ਖੰਨਾ, 22ਅਪ੍ਰੈਲ (ਪਰਮਜੀਤ ਸਿੰਘ ਧੀਮਾਨ)- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਮੈਬਰਾਂ ਨੇ ਨੇੜਲੇ ਪਿੰਡ ਅਸਗਰੀਪੁਰ ਵਿਖੇ ਅੱਗ ਨਾਲ ਸੜੀ ਕਣਕ ਦੇ ਮੁਆਵਜ਼ੇ ਲਈ ਐਸ.ਡੀ.ਐਮ ਖੰਨਾ ਨੂੰ ਮੰਗ ਪੱਤਰ ਮੰਗ ਪੱਤਰ ਸੌਂਪਿਆ ਕਿਹਾ ਕਿ ਇਸ ਵਾਰ ਪੰਜਾਬ ਵਿਚ ਕਣਕਾਂ ਸਾੜਨ ਨਾਲ ਕਾਫ਼ੀ ਵੱਡਾ ਏਰੀਆ ਪ੍ਰਭਾਵਿਤ ਹੋਇਆ ਹੈ ਅਤੇ ਫ਼ਸਲਾਂ ਦਾ ਝਾੜ ਵੀ ਘੱਟਣ ਕਾਰਨ ਕਿਸਾਨਾਂ ਤੇ ਭਾਰੀ ਵਜ਼ਨ ਪਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਪੀੜ੍ਹਤ ਪਰਿਵਾਰਾਂ ਨੂੰ ਫੌਰੀ ਮੁਆਵਜ਼ਾ ਦਿੱਤਾ ਜਾਵੇ ਅਤੇ ਘੱਟ ਝਾੜ ਦਾ ਵੀ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਸਰਕਾਰਾਂ ਕੋਈ ਉੱਕਾ ਧਿਆਨ ਨਹੀਂ ਕਰਦੀਆਂ ਜਿਸ ਖਾਤਰ ਕਿਸਾਨਾਂ ਨੂੰ ਵੱਡੇ ਵੱਡੇ ਧਰਨਿਆਂ ਤੇ ਲਗਾਤਾਰ ਬੈਠਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜਿਵੇਂ ਕਿ ਪਿਛਲੇ ਸਾਲ ਤੋਂ ਲੱਗੀ ਅੱਗ ਦੇ ਮੁਆਵਜ਼ੇ ਵੀ ਕਿਸਾਨਾਂ ਨੂੰ ਹਾਲੇ ਤੱਕ ਨਹੀਂ ਮਿਲੇ, ਕਿਸਾਨਾਂ ਨੇ ਡੀਸੀ, ਏਡੀਸੀ, ਐਸਡੀਐਮ ਦਫ਼ਤਰਾਂ ਅੱਗੇ ਵਾਰ ਵਾਰ ਧਰਨੇ ਮੁਜ਼ਾਹਰੇ ਤੇ ਮੰਗ ਪੱਤਰ ਦੇ ਕੇ ਕਈ ਵਾਰ ਮੰਗ ਕੀਤੀ ਗਈ ਪ੍ਰਤੂੰ ਪ੍ਰਸ਼ਾਸਨ ਨੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਅਤੇ ਕਰਜ਼ੇ ਦੇ ਸਤਾਏ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ, ਜਿਸ ਦੀ ਪੰਜਾਬ ਵਿਚ ਲੜੀ ਲੱਗੀ ਹੋਈ ਹੈ। ਇਸ ਮੌਕੇ ਸੁਦਾਗਰ ਸਿੰਘ ਘੁਡਾਣੀ, ਜਸਵੀਰ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਇਕਬਾਲ ਸਿੰਘ, ਰਛਪਾਲ ਸਿੰਘ, ਸ਼ਨਦੀਪ ਸਿੰਘ ਆਦਿ ਹਾਜ਼ਰ ਸਨ।





