ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਇੱਕ ਸਾਲ ਤੋਂ ਓ.ਪੀ.ਡੀ. ਸੀ ਬੰਦ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੋਰੋਨਾ ਮਹਾਂਮਾਰੀ ਦੌਰਾਨ ਤਕਰੀਬਨ ਇੱਕ ਸਾਲ ਤੋਂ ਬੰਦ ਪਏ ਜਿ਼ਲ੍ਹਾ ਨਸ਼ਾ ਛੁਡਾਓ ਕੇਂਦਰ ਮਾਨਸਾ ਐਟ ਖਿਆਲਾ ਕਲਾਂ ਨੂੰ ਮੁੜ ਸ਼ੁ਼ੁਰੂ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਜਿ਼ਲ੍ਹਾ ਨਸ਼ਾ ਛੁਡਾਊ ਕੇਂਦਰ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ 1 ਡਾਕਟਰ, 1 ਸਾਇਕੈਟਰਿਸਟ ਸ਼ੋਸ਼ਲ ਵਰਕਰ, 4 ਸਟਾਫ਼ ਨਰਸ ਮੇਲ, 2 ਵਾਰਡ ਅਟੈਂਡੈਂਟ, 4 ਸਕਿਉਰਟੀ ਗਾਰਡ, 1 ਕੁੱਕ ਅਤੇ 2 ਸਵੀਪਰ ਸਟਾਫ਼ ਤਾਇਨਾਤ ਹਨ।
ਡਾ. ਸ਼ਵੀ ਬਜਾਜ ਸਾਇਕੈਟਰਿਸਟ ਇੰਚਾਰਜ ਨਸ਼ਾ ਛੁਡਾਓ ਕੇਂਦਰ ਵੱਲੋਂ ਦੁਬਾਰਾ ਓ.ਪੀ.ਡੀ/ਆਈ.ਪੀ.ਡੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਨਸ਼ੇ ਦੀ ਗ੍ਰਿਫ਼ਤ *ਚ ਆ ਚੁੱਕੇ ਕਿਸੇ ਵੀ ਵਿਅਕਤੀ ਨੂੰ ਨਸ਼ਾ ਛੁਡਾਉਣ ਲਈ ਇਸ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਨਾਲ ਨਸ਼ੇ ਦੀ ਬੁਰੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।





