16.8 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਕਾਹਨੂੰਵਾਨ ਦੇ ਪਿੰਡ ਰੰਧਾਵਾ ਕਾਲੋਨੀ ਦੇ ਜਸਵੰਤ ਸਿੰਘ ਦੀ ਲੇਹ ਮਾਰਗ ਤੇ...

ਕਾਹਨੂੰਵਾਨ ਦੇ ਪਿੰਡ ਰੰਧਾਵਾ ਕਾਲੋਨੀ ਦੇ ਜਸਵੰਤ ਸਿੰਘ ਦੀ ਲੇਹ ਮਾਰਗ ਤੇ ਸੜਕ ਹਾਦਸੇ ਵਿੱਚ ਮੌਤ

ਪਰਿਵਾਰ ਚ ਛਾਇਆ ਮਾਤਮ ,ਪਠਾਨਕੋਟ ਤੋਂ ਲੇਹ ਲੈ ਕੇ ਜਾ ਰਿਹਾ ਸੀ ਟਰੱਕ ਰਾਹੀਂ ਫੌਜ ਦਾ ਸਾਮਾਨ

ਗੁਰਦਾਸਪੁਰ (ਲੱਕੀ ਬਟਾਲਾ) : ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਪਿੰਡ ਰੰਧਾਵਾ ਕਾਲੋਨੀ ਦੇ ਇਕ ਵਿਅਕਤੀ ਦੀ ਲੇਹ ਲਦਾਖ਼ ਜਾਂਦੇ ਸਮੇਂ ਟਰੱਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਤੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਰੰਧਾਵਾ ਕਲੋਨੀ ਜੋ ਕੇ ਪੇਸ਼ੇ ਤੋਂ ਟਰੱਕ ਚਾਲਕ ਸੀ। ਉਹ ਪਠਾਨਕੋਟ ਤੋਂ ਵਾਇਆ ਮਨਾਲੀ ਲੇਹ ਨੂੰ ਆਪਣੇ ਟਰੱਕ ਰਾਹੀਂ ਭਾਰਤੀ ਫੌਜ ਦਾ ਸਾਮਾਨ ਲੈ ਕੇ ਜਾ ਰਿਹਾ ਸੀ। ਜਦੋਂ ਉਸ ਦਾ ਟਰੱਕ ਮਨਾਲੀ ਦੇ ਕੋਲ ਪਹੁੰਚਿਆ ਤਾਂ ਟਰੱਕ ਅਚਾਨਕ ਹਾਦਸਾਗ੍ਰਸਤ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗਾ।ਇਸ ਸਬੰਧੀ ਘਰ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੰਤ ਸਿੰਘ ਦਾ ਪੁੱਤਰ ਕਰਨਜੀਤ ਸਿੰਘ ਵੀ ਘਟਨਾ ਸਮੇਂ ਉਸ ਦੇ ਨਾਲ ਸੀ ਜੋ ਕਿ ਇਸ ਹਾਦਸੇ ਵਿੱਚ ਵਾਲ ਵਾਲ ਬਚ ਗਿਆ। ਕਰਮਜੀਤ ਸਿੰਘ ਵੱਲੋਂ ਹੀ ਆਪਣੇ ਮਾਪਿਆਂ ਨੂੰ ਜਸਵੰਤ ਸਿੰਘ ਨਾਲ ਹੋਏ ਹਾਦਸੇ ਅਤੇ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਵੇਖਿਆ ਕਿ ਪਰਿਵਾਰ ਦਾ ਜਸਵੰਤ ਸਿੰਘ ਦੀ ਮੌਤ ਨਾਲ ਬੁਰਾ ਹਾਲ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਸਵੰਤ ਸਿੰਘ ਦੇ ਪਰਿਵਾਰ ਦੀ ਮਾਲੀ ਹਾਲਤ ਮਾੜੀ ਹੋਣ ਕਰਕੇ ਉਸਦੀ ਮਾਲੀ ਤੌਰ ਤੇ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿਮਾਚਲ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜਸਵੰਤ ਸਿੰਘ ਦੀ ਲਾਸ਼ ਜਲਦੀ ਪਿੰਡ ਭੇਜਣ ਦਾ ਵੀ ਪ੍ਰਬੰਧ ਕੀਤਾ ਜਾਵੇ।

Today Now News

RELATED ARTICLES
- Advertisment -

POPULAR POSTS