17.4 C
Chandigarh

TODAY NOW NEWS

Friday, March 20, 2026
HomeBREAKING NEWSਆਰਟੀਆਈ ਐਕਟੀਵਿਸਟ ਨੂੰ ਜਾਨੋਂ ਮਾਰਨ ਦੀ ਧਮਕੀ

ਆਰਟੀਆਈ ਐਕਟੀਵਿਸਟ ਨੂੰ ਜਾਨੋਂ ਮਾਰਨ ਦੀ ਧਮਕੀ

ਜਲੰਧਰ : ਆਰਟੀਆਈ ਐਕਟੀਵਿਸਟ ਸਿਮਰਨਜੀਤ ਸਿੰਘ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਧਮਕੀ ਭਰਿਆ ਫੋਨ ਆਇਆ ਜਿਸ ‘ਚ ਉਸ ਨੇ ਸਿਮਰਨਜੀਤ ਸਿੰਘ ਨੂੰ ਧਮਕੀ ਦਿੱਤੀ ਹੈ ਕਿ ਉਹ 66 ਫੁੱਟੀ ਰੋਡ ਦੀ ਇਮਾਰਤ ਦੇ ਬਿਆਨੇ ਦੀ ਕਾਪੀ ਫਾੜ ਦੇਵੇ ਤੇ ਧਨਾਲ ਪਿੰਡ ‘ਚ ਜਿਹੜੀ ਪੁੱਡਾ ਦੀ ਸ਼ਿਕਾਇਤ ਵੀ ਕੀਤੀ ਹੈ ਉਹ ਵਾਪਸ ਲੈ ਲਵੇ। ਜਦੋਂ ਸਿਮਰਨਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਕੋਈ ਵੀ ਸ਼ਿਕਾਇਤ ਵਾਪਸ ਨਹੀਂ ਲਵੇਗਾ ਤਾਂ ਅਨਮੋਲ ਬਿਸ਼ਨੋਈ ਗੁੱਸੇ ‘ਚ ਆ ਗਿਆ ਤੇ ਉਸ ਨੂੰ ਧਮਕੀ ਦਿੱਤੀ ਹੁਣ ਗੋਲੀਆਂ ਦੀ ਆਵਾਜ਼ ਤੇਨੂੰ ਸੁਣਾਈ ਦੇਵੇਗੀ। ਸਿਮਰਨਜੀਤ ਸਿੰਘ ਨੇ ਕਿਹਾ ਕਿ ਜੇ ਗੋਲੀ ਮਾਰਨੀ ਹੈ ਤਾਂ ਪਿੱਠ ‘ਤੇ ਨਾ ਮਾਰੇ ਸਾਹਮਣਿਓਂ ਵਾਰ ਕਰੇ। ਇੰਨਾ ਕਹਿਣ ਤੋਂ ਬਾਅਦ ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣਾਉਂਦੇ ਹੋਏ ਫੋਨ ਬੰਦ ਕਰ ਦਿੱਤਾ। ਸਿਮਰਨਜੀਤ ਸਿੰਘ ਨੇ ਇਸ ਦੀ ਸ਼ਿਕਾਇਤ ਆਈਜੀ ਗੁਰਪ੍ਰਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਮੁਹਾਲੀ ਨੂੰ ਫੋਨ ‘ਤੇ ਦਿੱਤੀ। ਜਦੋਂ ਸਿਮਰਨਜੀਤ ਸਿੰਘ ਨੇ ਆਈਜੀ ਗੁਰਪ੍ਰਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਰਿਕਾਰਡਿੰਗ ਭੇਜਣ ਲਈ ਕਿਹਾ ਜਦੋਂ ਰਿਕਾਰਡਿੰਗ ਭੇਜੀ ਤਾਂ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ।

Today Now News

RELATED ARTICLES
- Advertisment -

POPULAR POSTS