ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਜੋੜ ਮੇਲੇ, ਕਿਸਾਨਾਂ ਦੇ ਸੰਘਰਸ ਦੀ ਜਿੱਤ ਅਤੇ ਸਮੁੱਚੇ ਪੰਜਾਬ ਦੇ ਪਰਿਵਾਰਾਂ ਦੀ ਤੰਦਰੁਸਤੀ ਦੇ ਮੱਧੇਨਜ਼ਰ ਕੀਤਾ ਉਪਰਾਲਾ

ਬਰਨਾਲਾ (ਕਰਨਪਰੀਤ ਧੰਦਰਾਲ) : ਦਸਮੇਸ ਪਿਤਾ ਸ੍ਹੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੇ ਚੱਲ ਰਹੇ ਸਹੀਦੀ ਜੋੜਮੇਲੇ ਅਤੇ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ ਦੇ ਇੱਕ ਮਹੀਨਾਂ ਹੋਣ ਤੇ ਉਨ੍ਹਾਂ ਦੀ ਜਿੱਤ ਅਤੇ ਸਮੁੱਚੇ ਪੰਜਾਬ ਦੇ ਪਰਿਵਾਰਾਂ ਦੀ ਤੰਦਰੁਸਤੀ ਦੇ ਮੱਧੇਨਜ਼ਰ ਰੀਟਾ ਮਹੰਤ ਵੱਲੋਂ ਆਪਣੀ ਗੁਰੂ ਸਿੰਮੀ ਮਹੰਤ ਦੀ ਪ੍ਹੇਰਨਾ ਸਦਕਾ ਆਪਣੀ ਮਨੋਭਾਵਨਾਂ ਤਹਿਤ ਰਾਹਗੀਰਾਂ ਲਈ ਵਾਰਡ ਨੰਬਰ 18 ਵਿੱਚ ਚਾਹ ਪਕੋੜਿਆਂ ਰਸਾਂ ਦੇ ਪੈਕਟਾਂ ਦਾ ਲੰਗਰ ਲਾਇਆ ਗਿਆ। ਇਸ ਸਬੰਧੀ ਗੱਲ ਕਰਦਿਆਂ ਰੀਟਾ ਮਹੰਤ ਨੇਂ ਦੱਸਿਆ ਕਿ ਜਾਲਮਾਂ ਨਾਲ ਲੋਹਾ ਲੈਂਦਿਆਂ ਸਰਬੰਸਦਾਨੀ ਦਸਮੇਸ ਪਿਤਾ ਜੀ ਨੇਂ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾ ਦਿੱਤਾ ਸੀ ਜਿਸ ਨੂੰ ਯਾਦ ਕਰਦਿਆਂ ਅਤੇ ਬੱਚਿਆਂ ਦੇ ਪਰਿਵਾਰਾਂ ਦੀ ਤੰਦਰੁਸਤੀ ਨਾਲ ਸਾਡੀ ਕ੍ਰਿੰਨਰਾਂ ਦੀ ਰੋਜੀ ਰੋਟੀ ਜੁੜੀ ਹੋਈ ਹੈ ਕਿਸਾਨੀ ਸੰਘਰਸ ਫਤਿਹ ਹੋਵੇ ਤੇ ਹਰ ਘਰ ਵਿੱਚ ਲੋਹੜੀਆਂ ਖੁਸੀਆਂ ਹੋਣ ਉਸੇ ਸ਼ਰਧਾ ਭਾਵਨਾਂ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬਾਬਾ ਹਰਮਨ ,ਬਿੱਟੂ ਸਿੰਘ ,ਸੁਨੀਲ ਕੁਮਾਰ ,ਨੌਲੂ ਰਾਮ ,ਕਾਲੂ ਸਿੰਘ ,ਜੱਸੀ ਗਿੱਲ, ਜਸਪਰੀਤ ਜੱਸ ,ਰਿੰਕਾ, ਮਨੀ ਆਦਿ ਨੇਂ ਸੇਵਾ ਨਿਭਾਈ






