ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦਾ ਕਿਰਦਾਰ ਨਿਭਾ ਚੁੱਕੀ ਹੈ ਕੰਗਨਾ

ਮੁੰਬਈ (ਸਟੇਟ ਬਿਊਰੋ) : ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਤੇ ਬਣਨ ਵਾਲੀ ‘ਚ ਕੰਗਨਾ ਰਣੌਤ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ, ਇੱਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦਾ ਕਿਰਦਾਰ ਨਿਭਾ ਚੁੱਕੀ ਹੈ ਕੰਗਨਾ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ‘ਤੇ ਦੱਸਿਆ ਕਿ ਉਸ ਦੀ ਅਗਲੀ ਫਿਲਮ ਦਾ ਨਾਂ ‘ਐਮਰਜੈਂਸੀ’ ਹੋਵੇਗਾ ਜਿਸ ਦਾ ਉਹ ਨਿਰਦੇਸ਼ਨ ਵੀ ਕਰੇਗੀ। ਉਸ ਨੇ ਲਿਖਿਆ, ‘ਇਕ ਵਾਰ ਫਿਰ ਨਿਰਦੇਸ਼ਕ ਦੀ ਜ਼ਿੰਮੇਵਾਰੀ ਸੰਭਾਲਣ ਲਈ ਖੁਸ਼ ਹਾਂ। ਐਮਰਜੈਂਸੀ ‘ਤੇ ਇਕ ਸਾਲ ਤੋਂ ਵੱਧ ਸਮੇਂ ਤਕ ਕੰਮ ਕਰਨ ਤੋਂ ਬਾਅਦ ਮੈਨੂੰ ਲੱਗਿਆ ਕਿ ਇਸ ਫਿਲਮ ਨੂੰ ਮੇਰੇ ਤੋਂ ਬਿਹਤਰ ਕੋਈ ਹੋਰ ਨਿਰਦੇਸ਼ਤ ਨਹੀਂ ਕਰ ਸਕਦਾ। ਲੇਖਕ ਰਿਤੇਸ਼ ਸ਼ਾਹ ਨਾਲ ਮਿਲ ਕੇ ਕੰਮ ਕਰ ਰਹੀ ਹਾਂ। ਇਸ ਦੇ ਨਿਰਮਾਣ ਲਈ ਮੈਨੂੰ ਜੇ ਦੂਸਰੇ ਪ੍ਰਰਾਜੈਕਟ ਛੱਡਣੇ ਵੀ ਪਏ ਤਾਂ ਮੈਂ ਛੱਡ ਦੇਵਾਂਗੀ। ਇਹ ਸਫਰ ਕਮਾਲ ਦਾ ਹੋਣ ਵਾਲਾ ਹੈ।’ ਕੰਗਨਾ ਨੇ ਇੰਸਟਾਗ੍ਰਾਮ ‘ਤੇ ਐਮਰਜੈਂਸੀ ਫਿਲਮ ਦੀਆਂ ਤਿਆਰੀਆਂ ਦੀ ਝਲਕ ਵੀ ਦਿਖਾਈ ਜਿਸ ਵਿਚ ਉਸ ਦੇ ਚਿਹਰੇ ਨੂੰ ਇੰਦਰਾ ਗਾਂਧੀ ਨਾਲ ਮਿਲਦਾ-ਜੁਲਦਾ ਬਣਾਉਣ ਲਈ ਸਕੈਨ ਕੀਤਾ ਜਾ ਰਿਹਾ ਸੀ।






