ਡਾਇਰੈਕਟਰ ਬਣ ਕੇ ਗੌਰਵ ਬੱਬਾ ਨੇ ਖੱਤਰੀ ਸਮਾਜ ਦਾ ਗੌਰਵ ਵਧਾਇਆ ਹੈ- ਵਿਜੇ ਧੀਰ

ਮੋਗਾ (ਹਰਪਾਲ ਸਿੰਘ ਸਹਾਰਨ) ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਖੱਤਰੀ ਸਭਾ ਦੇ ਮੁੱਖ ਸਲਾਹਕਾਰ ਪੁਲਿਸ ਇੰਸਪੈਕਟਰ ਸੁਰਿੰਦਰ ਕੁਮਾਰ ਚੌਪੜਾ ਦੇ ਸਪੁੱਤਰ ਗੌਰਵ ਬੱਬਾ ਨੂੰ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਵਿਚ ਡਾਇਰੈਕਟਰ ਨਿਯੁਕਤ ਕੀਤਾ ਹੈ। ਗੌਰਵ ਬੱਬਾ ਦੇ ਡਾਇਰੈਕਟਰ ਨਿਯੁਕਤ ਹੋਣ ਕਾਰਨ ਮੋਗਾ ਦੇ ਖੱਤਰੀ ਸਮਾਜ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਖੱਤਰੀ ਸਭਾ ਦੇ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿਚ ਅੱਜ ਇਥੇ ਖੱਤਰੀ ਭਵਨ ਵਿੱਚ ਆਯੋਜਿਤ ਇਕ ਸਨਮਾਨ ਸਮਾਰੋਹ ਵਿੱਚ ਡਾਇਰੈਕਟਰ ਗੌਰਵ ਬੱਬਾ ਨੂੰ ਖੱਤਰੀ ਗੌਰਵ ਅਵਾਰਡ ਨਾਲ ਸਨਮਾਨਿਤ ਕੀਤਾ। ਗੌਰਵ ਬੱਬਾ ਦਾ ਖੱਤਰੀ ਗੌਰਵ ਅਵਾਰਡ ਉਨ੍ਹਾਂ ਦੇ ਮਾਤਾ ਪਿਤਾ ਸੁਰਿੰਦਰ ਕੁਮਾਰ ਚੌਪੜਾ, ਸੁਨੀਤਾ ਚੌਪੜਾ ਅਤੇ ਉਨ੍ਹਾਂ ਦੀ ਪਤਨੀ ਯੂਰੀ ਨੇ ਪ੍ਰਾਪਤ ਕੀਤਾ। ਸਭਾ ਨੇ ਇਸ ਮੌਕੇ ਗੌਰਵ ਬੱਬਾ ਦੇ ਮਾਤਾ ਪਿਤਾ ਸੁਨੀਤਾ ਚੌਪੜਾ ਅਤੇ ਸੁਰਿੰਦਰ ਕੁਮਾਰ ਚੌਪੜਾ ਅਤੇ ਗੌਰਵ ਬੱਬਾ ਦੀ ਧਰਮਪਤਨੀ ਯੂਰੀ ਚੌਪੜਾ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਗੌਰਵ ਬੱਬਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੌਰਵ ਬੱਬਾ ਖੱਤਰੀ ਸਮਾਜ ਦੇ ਇੱਕ ਹੋਣਹਾਰ ਯੁਵਾ ਹਨ ਜਿਨ੍ਹਾਂ ਛੋਟੀ ਉਮਰ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਧੀਰ ਨੇ ਦੱਸਿਆ ਕਿ ਗੌਰਵ ਬੱਬਾ ਯੁਵਾ ਖੱਤਰੀ ਸਭਾ ਦੇ ਚੇਅਰਮੈਨ ਦੇ ਅਹੁਦੇ ਨੂੰ ਵੀ ਸੁਸ਼ੋਭਿਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਬਣ ਕੇ ਗੌਰਵ ਬੱਬਾ ਨੇ ਖੱਤਰੀ ਸਮਾਜ ਦਾ ਨਾਮ ਉੱਚਾ ਕੀਤਾ ਹੈ ਅਤੇ ਖੱਤਰੀ ਸਮਾਜ ਨੂੰ ਉਨ੍ਹਾਂ ਤੇ ਫ਼ਖ਼ਰ ਹੈ। ਇਸ ਮੌਕੇ ਚੀਫ ਪੈਟਰਨ ਇੰਦੂ ਪੁਰੀ ਨੇ ਕਿਹਾ ਕਿ ਗੌਰਵ ਬੱਬਾ ਨੋਜਵਾਨਾਂ ਲੲੀ ਪ੍ਰੇਰਨਾ ਸਰੋਤ ਬਣ ਗਿਆ ਹੈ। ਇਸ ਸਮਾਗਮ ਵਿੱਚ ਸਭਾ ਦੇ ਚੀਫ਼ ਪੈਟਰਨ ਇੰਦੂ ਪੁਰੀ, ਕੇ ਕੇ ਕੌੜਾ, ਪੈਟਰਨ ਪ੍ਰੇਮ ਭੰਡਾਰੀ, ਰਜਿੰਦਰ ਪੁਰੀ ਗੋਇਲ ਟ੍ਰੈਵਲਜ , ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਸਹਿਗਲ, ਰਮੇਸ਼ ਕੁਕੂ, ਵਿਜੇ ਥਾਪਰ, ਰਮੇਸ਼ ਵੋਹਰਾ, ਨਿਸੀ ਰਕੇਸ਼ ਵਿਜ, ਮੁੱਖ ਬੁਲਾਰਾ ਐਮ ਐਲ ਮੋਲੜੀ, ਵਿੱਤ ਸਕੱਤਰ ਭਜਨ ਪ੍ਰਕਾਸ਼ ਵਰਮਾ, ਮੁੱਖ ਸਲਾਹਕਾਰ ਦਰਸ਼ਨ ਧੀਰ, ਨਰੋਤਮ ਪੁਰੀ, ਪਰਸ਼ੋਤਮ ਪੁਰੀ, ਸਾਬਕਾ ਕਾਰਜਕਾਰੀ ਮੈਜਿਸਟ੍ਰੇਟ ਜਸਵੰਤ ਦਾਨੀ, ਰਕੇਸ਼ ਵਰਮਾ, ਕ੍ਰਿਸ਼ਨ ਸੂਦ ਸਾਬਕਾ ਕੌਂਸਲਰ, ਮਹਿਲਾ ਖੱਤਰੀ ਸਭਾ ਸੀਨੀਅਰ ਮੀਤ ਪ੍ਰਧਾਨ ਸੁਮਨ ਮਲਹੋਤਰਾ, ਜਨਰਲ ਸਕੱਤਰ ਸੋਨੀਆ ਢੰਡ, ਪ੍ਰਧਾਨ ਜਨਰਲ ਸਕੱਤਰ ਐਮ ਐਲ ਜੈਦਕਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸਹਿਗਲ, ਮੀਤ ਪ੍ਰਧਾਨ ਰਕੇਸ਼ ਜੈਸਵਾਲ ਬੁਘੀ, ਅਸ਼ੋਕ ਕਾਲੀਆ, ਪ੍ਰਵੀਨ ਕੁਮਾਰ ਸ਼ਰਮਾ, ਕੇਂਦਰ ਕ੍ਰਿਸ਼ਨ ਚੌਧਰੀ, ਸਰਕਾਰੀ ਵਕੀਲ ਕੁਲਦੀਪ ਸਾਹਨੀ, ਸੁਭਾਸ਼ ਉਪਲ, ਚੰਦਰ ਕਾਂਤ ਸਾਹਨੀ ਐਡਵਰਡ, ਤਰਸੇਮ ਚੌਪੜਾ, ਰਜਿੰਦਰ ਕੌਹਲੀ, ਸੁਧੀਰ ਕੋਹਲੀ, ਉਪਦੇਸ਼ ਪਾਸੀ, ਸੋਨੂੰ ਕਕੜ, ਕ੍ਰਿਸ਼ਨ ਚੌਧਰੀ, ਨਰੇਸ਼ ਸੂਰੀ, ਪਵਨ ਚਿੰਗਾਰੀ, ਯੁਵਾ ਖੱਤਰੀ ਸਭਾ ਪ੍ਰਧਾਨ ਗੌਰਵ ਕਪੂਰ, ਸਨੀ ਖੁੱਲਰ ਐਡਵੋਕੇਟ, ਹਰਪ੍ਰੀਤ ਸਿੰਘ ਸਹਿਗਲ, ਚੈਅਰਮੈਨ ਜਗਜੀਵ ਧੀਰ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।






