ਹਜਾਰਾਂ ਸੰਗਤਾ ਨੇਂ ਰਾਮ ਰਸ ਕੀਰਤਨ ਦਾ ਆਨੰਦ ਲਿਆ

ਬਰਨਾਲਾ (ਕਰਨਪਰੀਤ ਧੰਦਰਾਲ) : ਜੈ ਸ੍ਹੀ ਦੁਰਗਾ ਮਾਤਾ ਮੰਦਿਰ ਗਲੀ ਨੰਬਰ ਸੇਖਾ ਰੋਡ ਬਰਨਾਲਾ ਵਿਖੇ ਦਸੰਬਰ ਤੋਂ ਦਸੰਬਰ ਤੱਕ ਚੱਲ ਰਹੇ ਸ੍ਹੀ ਰਾਮ ਕਥਾ ਅਤੇ ਜਾਗਰਣ ਸਬੰਧੀ ਕਲਸ ਯਾਤਰਾ ਕੱਢੀ ਗਈ ਜਿਸ ਵਿੱਚ ਸੈਂਕੜੇ ਔਰਤਾਂ ਨੇਂ ਇੱਕ ਲਾਲ ਰੰਗ ਦੀਆਂ ਪੁਸ਼ਾਕਾਂ ਪਾ ਕੇ ਤੇ ਸਿਰਾਂ ਤੇ ਕਲਸ ਰੱਖ ਕੇ ਬਜਾਰਾਂ ਵਿੱਚ ਸੋਭਾ ਯਾਤਰਾ ਕੱਢੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਪ੍ਹਬੰਧਕ ਭੈਣ ਗੀਤਾ ਰਾਣੀ ਲੁਧਿਆਣਾ ਪਰੋਮਿਲਾ ਰਾਣੀ ਆੜ੍ਹਤੀਆਂ ਜਗਨਨਾਥ ਗੱਗੀ ਸੀਲਾ ਰਾਣੀ ਨੇਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜਾਗਰਣ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇਂ ਭਾਗ ਲਿਆ ਅਤੇ ਮੁੱਖ ਮਹਿਮਾਨ ਵਜੋਂ ਸਾਬਕਾ ਐਮ.ਸੀ ਜਸਮੇਲ ਡੇਅਰੀ ਵਾਲਾ ਅਤੇ ਬੀਬੀ ਰਾਣੀ ਕੌਰ ਆੜ੍ਹਤੀਆਂ ਜਗਨਨਾਥ ਗੱਗੀ ਵੱਲੋਂ ਜੋਤੀ ਪ੍ਹਚੰਡ ਕੀਤੀ ਗਈ ਜਿਸ ਵਿੱਚ ਮਾਤਾ ਦੇ ਭਜਨਾਂ ਦਾ ਗੁਣਗਾਨ ਕਰਨ ਲਈ ਵਿਸੇਸ ਤੋਰ ਤੇ ਗਾਇਕ ਲਵੀ ਸਰਮਾਂ ਜਾਗਰਣ ਮੰਡਲੀ ਭਵਾਨੀਗੜ੍ਹ ਪੁੱਜੇ ਜਿੰਨ੍ਹਾਂ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਅਗਲੇ ਦਿਨ ਨਾਰਦ ਸਤੀ ਚਰਿੱਤਰ ਪਾਰਵੀ ਜਨਮ ਵਿਵਾਹ ਰਾਮ ਜਨਮ ਮਹੋਤਸਵ ਸੀਤਾ ਰਾਮ ਵਿਆਹ ਪੰਚਵਟੀ ਨਿਵਾਸ ਸੀਤਾਹਰਣ ਸੁਗਰੀਵ ਮਿੱਤਰਤਾ ਲੰਕਾ ਦਹਿਨ ਪੁਲ ਬੰਧਨ ਭਵਿਸਨ ਮਿੱਤਰਤਾ ਅਤੇ ਅਯੁੱਦਿਆ ਰਾਮ ਰਾਜ ਦੀਆਂ ਝਲਕੀਆਂ ਤੋਂ ਇਲਾਵਾ ਰਾਮ ਰਸ ਬਾਣੀ ਦਾ ਪ੍ਹਵਾਹ ਚੱਲਿਆ ਆਦਿ ਹਾਜ਼ਰ ਸਨ। ਸਮੁੱਚੇ ਦਿਨਾ ਵਿੱਚ ਪੰਡਿਤ ਸ੍ਹੀ ਵਿਸਣੂੰ ਕਾਂਤ ਸ਼ਾਸਤਰੀ ਵਿਆਸ ਜੀ ਆਸਰਮ ਸੀ੍ਹ ਮਿਥਿਲਾਧਾਮ ਵੱਲੋਂ ਗੋਵਰਧਨ ਮਥੁਰਾ ਅਤੇ ਗੀਤਾ ਭਵਨ ਟਰੱਸਟ ਬਰਨਾਲਾ ਵੱਲੋਂ ਪ੍ਹਬੰਧਕ ਕਮੇਟੀ ਦਾ ਭਰਵਾਂ ਸਹਿਯੋਗ ਕੀਤਾ ਗਿਆ ਇਸ ਮੌਕੇ ਸ੍ਹੀ ਸੁਭਾਸ ਗਰਗ ਆਰ.ਓ ਵਾਲੇ ਪੰਡਿਤ ਵਰਿੰਦਰ ਮੋਹਨ ਵਿਜੈ ਹਰਬੰਸ ਲਾਲ ਮਨਪਰੀਤ ਕੌਰ ਸੁਨੀਤਾ ਰੇਣੂੰ ਰਾਣੀ ਆਦਿ ਹਾਜਿਰ ਸਨ।






