
ਕਪੂਰਥਲਾ : ਨਿਰਮਲ ਸਿੰਘ ਪੰਜਾਬ ਵਿੱਚ ਅਪਰਾਧ ਕਰਨ ਵਾਲਿਆਂ ਦੇ ਹੌਸਲੇ ਏਨੇ ਬੁਲੰਦ ਹੋ ਚੁੱਕੇ ਹਨ ਕਿ ਦਿਨ ਦਿਹਾੜੇ ਹੀ ਵੱਡੀਆਂ ਵਾਰਦਾਤਾਂ ਨੂੰ ਬੇਖੌਫ਼ ਹੋਕੇ ਉਹਨਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਵੱਲੋਂ ਬਲੈਰੋ ਗੱਡੀ ਅਤੇ ਮੋਟਰਸਾਇਕਲ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਬਲੋਰੇ ਚਾਲਕ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ। ਬਲੋਰੋ ਚਾਲਕ ਨਿਰਮਾਣ ਅਧੀਨ ਹਾਈਵੇਅ ਦੇ ਸਰਵੇ ਦਾ ਕੰਮ ਕਰਦਾ ਸੀ।
ਮ੍ਰਿਤਕ ਦੀ ਪਹਿਚਾਣ ਤਰਨਤਾਰਨ ਦੇ ਪਲਵਿੰਦਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਲੁਟੇਰੇ ਜਿਸ ਕਾਰ ਵਿੱਚ ਆਏ ਸਨ ਉਸਦਾ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਲੋਕ ਉੱਥੇ ਇਕੱਠੇ ਹੋਏ ਤਾਂ ਇਹਨਾਂ ਵੱਲੋਂ ਪਿਸਤੋਲ ਦੀ ਨੋਕ ਤੇ ਮੋਟਰਸਾਇਕਲ ਲੁੱਟ ਲਿਆ ਗਿਆ ਤੇ ਕਾਰ ਛੱਡ ਕੇ ਮੋਟਰਸਾਇਕਲ ਤੇ ਫਰਾਰ ਹੋ ਗਏ। ਜਿਸ ਤੋਂ ਬਾਅਦ ਇੱਕ ਲੁਟੇਰਾ ਮੋਟਰਸਾਇਕਲ ਲੈਕੇ ਫਰਾਰ ਹੋ ਗਿਆ ਤੇ ਹਾਲਾਕਿ ਦੋ ਲੁਟੇਰਿਆਂ ਵੱਲੋਂ ਇਸ ਬਲੇਰੋ ਲੁੱਟਣ ਦੇ ਨਾਲ ਵਿਅਕਤੀ ਦੇ ਕਤਲ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਬਲੇਰੋ ਚਾਲਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਮਿ੍ਤਕ ਬਲਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਉਸਦਾ ਭਰਾ ਇੱਕ ਨਿੱਜੀ ਸਰਵੇ ਕੰਪਨੀ ਚਲਾਉਂਦਾ ਹੈ ਜੋ ਰੋਜਾਨਾ ਰੋਡ ਦੇ ਸਰਵੇ ਲਈ ਆਪਣੀ ਪੂਰੀ ਟੀਮ ਨਾਲ ਕਪੂਰਥਲਾ ਆਇਆ ਕਰਦਾ ਸੀ। ਕਰੀਬ 11:30 ਵਜੇ ਜਦੋਂ ਉਹ ਆਪਣੀ ਟੀਮ ਨਾਲ ਸਰਵੇ ਕਰ ਰਿਹਾ ਸੀ ਤਾਂ ਉਸ ਵੇਲੇ ਦੋ ਅਣਪਛਾਤੇ ਵਿਅਕਤੀ ਆਉਦੇ ਬਲਵਿੰਦਰ ਸਿੰਘ ਦੇ ਗੋਲੀ ਮਾਰਕੇ ਉਸਦੀ ਨਿੱਜੀ ਗੱਡੀ ਬਲੈਰੋ ਜਿਸ ਵਿੱਚ ਬਲਵਿੰਦਰ ਆਇਆ ਕਰਦਾ ਸੀ ਉਸਨੂੰ ਖੋਹਕੇ ਫਰਾਰ ਹੋ ਜਾਂਦੇ ਹਨ। ਗੋਲੀ ਲੱਗਣ ਕਾਰਨ ਬਲਵਿੰਦਰ ਸਿੰਘ ਦੀ ਮੌਕੇ ਉਤੇ ਹੀ ਮੋਤ ਹੋ ਗਈ।
ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕਪੂਰਥਲਾ ਵਿੱਚ ਜਗਾ ਜਗਾ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਅਪਰਾਧੀਆਂ ਦੀ ਭਾਲ ਜਾਰੀ ਹੈ ।





