16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖੱਤਰੀ ਸਭਾ ਰਜਿ: ਬਰਨਾਲਾ ਦੀ ਮੀਟਿੰਗ ਖੱਤਰੀ ਸਭਾ ਦੇ ਸੂਬਾ ਵਾਇਸ ਪ੍ਰਧਾਨ...

ਖੱਤਰੀ ਸਭਾ ਰਜਿ: ਬਰਨਾਲਾ ਦੀ ਮੀਟਿੰਗ ਖੱਤਰੀ ਸਭਾ ਦੇ ਸੂਬਾ ਵਾਇਸ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਦੀ ਦੇਖਰੇਖ ਹੇਠ ਹੋਈ

ਦੋ ਸਾਲ ਤੋਂ ਸ਼ਹਿਰੀ ਪ੍ਰਧਾਨ ਦੀ ਸੇਵਾ ਨਿਭਾਅ ਰਹੇ ਨਰਿੰਦਰ ਚੋਪੜਾ ਵਲੋਂ ਆਪਣੀ ਸੇਵਾ ਤੋਂ ਆਜ਼ਾਦ ਹੋਣ ਦੀ ਇੱਛਾ ਜਤਾਈ ਗਈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਖੱਤਰੀ ਸਭਾ ਰਜਿ: ਬਰਨਾਲਾ ਦੀ ਮੀਟਿੰਗ ਖੱਤਰੀ ਸਭਾ ਦੇ ਸੂਬਾ ਵਾਇਸ ਪ੍ਰਧਾਨ ਰਾਮ ਕੁਮਾਰ ਸੋਬਤੀ ਅਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਖੱਤਰੀ ਦੀ ਦੇਖਰੇਖ ਹੇਠ ਭਗਤ ਮੋਹਨ ਲਾਲ ਸੇਵਾ ਕਮੇਟੀ ਵਾਟਿਕਾ ਰਾਮਬਾਗ ਰੋਡ ਬਰਨਾਲਾ ਵਿਖੇ ਹੋਈ | ਜਿਸ ਵਿਚ ਦੋ ਸਾਲ ਤੋਂ ਸ਼ਹਿਰੀ ਪ੍ਰਧਾਨ ਦੀ ਸੇਵਾ ਨਿਭਾਅ ਰਹੇ ਨਰਿੰਦਰ ਚੋਪੜਾ ਵਲੋਂ ਆਪਣੀ ਸੇਵਾ ਤੋਂ ਆਜ਼ਾਦ ਹੋਣ ਦੀ ਇੱਛਾ ਜਤਾਈ ਗਈ | ਜਿਸ ਤੋਂ ਬਾਦ ਖੱਤਰੀ ਸਭਾ ਦੇ ਮੈਂਬਰਾਂ ਵਲੋਂ ਸਰਬਸੰਮਤੀ ਦੇ ਨਾਲ ਸਮਾਜ ਸੇਵੀ ਰਾਜੀਵ ਵਰਮਾ ਰਿੰਪੀ ਨੂੰ ਪ੍ਰਧਾਨ, ਰਿਟਾਇਰ ਮੈਨੇਜਰ ਐਫ.ਸੀ.ਆਈ ਦੀਪਕ ਦੁੱਗਲ ਨੂੰ ਜਨਰਲ ਸਕੱਤਰ, ਡਾ: ਰਾਕੇਸ਼ ਕੁਮਾਰ ਨੋਨੀ ਨੂੰ ਜੁਆਇੰਟ ਸੈਕਟਰੀ, ਰਾਕੇਸ਼ ਦਾਨੀਆ ਨੂੰ ਖ਼ਜ਼ਾਨਚੀ ਅਤੇ ਦਰਸ਼ਨ ਵਰਮਾ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ | ਨਵ- ਨਿਯੁਕਤ ਪ੍ਰਧਾਨ ਰਾਜੀਵ ਵਰਮਾ ਰਿੰਪੀ ਨੇ ਕਿਹਾ ਕਿ ਖੱਤਰੀ ਸਭਾ ਵਲੋਂ ਜ਼ਰੂਰਤਮੰਦਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਛੇਤੀ ਹੀ ਇਕ ਦਫ਼ਤਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਨੂੰ ਕੇ.ਸੀ. ਰੋਡ ਗਲੀ ਨੰਬਰ 12 ਦੇ ਨਜ਼ਦੀਕ ਕਲਾਸਿਕ ਟਾਵਰ ਐਜੂਕੇਸ਼ਨ ਪੁਆਇੰਟ ਵਾਲੀ ਗਲੀ ਵਿਚ ਖੋਲਿ੍ਹਆ ਜਾ ਰਿਹਾ ਹੈ | ਜਲਦ ਹੀ ਔਰਤਾਂ ਦੀਆਂ ਸਮੱਸਿਆ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਹਿਲਾ ਵਿੰਗ ਦਾ ਵੀ ਗਠਨ ਕੀਤਾ ਜਾਵੇਗਾ | ਮੀਟਿੰਗ ਦੌਰਾਨ ਸ੍ਰੀ ਰਾਮ ਨੌਮੀ ਉਤਸਵ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਉਣ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਸਰਪ੍ਰਸਤ ਨਰਿੰਦਰ ਚੋਪੜਾ, ਯੂਥ ਪੰਜਾਬ ਵਾਇਸ ਪ੍ਰਧਾਨ ਵਰੁਣ ਵੱਤਾ, ਜ਼ਿਲ੍ਹਾ ਯੂਥ ਪ੍ਰਧਾਨ ਸੰਦੀਪ ਜੇਠੀ, ਸ਼ਹਿਰੀ ਯੂਥ ਪ੍ਰਧਾਨ ਸੋਨੂ ਉੱਪਲ, ਸੰਜੀਵ ਬਿੱਟੂ, ਸ਼ਿਵ ਕੁਮਾਰ ਵੱਤਾ, ਜਗਰੂਪ ਚੰਦ ਮੈਂਗੀ, ਰਾਜਿੰਦਰ ਪਾਲ ਵਰਮਾ, ਮਹਿੰਦਰ ਜੇਠੀ, ਜੀਵਨ ਜੇਠੀ, ਰਾਕੇਸ਼ ਕੁਮਾਰ, ਵਰਿੰਦਰ ਕੁਮਾਰ ਕਾਲ਼ਾ, ਵਰਿੰਦਰ ਜੇਠੀ, ਸੁਖਦੇਵ ਲੋਟਾਵਾ, ਰਮਨ ਵਰਮਾ, ਅਸ਼ੋਕ ਪੁਰੀ, ਪਵਨ ਕੁਮਾਰ ਧੀਰ, ਦਰਸ਼ਨ ਲਾਲ ਵਰਮਾ, ਗੁਰਮੇਲ ਸਿੰਘ, ਗੁਰਮੀਤ ਸਿੰਘ, ਤੇਜਵੰਤ ਰਾਜ ਚੋਪੜਾ, ਗੋਪਾਲ ਦਾਨੀਆ, ਪਵਨ ਲਹੋਰੀਆ, ਭਾਰਤ ਭੂਸ਼ਣ ਕੌਸ਼ਲ, ਨਿਪੁਣ ਕੌਸ਼ਲ, ਖਗੇਸ਼ ਲੁਟਾਵਾ ਆਦਿ ਹਾਜ਼ਰ ਸਨ |

Today Now News

RELATED ARTICLES
- Advertisment -

POPULAR POSTS