16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਖੇਮਕਰਨ ਪੁਲੀਸ ਦੀ ਇੰਟਰਨੈਸ਼ਨਲ ਸਮਗਲਰਾਂ ਖ਼ਿਲਾਫ਼ ਕਾਰਵਾਈ : 18 ਖ਼ਿਲਾਫ਼ ਮਾਮਲਾ ਦਰਜ,...

ਖੇਮਕਰਨ ਪੁਲੀਸ ਦੀ ਇੰਟਰਨੈਸ਼ਨਲ ਸਮਗਲਰਾਂ ਖ਼ਿਲਾਫ਼ ਕਾਰਵਾਈ : 18 ਖ਼ਿਲਾਫ਼ ਮਾਮਲਾ ਦਰਜ, 3 ਕਾਬੂ

ਖੇਮਕਰਨ ਬੱਸ ਸਟੈਂਡ ਤੇ ਨਾਕਾਬੰਦੀ ਦੌਰਾਨ ਖੇਮਕਰਨ ਪੁਲਿਸ ਵੱਲੋਂ ਬਰਾਮਦ ਕੀਤੀ ਗਈ 110 ਗ੍ਰਾਮ ਹੈਰੋਇਨ

ਤਰਨਤਾਰਨ (ਜਸਬੀਰ ਸਿੰਘ) : ਜ਼ਿਲ੍ਹਾ ਤਰਨਤਾਰਨ ਦੀ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਅੱਜ ਵੱਡੀ ਕਾਰਵਾਈ ਕਰਦੇ ਇੰਟਰਨੈਸ਼ਨਲ ਪੱਧਰ ਦੇ 18 ਸਮਗਲਰਾਂ ਖਿਲਾਫ ਮਾਮਲਾ ਦਰਜ ਕਰ 3 ਨੂੰ ਕੀਤਾ ਕਾਬੂ 110 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਥਾਣਾ ਖੇਮਕਰਨ ਦੀ ਪੁਲੀਸ ਵੱਲੋਂ ਅੱਜ ਖੇਮਕਰਨ ਬੱਸ ਸਟੈਂਡ ਤੇ ਨਾਕਾਬੰਦੀ ਕੀਤੀ ਹੋਈ ਕਿ ਇਤਲਾਹ ਮਿਲੀ ਕੁਝ ਇੰਟਰਨੈਸ਼ਨਲ ਪੱਧਰ ਦੇ ਸਮਗਲਰ ਇਲਾਕੇ ਵਿਚ ਘੁੰਮ ਰਹੇ ਹਨ ਜਿਸਦੇ ਪੁਲੀਸ ਨੇ ਕਾਰਵਾਈ ਕਰ ਇੰਟਰਨੈਸ਼ਨਲ ਪੱਧਰ ਦੇ 18 ਸਮਗਲਰਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ 3 ਨੂੰ ਕਾਬੂ ਕਰ ਲਿਆ। ਪੁਲੀਸ ਵੱਲੋਂ ਦੱਸਿਆ ਗਿਆ ਕਿ ਇਹ ਸਮਗਲਰ ਜਿਨ੍ਹਾਂ ਪਾਸ ਪਾਕਿਸਤਾਨੀ ਸਿੱਮਾਂ ਹਨ ਅਤੇ ਇਹ ਭਾਰਤੀ ਕਰੰਸੀ ਪਾਕਿਸਤਾਨ ਭੇਜਦੇ ਹਨ ਅਤੇ ਇਸਦੇ ਬਦਲੇ ਇਹ ਪਾਕਿਸਤਾਨ ਤੋਂ ਅਫੀਮ,ਸਮੈਕ,ਹੈਰੋਇਨ,ਜਾਅਲੀ ਭਾਰਤੀ ਕਰੰਸੀ ਅਤੇ ਨਾਜਾਇਜ਼ ਹਥਿਆਰ ਪਾਕਿਸਤਾਨ ਤੋਂ ਮੰਗਵਾਉਂਦੇ ਹਨ ਅਤੇ ਪਾਕਿਸਤਾਨ ਆਉਣ ਜਾਣ ਦਾ ਕੰਮ ਕਰਦੇ ਹਨ ਪੁਲੀਸ ਨੇ ਇਨ੍ਹਾਂ ਸਮਗਲਰਾਂ ਵਿਚ ਛੱਤਰਪਾਲ ਸਿੰਘ ਵਾਸੀ ਰਾਮੂਵਾਲ, ਗੁਰਵਿੰਦਰ ਸਿੰਘ ਵਾਸੀ ਰਾਮੂਵਾਲ, ਪ੍ਰੇਮ ਸਿੰਘ ਵਾਸੀ ਰਾਮੂਵਾਲ, ਸਰਵਣ ਸਿੰਘ ਵਾਸੀ ਮਹਿੰਦੀਪੂਰ, ਕਾਰਜ ਸਿੰਘ ਵਾਸੀ ਮਹਿੰਦੀਪੂਰ, ਬਲਵਿੰਦਰ ਸਿੰਘ ਵਾਸੀ ਮਹਿੰਦੀਪੂਰ, ਸੁਖਦੇਵ ਸਿੰਘ ਵਾਸੀ ਮਹਿੰਦੀਪੂਰ, ਧਰਮਿੰਦਰ ਸਿੰਘ ਵਾਸੀ ਮਹਿੰਦੀਪੂਰ, ਕੁਲਵੰਤ ਸਿੰਘ ਮਹਿੰਦੀਪੂਰ, ਚਮਕੌਰ ਸਿੰਘ ਮਹਿੰਦੀਪੂਰ, ਦਲਜਿੰਦਰ ਸਿੰਘ ਵਾਸੀ ਰੱਤੋਕੇ, ਸਤਿੰਦਰਪਾਲ ਸਿੰਘ ਵਾਸੀ ਰੱਤੋਕੇ, ਸੁੱਖਪਾਲ ਸਿੰਘ ਵਾਸੀ ਖੇਮਕਰਨ, ਸ਼ਮਸ਼ੇਰ ਸਿੰਘ ਵਾਸੀ ਖੇਮਕਰਨ,ਸਤਨਾਮ ਸਿੰਘ ਵਾਸੀ ਚੱਕਵਾਲੀਆਂ,ਮੱਘਰ ਸਿੰਘ ਵਾਸੀ ਰੱਤੋਕੇ, ਗੁਰਲਾਲ਼ ਸਿੰਘ ਵਾਸੀ ਦੂਹਲ ਕੋਹਨਾ, ਰਣਜੋਧ ਸਿੰਘ ਵਾਸੀ ਮਹਿੰਦੀਪੂਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਚਮਕੌਰ ਸਿੰਘ, ਸ਼ਮਸ਼ੇਰ ਸਿੰਘ,ਸਤਨਾਮ ਸਿੰਘ ਨੂੰ ਕਾਬੂ ਇਨ੍ਹਾਂ ਦੇ ਕਬਜੇ ਵਿਚੋਂ 110 ਗ੍ਰਾਮ ਹੈਰੋਇਨ ਬਰਾਮਦ ਕਰ ਇਨ੍ਹਾਂ ਖ਼ਿਲਾਫ਼ ਮੁਕੱਦਮਾ ਨੰਬਰ 12 ਧਾਰਾ 411,414,489 ਏ 489 ਬੀ 489 ਸੀ 489 ਡੀ ਐਨਡੀਪੀਐੱਸ ਐਕਟ 25,54,59 ਅਸਲਾ ਐਕਟ 14 ਐਫ਼ ਐਕਟ 1946 ਅਤੇ 3,34,20 ਆਈ ਪੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਇਨ੍ਹਾਂ ਨੂੰ ਅੱਜ ਪੱਟੀ ਦੀ ਅਦਾਲਤ ਵਿਚ ਪੇਸ਼ ਕਰਵਾਇਆ ਜਿੱਥੇ ਪੁਲੀਸ ਨੂੰ ਇਨ੍ਹਾਂ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਹੋਰ ਪੁੱਛਗਿੱਛ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS