17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੀ ਰਾਮ ਮੰਦਰ ਨਿਰਮਾਣ ਦੇ ਨੀਂਹ ਪੱਥਰ ਰੱਖੇ ਜਾਣ 'ਤੇ ਖੱਤਰੀ ਸਭਾ...

ਸ਼੍ਰੀ ਰਾਮ ਮੰਦਰ ਨਿਰਮਾਣ ਦੇ ਨੀਂਹ ਪੱਥਰ ਰੱਖੇ ਜਾਣ ‘ਤੇ ਖੱਤਰੀ ਸਭਾ ਨੇ ਮਨਾਇਆ ਉਤਸਵ

ਮੋਗਾ, (ਹਰਪਾਲ ਸਹਾਰਨ) : ਕਰੀਬ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅਯੋਧਿਆ ਵਿਚ ਅੱਜ ਭਗਵਾਨ ਸ੍ਰੀ ਰਾਮ ਜੀ ਦੀ ਜਨਮ ਭੂਮੀ ਤੇ ਆਲੀਸ਼ਾਨ ਮੰਦਰ ਦੇ ਨਿਰਮਾਣ ਦੀ ਨੀਂਹ ਰੱਖੀ ਗਈ ਹੈ। ਦੇਸ਼ ਭਰ ਵਿਚ ਅਤੇ ਵਿਦੇਸ਼ਾਂ ਵਿੱਚ ਕਰੋੜਾਂ ਰਾਮ ਭਗਤਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨੀਂਹ ਪੱਥਰ ਰੱਖੇ ਜਾਣ ਮੌਕੇ ਖੱਤਰੀ ਸਭਾ, ਮਹਿਲਾ ਖੱਤਰੀ ਸਭਾ ਅਤੇ ਯੁਵਾ ਖੱਤਰੀ ਸਭਾ ਨੇ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਖੱਤਰੀ ਭਵਨ ਵਿਖੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਉਤਸਵ ਮਨਾਇਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਚਿੱਤਰ ਤੇ ਫੁੱਲ ਮਾਦਾਵਾਂ ਅਰਪਿਤ ਕੀਤੀਆਂ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਚਿੱਤਰ ਸਨਮੁੱਖ ਨਤਮਸਤਕ ਹੋਏ। ਮੈਂਬਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਮੁੰਹ ਮਿੱਠਾ ਕਰਵਾਇਆ ਅਤੇ ਲੱਡੂ ਅਤੇ ਜਲੇਬੀਆਂ ਵੰਡੀਆਂ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਨਾਮ ਦਾ ਉਦਘੋਸ਼ ਕੀਤਾ। ਅੱਜ ਦੇ ਇਤਿਹਾਸਕ ਪਾਵਨ ਮੌਕੇ ਤੇ ਖੱਤਰੀ ਭਵਨ ਨੂੰ ਰੰਗ ਬਰੰਗੀ ਲਾਈਟਾਂ ਨਾਲ ਸਜਾਇਆ ਗਿਆ ਅਤੇ ਦੀਪਮਾਲਾ ਕੀਤੀ ਗਈ। ਇਸ ਮੌਕੇ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ ਅਤੇ ਖੁਸ਼ੀ ਦਾ ਪਲ ਹੈ। ਉਨ੍ਹਾਂ ਕਿਹਾ ਕਿ ਅੱਜ ਕਰੋੜਾਂ ਰਾਮ ਭਗਤਾਂ ਦਾ 500 ਸਾਲ ਪੁਰਾਣਾ ਸੁਪਨਾ ਸਾਕਾਰ ਹੋਇਆ ਹੈ। ਧੀਰ ਨੇ ਇਸ ਮੌਕੇ ਕਿਹਾ ਕਿ ਭਗਵਾਨ ਸ੍ਰੀ ਰਾਮ ਮਰਿਆਦਾ ਪ੍ਰਸ਼ੋਤਮ ਸਨ ਅਤੇ ਸਮਾਜਿਕ ਬਰਾਬਰੀ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਵੱਲੋਂ ਅਹਲਿਆ ਦਾ ਉਦਾਰ, ਸ਼ਬਰੀ ਨਾਲ ਪ੍ਰਰੇਮ ਅਤੇ ਨਿਸਾਦਗਜ ਨਾਲ ਦੋਸਤੀ ਸਮਾਜਿਕ ਬਰਾਬਰੀ ਦੇ ਬੇਜੋੜ ਉਦਾਹਰਣ ਹਨ। ਧੀਰ ਨੇ ਕਿਹਾ ਕਿ ਅਯੋਧਿਆ ਵਿਚ ਸ਼੍ਰੀ ਰਾਮ ਮੰਦਰ ਸਮਾਜਿਕ ਬਰਾਬਰੀ ਦਾ ਬੇਜੋੜ ਕੇਂਦਰ ਬਣੇਗਾ। ਚੀਫ਼ ਪੈਟਰਨ ਬੋਧਰਾਜ ਮਜੀਠੀਆ ਐਡਵੋਕੇਟ ਨੇ ਕਿਹਾ ਕਿ ਅੱਜ ਇਤਿਹਾਸ ਦਾ ਇੱਕ ਅਜਿਹਾ ਸੁਨਹਿਰੀ ਪੰਨਾ ਲਿਖਿਆ ਗਿਆ ਹੈ ਕਿ ਇਸ ਨੂੰ ਬਾਰ ਬਾਰ ਪੜਨ ਨੂੰ ਮਨ ਕਰੇਗਾ। ਇਸ ਮੌਕੇ ਪਿ੍ਰੰਸੀਪਲ ਸੁਮਨ ਮਲਹੋਤਰਾ ਅੱਜ ਫਿਲਮ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਕਿਹਾ ਕਿ ਜਦ 14 ਸਾਲ ਦਾ ਬਨਵਾਸ ਪੂਰਾ ਕਰਕੇ ਭਗਵਾਨ ਸ੍ਰੀ ਰਾਮ ਅਯੋਧਿਆ ਪਰਤੇ ਸਨ ਤਾਂ ਲੋਕਾਂ ਨੇ ਦੀਪਮਾਲਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਭੂਮੀ ਤੇ ਅਯੋਧਿਆ ਵਿਚ 500 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸ੍ਰੀ ਰਾਮ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਸ ਲਈ ਅੱਜ ਦਾ ਦਿਨ ਵੀ ਦੀਪਮਾਲਾ ਕਰਨ ਦਾ ਦਿਨ ਹੈ।

ਇਸ ਮੌਕੇ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਤੋਂ ਇਲਾਵਾ, ਬੋਧਰਾਜ ਮਜੀਠੀਆ ਐਡਵੋਕੇਟ, ਕੇ ਕੇ ਕੌੜਾ, ਰਜਿੰਦਰ ਪੁਰੀ ਗੋਇਲ ਟ੍ਰੈਵਲਜ, ਕੁਲਦੀਪ ਸਿੰਘ ਸਹਿਗਲ ਪ੍ਰਧਾਨ ਕੈਂਬਰਿਜ ਇੰਟਰਨੈਸ਼ਨਲ ਸਕੂਲ, ਐਮ ਐਲ ਜੈਦਕਾ, ਫਿਲਮ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ, ਮੁੱਖ ਬੁਲਾਰਾ ਐਮ ਐਲ ਮੋਲੜੀ, ਭਜਨ ਪ੍ਰਕਾਸ਼ ਵਰਮਾ, ਮੁੱਖ ਸਲਾਹਕਾਰ ਨਰੋਤਮ ਪੁਰੀ, ਬਲਵੰਤ ਰਾਏ ਧਵਨ ਬਿੱਲੂ, ਰਕੇਸ਼ ਵਰਮਾ, ਸੀਨੀਅਰ ਮੀਤ ਪ੍ਰਧਾਨ ਨਿਸੀ ਰਕੇਸ਼ ਵਿਜ, ਸ਼ਿਵ ਪਲਤਾ, ਰਮੇਸ਼ ਕੁਕੂ, ਪ੍ਰਚਾਰ ਸਕੱਤਰ ਰਕੇਸ਼ ਸਿਤਾਰਾ, ਰਜੇਸ਼ ਕੌਛੜ, ਸੁਧੀਰ ਕੋਹਲੀ, ਪ੍ਰਰੋਫੈਸਰ ਸੁਰੇਸ਼ ਮਲਹੋਤਰਾ, ਪ੍ਰਦੀਪ ਭੰਡਾਰੀ, ਭਾਰਤ ਭੂਸ਼ਨ ਜੈਦਕਾ, ਰਕੇਸ਼ ਜੈਸਵਾਲ ਬੁਘੀ, ਮਨੋਜ ਜੈਸਵਾਲ, ਵਰੁਣ ਜੈਦਕਾ, ਰਮਨ ਮਾਕਰ, ਯੁਵਾ ਖੱਤਰੀ ਸਭਾ ਚੇਅਰਮੈਨ ਜਗਜੀਵ ਧੀਰ, ਵਿਜੇ ਸਹਾਰਨ ਗੋਲਡਨ ਢਾਬਾ, ਵਿਜੇ ਪੁਰੀ, ਸੁਭਾਸ਼ ਉਪਲ, ਪ੍ਰਰੋਮਿਲਾ ਮਨਾਰਾਏ, ਨੀਲਮ ਜੈਦਕਾ, ਪਿ੍ਰੰਸੀਪਲ ਸੁਮਨ ਮਲਹੋਤਰਾ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS