਸ਼ੀਲੇ ਪਦਾਰਥਾਂ ਨਾਲ ਪੰਜ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਮੁਲਜ਼ਮਾਂ ‘ਚ 72 ਸਾਲਾ ਇਕ ਬਜ਼ੁਰਗ ਵੀ ਸ਼ਾਮਲ ਹੈ। ਐੱਸਟੀਐੱਫ ਸੂਤਰਾਂ ਅਨੁਸਾਰ ਸ਼ਨਿਚਰਵਾਰ ਨੂੰ ਮੁਖਬਰਾਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਐੱਸਟੀਐੱਫ ਦੀ ਟੀਮ ਨੇ ਕੋਲਕਾਤਾ ਦੇ ਕਾਸ਼ੀਪੁਰ ਇਲਾਕੇ ‘ਚ ਛਾਪੇਮਾਰੀ ਕੀਤੀ। ਉਥੇ ਦੋ ਗੱਡੀਆਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ‘ਚੋਂ 17 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ। ਦੋ ਗੱਡੀਆਂ ‘ਚ ਪੰਜ ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਦੋ ਮਾਲਦਾ ਜ਼ਿਲ੍ਹੇ, ਦੋ ਮਣੀਪੁਰ ਦੇ, ਜਦਕਿ 72 ਸਾਲਾ ਬਜ਼ੁਰਗ ਅਸਾਮ ਦੀ ਰਹਿਣ ਵਾਲੀ ਹੈ। ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਐੱਸਟੀਐੱਫ ਨੂੰ ਸ਼ੱਕ ਹੈ ਕਿ ਇਸ ਪਿੱਛੇ ਕਿਸੇ ਵੱਡੇ ਨਸ਼ਾ ਸਮੱਗਲਰ ਗਿਰੋਹ ਦਾ ਹੱਥ ਹੈ। ਗਿ੍ਫ਼ਤਾਰ ਲੋਕਾਂ ਕੋਲੋਂ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਸਾਥੀਆਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੰਗਾਲ ‘ਚ ਕਿੱਥੇ-ਕਿੱਥੇ ਉਹ ਨਸ਼ਾ ਸਪਲਾਈ ਕਰਦੇ ਸਨ, ਇਸ ਬਾਰੇ ਵੀ ਜਾਣਕਾਰੀ ਜੁਟਾਈ ਜਾ ਰਹੀ ਹੈ। ਲਾਕਡਾਊਨ ‘ਚ ਿਢੱਲ ਮਿਲਣ ਤੋਂ ਬਾਅਦ ਨਸ਼ਾ ਸਮੱਗਲਿੰਗ ਮੁੜ ਤੇਜ਼ ਹੋਣ ਲੱਗੀ ਹੈ। ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਇਸ ‘ਤੇ ਨਜ਼ਰ ਰੱਖ ਰਹੀਆਂ ਹਨ। ਕੋਲਕਾਤਾ ਤੋਂ ਇਲਾਵਾ ਬੰਗਾਲ ਦੇ ਮਰਸ਼ੀਦਾਬਾਦ ਤੇ ਮਾਲਦਾ ਜ਼ਿਲਿ੍ਹਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ ਇਸ ਤਰ੍ਹਾਂ ਦੇ ਮਾਮਲੇ ਜ਼ਿਆਦਾ ਵੇਖੇ ਜਾਂਦੇ ਹਨ।

Today Now News

RELATED ARTICLES
- Advertisment -

POPULAR POSTS